ਲੇਖ


ਅਮਰਜੀਤ ਢਿੱਲੋਂ ,ਦਬੜੀਖਾਨਾ
 ਆਹਲਣਿਆਂ ਦੇ ਬੋਟ (ਲਲਿਤ ਨਿਬੰਧ)
ਮੇਰੇ ਆਹਲਣਿਆਂ ਦੇ ਬੋਟ ਵੀ ਸੱਤ ਸਮੁੰਦਰ ਪਾਰ ਗਏ , ਪਿੱਛੇ ਪਿੱਛੇ ਰਿਜ਼ਕ ਦੇ ਯਾਰੋ ਤਨ ਦੇ ਨੂੰ ਕਿਵੇਂ ਭਜਾਈਦਾਆਹਲਣੇ ਬਣਾਉਂਦੇ ਪਰਿੰਦਿੰਆਂ ਨੂੰ ਦੇਖ ਕੇ ਅਕਸਰ ਇਹ ਤੁਕਾਂ ਮੇਰੇ ਚੇਤੇ ਆ ਜਾਂਦੀਆਂ ਹਨਬਚਪਨ 'ਚ ਇਸੇ ਤਰਾਂ ਦੀ ਗੁਰਮੁਖ ਸਿੰਘ ਮੁਸਾਫਿਰ ਦੀ ਇਕ ਕਹਾਣੀ ,ਆਹਲਣੇ ਦੇ ਬੋਟ ਪੜ੍ਹੀ ਸੀਬੇਟੇ ਨੇ ਕੋਠੀ ਪਾਉਣੀ ਸ਼ੁਰੂ ਕੀਤੀ ਤਾਂ ਮੈਂ ਰੁੱਖਾਂ ਦੇ ਪੌਦੇ ਲਾਉਣ ਲੱਗ ਪਿਆਪੌਦੇ ਲਾਉਂਦਿਆਂ ਮੇਰੇ ਜ਼ਿਹਨ 'ਚ ਇਹ ਸ਼ੇਅਰ ਆ ਗਿਆ ਪੁੱਤ ਪਾ ਰਹੇ ਨੇ ਕੋਠੀਆਂ ਤੇ ਅਸੀਂ ਲਾ ਰਹੇ ਹਾਂ ਪਨੀਰੀਆਂ ਤਾਂ ਕਿ ਪੱਥਰਾਂ ਸੰਗ ਗੁਫ਼ਤਗੂ ਰੁੱਖਾਂ ਦੀ ਵੀ ਹੁੰਦੀ ਰਹੇਘਰ ਸਾਹਮਣੇ ਬੀਹੀ 'ਚ ਲੱਗੀ ਬਰਮਾ ਡੇਕ ਛਾਂਗਣ ਲਗਾ ਤਾਂ ਅਚਾਨਕ ਇਕ ਕਾਲੀ ਚਿੜੀ ਮੇਰੇ ਸਿਰ ਤੇ ਆਕੇ ਕੂਕਣ ਲਗ ਪਈਤਦੇ ਮੇਰੀ ਨਿਗਾਹ ਕੱਟੀ ਜਾ ਰਹੀ ਟਾਹਣੀ ਤੇ ਪਏ ਆਹਲਣੇ ਅਤੇ ਉਹਦੇ 'ਚ ਮੂੰਹ ਟੱਡੀ ਬੈਠੇ ਨਿਕੇ ਬੋਟ ਤੇ ਪਈਮੈਂ ਟਾਹਣੀ ਕੱਟਣੀ ਛੱਡ ਕੇ ਦੂਰ ਜਾ ਖੜਕਾਲੀ ਚਿੜੀ ਅਜੇ ਵੀ ਮੈਨੂੰ ਗੁੱਸੇ ਤੇ ਭੈਅ ਨਾਲ ਦੇਖ ਰਹੀ ਸੀਮੈਂ ਇਹ ਸੋਚ ਕੇ ਘਰ ਚਲਾ ਗਿਆ ਕਿ ਚਲੋ ਮਾਂ ਆਪਣੇ ਬੱਚੇ ਨੂੰ ਸੰਭਾਲ ਲਵੇਗੀਅਗਲੇ ਦਿਨ ਉਹ ਬੋਟ ਉਥੇ ਨਹੀਂ ਸੀਮੈਨੂੰ ਕਈ ਦਿਨ ਇਸਦਾ ਪਛਤਾਵਾ ਰਿਹਾ ਜਿਵੇਂ ਅਨਜਾਣੇ ਹੀ ਮੈਥੋਂ ਬਹੁਤ ਵੱਡੇ ਪਾਪ ਹੋ ਗਿਆ ਹੋਵੇਮੈਂ ਇਹ ਸੋਚ ਕੇ ਦਿਲ ਨੂੰ ਧਰਵਾਸ ਦਿੰਦਾ ਰਿਹਾ ਕਿ ਮਾਂ ਨੇ ਜਰੂਰ ਹੀ ਆਪਣਾ ਬੱਚਾ ਸੰਭਾਲ ਲਿਆ ਹੋਵੇਗਾਚੀਂ ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੌਣ ਭਲਾ ਦੱਸ ਸਕਦਾ ਹੈ ,ਆਹਲਣਿਆਂ ਦੇ ਬੋਟਾਂ ਨੂੰ ਝੱਖੜਾਂ ਤੋਂ ਕਿਜ ਬਚਾਈਦਾਥੋੜੇ ਦਿਨਾਂ ਬਾਦ ਉਸ ਛਾਂਗੀ ਹੋਈ ਟਾਹਣੀ ਦੀ ਹੋਰ ਟਾਹਣੀਆਂ ਫੁਟ ਪਈਆਂ ਮੈਂ ਕੱਟਰ ਸੰਭਾਲ ਕੇ ਰੱਖ ਦਿਤਾ ਕਿ ਹੁਣ ਕਿਸੇ ਵੀ ਰੁੱਖ ਦੀ ਛੰਗਾਈ ਨਹੀਂ ਕਰਨੀਕੁਝ ਦਿਨਾਂ ਬਾਦ ਮੈਨੂੰ ਲਗਾਤਾਰ ਘੁਗੂੰ ਘੂੰ ਦੀ ਆਵਾਜ ਸੁਣੀ ਤਾਂ ਮੈਂ ਬਾਹਰ ਆਕੇ ਦੇਖਿਆ ਕਿ ਲੌਬੀ'ਚ ਲਗੇ ਪੱਖੇ ਤੇ ਘੁਗੀਆਂ ਦਾ ਜੋੜਾ ਬੈਠਾ ਸੀ ਉਹ ਦੋਵੇਂ ਨਰ ਮਾਦਾ ਵਾਰੋ ਵਾਰੀ ਜਾਕੇ ਕੁਝ ਲੱਭ ਰਹੇ ਸਨ ਮੈਂ ਸਮਝ ਗਿਆ ਕਿ ਇਹਨਾਂ ਨੂੰ ਆਹਲਣਾਂ ਪਾਉਣ ਵਾਸਤੇ ਕੋਈ ਥਾਂ ਨਹੀਂ ਲੱਭ ਰਹੀ ਮੈਂ ਚਾਹੁੰਦਾ ਸੀ ਕਿ ਇਹਨਾਂ ਨੂੰ ਚਿੜੀ ਵਾਲੇ ਉਸੇ ਆਹਲਣੇ ਕੋਲ ਲੈਕੇ ਜਾਵਾਂਪਰ ਇਹ ਸੰਭਵ ਨਹੀ ਸਂੀ ਇਨਸਾਨ ਕੀ ਫਿਤਰਤ ਕੋ ਸਮਝਤੇ ਹੈਂ ਪਰਿੰਦੇ ਕਿਤਨਾ ਵੀ ਪਿਆਰ ਸੇ ਬੁਲਾਉ ਪਾਸ ਨਹੀਂ ਆਤੇਖੈਰ ਹੌਲੀ ਹੋਲੀ ਉਹ ਜੋੜਾ ਉਸੇ ਥਾਂ ਚਲਾ ਗਿਆ ਪਰ ਉਹਨਾਂ ਤੋਂ ਟਾਹਣੀਆਂ 'ਚ ਡੱੱਕੇ ਟਿਕ ਨਹੀਂ ਸੀ ਰਹੇਜਦ ਉਹ ਉਡ ਕੇ ਗਏ ਤਾਂ ਮੈਂ ਕਾਫੀ ਸਾਰੇ ਡੱਕੇ ਲੈਕੇ ਆਹਲਣਾ ਬਣਾ ਦਿਤਾ ਜਦ ਫਿਰ ਆਏ ਤਾਂ ਮਾਦਾ ਘੁੱਗੀ ਉਥੇ ਟਿਕ ਕੇ ਬੈਠ ਗਈ ਅਤੇ ਨਰ ਹੋਰ ਡਕੇ ਇਕੱਠੇ ਕਰ ਕੇ ਉਸਦੇ ਆਸ ਪਾਸ ਰੱਖਦਾ ਰਿਹਾਮੈਂ ਰੋਜ ਵੇਖਦਾ ਹਾਂ ਹੁਣ ਉਹ ਆਪਣੇ ਆਂਡਿਆਂ ਤੇ ਇਸ ਤਰਾਂ ਅਖਾਂ ਮੀਚ ਕੇ ਬੈਠੀ ਹੈ ਜਿਵੇਂ ਕੋਈ ਜੋਗੀ ਸਮਾਧੀ ਵਿਚ ਲੀਨ ਹੋਵੇ ਦੋ ਮੀਂਹ ਵੀ ਉਪਰ ਪੈ ਚੁਕੇ ਹਨ ਪਰ ਉਹ ਅਡੋਲ ਆਪਣੀ ਭਗਤੀ 'ਚ ਲੀਨ ਹੈ ਮੈਂ ਉਡੀਕ ਕਰ ਰਿਹਾ ਹਾਂ ਕਿ ਕਦ ਉਸਦੇ ਨੰਨੇ ਪਿਆਰ ਬੋਟ ਨਿਕਲਣ ਮੈਂ ਉਹਨਾਂ ਨੂੰ ਨਿਹਾਰ ਕੇ ਆਤਮਿਕ ਖੁਸ਼ੀ ਅਨੁਭਵ ਕਰ ਸਕਾਂਕਦੇ ਮੈਂ ਆਹਲਣਾ ਡਿਗਣ ਦੇ ਡਰ ਤੋਂ ਇਹ ਸ਼ੇਅਰ ਵੀ ਗੁਣਗੁਣਾ ਲੈਂਦਾ ਹਾਂਬਹਾਨਾ ਮਿਲ ਨਾ ਜਾਏ ਬਿਜਲੀਉਂ ਕੋ ਕੜਕ ਪੜਨੇ ਕਾ ਕਲੇਜਾ ਕਾਂਪਤਾ ਹੈ ਆਸ਼ੀਆਂ ਕੋ ਆਸ਼ੀਆਂ ਕਹਿਤੇ
ਅਮਰਜੀਤ ਢਿੱਲੋਂ ,ਦਬੜੀਖਾਨਾ 94171 20427
**********************************************************************************

ਸ਼ਿਵਚਰਨ ਜੱਗੀ ਕੁੱਸਾ
 ..ਭਰੂਣ ਹੱਤਿਆ ਹੁੰਦੀ ਰਹੇਗੀ!
ਮਨੁੱਖਤਾ ਕਿੰਨੀ ਲਾਲਚੀ ਅਤੇ ਬੇਰਹਿਮ ਹੋ ਚੁੱਕੀ ਹੈ, ਇਸ ਦਾ ਜਵਾਬ ਨਿੱਤ ਛਪਦੀਆਂ ਅਖ਼ਬਾਰਾਂ ਦੇ ਦਿੰਦੀਆਂ ਹਨਸਾਡਾ ਸਮਾਜਿਕ ਢਾਂਚਾ ਕਿਵੇਂ ਅਪਾਹਜ ਬਣਦਾ ਜਾ ਰਿਹਾ ਹੈ, ਇਸ ਦਾ ਸਬੂਤ ਸਾਡੇ ਲੀਡਰਾਂ ਦੀ ਸ਼ੈਤਾਨ ਚੁੱਪ ਹੈ! ਉਹ ਸਭ ਕੁਝ ਹੱਥ ਵੱਸ ਹੋਣ ਦੇ ਬਾਵਜੂਦ ਵੀ ਮੂੰਹ 'ਤੇ ਛਿੱਕਲ਼ੀ ਚਾੜ੍ਹ ਲੈਂਦੇ ਹਨ ਕਿ ਕਿਤੇ ਕੁਝ ਬੋਲਿਆਂ ਤੋਂ ਸਾਡਾ 'ਵੋਟ ਬੈਂਕ' ਨਾ ਖੁੱਸ ਜਾਵੇ! ਕਿਸੇ ਸਮੇਂ 'ਰੰਗਲੇ' ਅਤੇ ਅੱਜ ਦੇ 'ਕੰਗਲੇ' ਪੰਜਾਬ ਵਿਚ ਮਨੁੱਖ ਆਪਣੀਆਂ ਧੀਆਂ-ਭੈਣਾਂ ਅਤੇ ਨੂੰਹਾਂ ਨੂੰ ਬੇਰਹਿਮੀ ਨਾਲ਼ ਕਤਲ ਕਰੀ ਜਾ ਰਿਹਾ ਹੈਪਰ ਲੀਡਰਾਂ ਵੱਲੋਂ ਵੱਡੇ ਵੱਡੇ ਦਮਗੱਜੇ ਮਾਰਨ ਦੇ ਬਾਵਜੂਦ ਹੋ ਕੁਝ ਵੀ ਨਹੀਂ ਰਿਹਾਕਿਉਂ..?ਇਕ ਗੱਲ ਮੈਂ ਇੱਥੇ ਦਾਅਵੇ ਨਾਲ਼ ਕਹਾਂਗਾ ਕਿ ਜੋ ਅੱਜ ਅਸੀਂ "ਭਰੂਣ ਹੱਤਿਆ - ਭਰੂਣ ਹੱਤਿਆ" ਦਾ ਰੌਲ਼ਾ ਪਾ ਰਹੇ ਹਾਂਜਿੰਨਾਂ ਚਿਰ ਇਸ ਦਾਜ ਦਾ ਕੋਬਰਾ ਸੱਪ ਸਾਡੇ ਸਮਾਜ ਵਿਚ ਹੇਲ੍ਹੀਆਂ ਦਿੰਦਾ ਫਿ਼ਰਦਾ ਹੈ, ਇਸ ਭਰੂਣ ਹੱਤਿਆ ਨੂੰ ਅਸੀਂ ਕਦੇ ਵੀ ਰੋਕ ਨਹੀਂ ਸਕਾਂਗੇ! ਬਿਮਾਰੀ ਦੀ ਜੜ੍ਹ ਨੂੰ ਹੱਥ ਪਾ ਕੇ ਉਸ ਨੂੰ ਧੁਰੋਂ ਖਤਮ ਕੀਤਾ ਜਾ ਸਕਦਾ ਹੈ, ਨਹੀਂ ਚੀਸਾਂ ਦੀਆਂ ਗੋਲ਼ੀਆਂ ਕਿੰਨਾਂ ਕੁ ਚਿਰ ਦਰਦ ਨੂੰ ਦਬਾਉਂਦੀਆਂ ਰਹਿਣਗੀਆਂ? ਯਾਦ ਰੱਖੋ, ਰੋਗ ਦਿਨੋਂ ਦਿਨ ਅਸਾਧ ਬਣਦਾ ਜਾਵੇਗਾ! ਪਵਿੱਤਰ ਗੁਰਬਾਣੀ ਫ਼ੁਰਮਾਉਂਦੀ ਹੈ, "ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ।।" ਜੋ ਵੈਦ ਰੋਗ ਵੀ ਬੁੱਝ ਲਵੇ ਅਤੇ ਦਾਰੂ ਵੀ, ਉਹ ਹੀ ਸਿਆਣਾ ਵੈਦ ਹੁੰਦਾ ਹੈ! ਜੇ ਅਸੀਂ ਕੁੱਤੇ ਦੇ ਡੰਡਾ ਮਾਰਦੇ ਹਾਂ ਤਾਂ ਉਹ ਡੰਡੇ ਨੂੰ ਮੂੰਹ ਪਾਉਂਦਾ ਹੈ ਕਿ ਮੇਰੇ ਆਹ ਵੱਜਦਾ ਹੈ! ਪਰ ਜੇ ਸਿ਼ਕਾਰੀ ਬੰਦੂਕ ਨਾਲ਼ ਸ਼ੇਰ ਨੂੰ ਗੋਲ਼ੀ ਮਾਰਦਾ ਹੈ ਤਾਂ ਸ਼ੇਰ ਬੰਦੂਕ ਨੂੰ ਮੂੰਹ ਨਹੀਂ ਪਾਉਂਦਾ, ਉਹ ਸਿ਼ਕਾਰੀ ਦੇ ਗਲ਼ ਨੂੰ ਚਿੰਬੜਦਾ ਹੈ ਕਿ ਮੇਰੇ ਆਹ ਮਾਰਦਾ ਹੈ! ਸੋ ਸਾਨੂੰ ਭਰੂਣ ਹੱਤਿਆ ਦੇ ਅਸਲ ਰੋਗ ਦੀ ਜੜ੍ਹ ਨੂੰ ਪਹਿਚਾਣ ਕੇ ਉਸ ਨੂੰ ਜੜ੍ਹੋਂ ਉਖਾੜਨਾ ਹੋਵੇਗਾਤਾਂ ਅਗਲਾ ਕੰਮ ਆਪਣੇ ਆਪ ਰਾਸ ਆ ਜਾਵੇਗਾ!
ਸਭ ਤੋਂ ਵੱਡਾ ਕੋਹੜ ਸਾਡੇ ਸਮਾਜ ਵਿਚ 'ਦਾਜ' ਹੈ! ਸੱਚ ਹੀ ਅੱਜ ਉਸ ਵਿਅਕਤੀ ਨੂੰ ਗਲ਼ੋਂ ਫੜਨ ਨੂੰ ਮਨ ਕਰਦਾ ਹੈ, ਜਿਸ ਨੇ ਦਹੇਜ ਦੇ ਇਹਨਾਂ ਤਿੰਨ ਅੱਖਰਾਂ ਦਾ ਸੁਮੇਲ ਕਲਪਿਆਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਹੈ! ਜਦ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਅਸੀਂ ਅਗਲੀ ਚੀਜ਼ ਦੀ ਕਾਢ ਕੱਢਦੇ ਹਾਂ ਅਤੇ ਜ਼ਰੂਰ ਕੋਈ ਨਾ ਕੋਈ ਨਵੀਂ ਵਸਤੂ ਹੋਂਦ ਵਿਚ ਆਉਂਦੀ ਹੈ! ਇੱਥੇ ਸਾਰਿਆਂ ਤੋਂ ਵੱਡਾ ਸੁਆਲ ਇਹ ਉਠਦਾ ਹੈ ਕਿ ਦਹੇਜ ਦੀ ਲੋੜ ਕਿਉਂ ਪਈ? ਲੋੜ ਤਾਂ ਸ਼ਾਇਦ ਇਸ ਕਰਕੇ ਪਈ ਕਿ ਮਾਂ-ਬਾਪ ਆਪਣੀ ਧੀ ਨੂੰ 'ਬਿਗਾਨੇ' ਘਰੇ ਜਾਣ ਕਰਕੇ ਉਸ ਨੂੰ ਆਪਣੇ ਵੱਲੋਂ ਕੁਝ ਨਾ ਕੁਝ 'ਦਾਨ' ਦੇ ਰੂਪ ਵਿਚ ਦਿੰਦੇ ਸਨ ਅਤੇ ਧੀ ਦੀਆਂ ਲੋੜਾਂ ਦਾ ਮੁਢਲਾ ਸਮਾਨ ਦਾਜ ਵਿਚ ਦਿੱਤਾ ਜਾਣ ਲੱਗਿਆਕਿਉਂਕਿ ਪੁਰਾਣੇ ਜ਼ਮਾਨੇ ਵਿਚ ਦਰਜਣ-ਦਰਜਣ ਭੈਣ ਭਰਾ ਹੁੰਦੇ ਸਨਮਾਂ-ਬਾਪ ਜਾਂ ਕਬੀਲੇ ਵਾਲ਼ੇ ਸੋਚਦੇ ਸਨ ਕਿ ਕੁੜੀ ਵੱਡੇ ਪ੍ਰੀਵਾਰ ਵਿਚ ਜਾ ਰਹੀ ਹੈ, ਜੇ ਪ੍ਰੀਵਾਰ ਵੱਡਾ ਹੋਣ ਕਾਰਨ ਕਿਤੇ ਇਸ ਦੀ ਸੁਖ-ਸਹੂਲਤ ਵਿਚ ਸੰਕਟ ਆ ਗਿਆ ਤਾਂ ਇਹ ਆਪਣਾ ਸਮਾਨ ਕੱਢ ਕੇ ਵਰਤ ਲਵੇਗੀ! ਇੱਥੋਂ ਇਸ ਲੈਣ-ਦੇਣ ਦੀ ਸ਼ੁਰੂਆਤ ਹੋਈ!
ਉਦੋਂ ਸਕੂਲ ਸੁਵਿਧਾਵਾਂ ਘੱਟ ਹੁੰਦੀਆਂ ਸਨ ਅਤੇ ਮਾਂ-ਬਾਪ ਦੇ ਘਰ ਬੈਠੀ ਕੁਆਰੀ ਸਚਿਆਰੀ ਕੁੜੀ ਆਪਣੇ ਸਹੁਰੇ ਘਰ ਜਾਂ ਆਪਣੇ ਹੋਣ ਵਾਲ਼ੇ ਪਤੀ ਦੀ ਕਲਪਨਾ ਕਰਦੀ ਕੋਈ ਸਿਰਹਾਣਾਂ ਜਾਂ ਚਾਦਰ ਕੱਢਦੀ ਸੀ ਅਤੇ ਜਾਂ ਕੋਈ ਬਾਗ! ਦਰੀ ਬੁਣਦੀ ਸੀ ਜਾਂ ਖੇਸ! ਇਸ ਨਾਲ਼ ਉਸ ਕੁੜੀ ਦੀ ਆਪਣੇ ਹੋਣ ਵਾਲ਼ੇ ਪਤੀ ਪ੍ਰਤੀ ਸ਼ਰਧਾ ਅਤੇ ਪ੍ਰੇਮ-ਭਾਵਨਾ ਦਾ ਪ੍ਰਗਟਾਵਾ ਵੀ ਹੁੰਦਾ ਸੀ ਅਤੇ ਉਸ ਦੀ ਸੁਚੱਜੀ ਯੋਗਤਾ ਦਾ ਵੀ ਸਬੂਤ ਮਿਲ਼ਦਾ ਸੀ ਅਤੇ ਤਿਆਰ ਕੀਤੀ ਚੀਜ਼ ਪ੍ਰੀਵਾਰ ਵਿਚ ਕੰਮ ਵੀ ਆਉਂਦੀ ਸੀਉਸ ਸਮੇਂ ਵੱਡੇ ਵੱਡੇ ਪ੍ਰੀਵਾਰਾਂ ਵਿਚੋਂ ਭਰਾਵਾਂ ਦਾ ਆਪਸ ਵਿਚ 'ਅੱਡ' ਹੋਣਾ ਵੀ ਕਦੇ ਨਾ ਕਦੇ ਲਾਜ਼ਮੀ ਹੁੰਦਾ ਸੀ ਅਤੇ ਮਾਂ ਬਾਪ ਸੋਚਦੇ ਸਨ ਕਿ ਅਗਰ ਕੁੜੀ ਆਪਣੇ ਸਹੁਰੇ ਪ੍ਰੀਵਾਰ ਨਾਲ਼ੋਂ ਅੱਡ ਹੁੰਦੀ ਹੈ ਤਾਂ ਉਹ ਸਾਡੇ ਵੱਲੋਂ ਦਿੱਤਾ ਗਿਆ ਸਮਾਨ ਬੇਝਿਜਕ ਅਤੇ ਨਿਰ-ਸੰਕੋਚ ਵਰਤ ਲਵੇਗੀ ਅਤੇ ਬਿਨਾ ਸ਼ੱਕ ਇਹ ਸਮਾਨ ਉਸ ਦੇ ਅੱਡ ਹੋਣ ਵਾਲ਼ੇ ਸਮੇਂ ਕੰਮ ਵੀ ਆਉਂਦਾ ਸੀ! ਸਵਰਗਵਾਸੀ ਜਗਮੋਹਣ ਕੌਰ ਦਾ ਗੀਤ, "ਬਾਪੂ ਵੇ ਅੱਡ ਹੁੰਨੀ ਐਂ...!" ਇਸ ਗੱਲ ਦੀ ਹਾਂਮ੍ਹੀਂ ਭਰਦਾ ਜਾਪਦਾ ਹੈ!
ਪਰ ਹੁਣ ਵੱਡਾ ਸੁਆਲ ਇਹ ਉਠਦਾ ਹੈ ਕਿ ਸਾਡੇ ਸੁਆਰਥੀ ਲੋਕ ਇਸ 'ਦਾਜ' ਦੇ ਨਾਂ 'ਤੇ 'ਵਪਾਰ' ਕਿਉਂ ਕਰਨ ਲੱਗ ਪਏ? ਆਖਰ ਇਸ ਲੋੜੀਂਦੀ 'ਮੱਦਦ' ਨੂੰ 'ਕਲੰਕ' ਬਣਾ ਕੇ ਜੱਗ ਦੀਆਂ ਰੀਤਾਂ ਰਿਵਾਜਾਂ ਵਿਚ ਸ਼ਾਮਲ ਕਿਉਂ ਕਰ ਲਿਆ ਗਿਆ? ਵਪਾਰ ਹੀ ਤਾਂ ਹੈ! ਮੁੰਡੇ ਦਾ ਮੁੱਲ ਵੱਟ ਕੇ ਫ਼ੇਰ ਵਿਆਹੁੰਣਾ! ਫ਼ੇਰ ਉਲਾਂਭਾ ਕਿਸ ਮੂੰਹ ਨਾਲ਼ ਦਿੰਦੇ ਨੇ ਕਿ ਸਾਡੀ ਨੂੰਹ ਸਾਡੀ 'ਸੇਵਾ' ਨਹੀਂ ਕਰਦੀ ਜਾਂ ਸਾਨੂੰ ਚੰਗਾ ਨਹੀਂ ਸਮਝਦੀ? ਜਿਹੜੀ ਨੂੰਹ ਦੀ ਧੌਣ 'ਤੇ ਗੋਡਾ ਧਰ ਕੇ ਟੈਲੀਵੀਯਨ, ਫ਼ਰਿੱਜ ਜਾਂ ਹੋਰ ਐਸ਼ ਅਤੇ ਮਨੋਰੰਜਨ ਦੀਆਂ ਚੀਜ਼ਾਂ ਮੰਗਵਾਉਂਦੇ ਹੋ ਅਤੇ ਫਿ਼ਰ ਉਸ ਤੋਂ ਬਾਅਦ ਇਹ 'ਬੋਕ ਝਾਕ' ਵੀ ਰੱਖਦੇ ਹੋ ਕਿ ਸਾਡੀ ਨੂੰਹ ਸਾਨੂੰ ਚੰਗਾ ਵੀ ਸਮਝੇ ਅਤੇ ਸਾਡੀਆਂ ਲੱਤਾਂ ਵੀ ਘੁੱਟੇ? ਦਿਲ ਉਸ ਨੂੰ ਨਿੱਘੀ ਪ੍ਰਵਾਨਗੀ ਦਿੰਦਾ ਹੈ, ਜੋ ਤੁਹਾਨੂੰ ਧੁਰ ਹਿਰਦੇ ਤੋਂ ਪ੍ਰੇਮ ਕਰਦਾ ਹੈ! ਜਿਹੜੀ ਚੀਜ਼ ਨੂੰ ਅੱਖਾਂ ਨਹੀਂ ਝੱਲਦੀਆਂ, ਉਸ ਨੂੰ ਜੀਭ ਕਦ ਝੱਲੇਗੀ? ਮੈਨੂੰ ਇਕ ਗੱਲ ਯਾਦ ਆ ਗਈਮੇਰੀ ਵੱਡੀ ਸਾਲ਼ੀ ਦੇ ਮੁੰਡੇ ਦਾ ਵਿਆਹ ਸੀਵਿਆਹ 'ਤੇ ਤਾਂ ਮੈਂ ਭਾਰਤ ਗਿਆ ਹੋਣ ਕਾਰਨ ਜਾ ਨਾ ਸਕਿਆਪਰ ਉਸ ਤੋਂ ਬਾਅਦ ਮੈਨੂੰ ਅਤੇ ਮੇਰੇ ਘਰਵਾਲ਼ੀ ਨੂੰ ਮੇਰੀ ਸਾਲ਼ੀ ਅਤੇ ਸਾਢੂ ਨੇ ਵਿਸ਼ੇਸ਼ ਤੌਰ 'ਤੇ ਸੱਦਿਆ ਅਤੇ ਸਾਨੂੰ ਕੱਪੜੇ ਬਗੈਰਾ ਦਿੱਤੇ ਗਏਮੈਂ ਚਾਹ ਪੀਂਦਿਆਂ ਆਪਣੇ ਸਾਢੂ ਨੂੰ ਪੁੱਛਿਆ, "ਬਾਈ..! ਸਾਰੀ ਜਿੰਦਗੀ ਤੂੰ ਵੀ ਦਾਜ ਦੇ ਖਿ਼ਲਾਫ਼ ਹੀ ਰਿਹੈਂ ਤੇ ਮੈਂ ਵੀ! ਨਾ ਮੈਂ ਦਾਜ ਲਿਐ ਤੇ ਨਾ ਤੂੰ..! ਤੇ ਹੁਣ ਆਹ ਕੀ ਕਰੀ ਜਾਨੈਂ..?" ਤੇ ਬਾਈ ਆਖਣ ਲੱਗਿਆ, "ਮੈਂ ਕੁਛ ਨ੍ਹੀ ਕੀਤਾ..! ਮੈਂ ਤਾਂ ਆਪਦੇ ਕੁੜਮਾਂ ਨੂੰ ਬਥੇਰਾ ਰੋਕਿਆ, ਪਰ ਉਹ ਕਹਿੰਦੇ ਜੇ ਅਸੀਂ ਲੈਣ ਦੇਣ ਨਾ ਕੀਤਾ ਤਾਂ ਸਾਡਾ ਨੱਕ ਨਹੀਂ ਰਹਿਣਾ..!" ਨਾ ਤਾਂ ਸਾਡੇ ਕੋਲ ਬਾਈ ਦਾ ਕੁੜਮ ਸੀ ਅਤੇ ਨਾ ਹੀ ਮੈਂ ਹੋਰ ਕਿਸੇ ਨਾਲ ਦਲੀਲਬਾਜ਼ੀ ਕਰ ਸਕਦਾ ਸੀਸੋ ਚੁੱਪ ਰਹਿਣਾ ਹੀ ਬਿਹਤਰ ਸਮਝਿਆ
ਮੇਰੇ ਵੱਡੇ ਸਾਲ਼ੀ ਸਾਹਿਬਾਂ ਲੋਕਾਂ ਨੂੰ ਹਮੇਸ਼ਾ ਇਕ 'ਦਲੀਲ' ਦਿੰਦੇ ਹੁੰਦੇ ਹਨ ਕਿ ਸਾਡੇ ਪਿਉ ਨੇ ਸਾਨੂੰ ਪਾਲ਼ ਦਿੱਤਾ, ਪੜ੍ਹਾ ਦਿੱਤਾ, ਅਸੀਂ ਦਾਜ ਕਾਹਦੇ ਵਾਸਤੇ ਲਿਆਉਣਾ ਸੀ? ਮੈਂ ਦਾਜ ਲਿਆਉਣ ਦੇ ਹੱਕ ਵਿਚ ਵੀ ਨਹੀਂ ਹਾਂ! ਪਰ ਹੁਣ ਮੈਂ ਆਪਣੀ ਸਾਲ਼ੀ ਸਾਹਿਬਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਸਾਲ਼ੀ ਸਾਹਿਬਾਂ, ਜੋ ਤੁਹਾਡੀ ਇੰਗਲੈਂਡ ਵਿਚ ਜੰਮੀ ਪਲ਼ੀ ਨੂੰਹ ਆਈ ਹੈ, ਉਸ ਦੇ ਪਿਉ ਨੇ ਉਹ 'ਅਨਪੜ੍ਹ' ਹੀ ਤੁਹਾਡੇ ਘਰੇ ਤੋਰ ਦਿੱਤੀ? ਜੇ ਤੁਹਾਡੀ ਨੂੰਹ ਵੀ ਪੜ੍ਹ ਲਿਖ ਕੇ ਤੁਹਾਡੇ ਘਰ ਆਈ ਹੈ ਤਾਂ ਫਿ਼ਰ ਹੁਣ ਦਾਜ ਅਤੇ ਹੋਰ ਲਟਰਮ ਪਟਰਮ ਕਿਉਂ? ਹੁਣ ਕਿਉਂ ਨਾ ਉਹਨਾਂ ਨੂੰ ਸਖ਼ਤੀ ਨਾਲ਼ ਮਨ੍ਹਾਂ ਕੀਤਾ ਕਿ ਅਸੀਂ ਦਾਜ ਨਹੀਂ ਲੈਣਾਂ? ਫਿ਼ਰ ਪਿੰਡਾ ਅਗਾਂਹ ਤੇ ਪੁੱਤਾ ਪਿਛਾਂਹ ਦਾ ਸਿਧਾਂਤ ਕਿਉਂ? ਪਰ ਤੁਹਾਡੀ ਦਲੀਲ ਵੀ ਉਥੇ ਚੱਲਦੀ ਹੈ, ਜਿੱਥੇ ਕੋਈ ਤੁਹਾਡੀ ਦਲੀਲ ਸੁਣਨ ਵਾਲ਼ਾ ਹੋਵੇ! ਨਹੀਂ ਕੱਟੇ ਦੇ ਅੱਗੇ ਵੰਝਲੀ ਵਜਾਉਣ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਉਸ ਨੂੰ ਸੁਰਾਂ ਦੀ ਸਮਝ ਨਹੀਂ ਹੁੰਦੀ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ 'ਤੇ ਮਾਰਨ ਦੀ ਹੀ ਜਾਂਚ ਹੁੰਦੀ ਹੈ! ਜੇ ਅਗਲਾ ਆਪ ਦੀ ਦਲੀਲ ਜਬਰੀ ਮੰਨਵਾਉਣ ਲਈ ਆਖੇ ਕਿ ਜੀ ਅਸੀਂ ਤਾਂ ਕੁਛ ਮੰਗਿਆ ਹੀ ਨਹੀਂ ਸੀ, ਅਗਲੇ ਨੇ ਆਪਦੀ ਕੁੜੀ ਨੂੰ ਸ਼ਰੀਕੇ ਕਬੀਲੇ ਵਿਚ ਆਪਣਾ 'ਨੱਕ' ਰੱਖਣ ਲਈ ਮੱਲੋਮੱਲੀ ਦੇ ਦਿੱਤਾ, ਤਾਂ ਕੀ ਉਥੇ ਦਾਜ ਲੈਣ ਵਾਲ਼ੇ ਦਾਜ ਲੈਣ ਦੇ ਦੋਸ਼ ਤੋਂ ਮੁਕਤ ਹੋ ਗਏ?
ਹਰ ਮਾਂ-ਬਾਪ ਨੂੰ ਆਪਣੇ ਧੀ-ਪੁੱਤ ਜੁਆਨ ਹੋਣ ਅਤੇ ਜੁਆਨ ਦੇਖਣ ਦਾ ਚਾਅ ਹੁੰਦਾ ਹੈਜੁਆਨ ਹੋਣ 'ਤੇ ਪੁੱਤ ਨੂੰ ਵਿਆਹ ਕੇ ਨੂੰਹ ਘਰੇ ਲਿਆਉਣ ਦਾ ਉਤਨਾਂ ਚਾਅ ਨਹੀਂ ਹੁੰਦਾ, ਜਿੰਨਾਂ ਨੂੰਹ ਦੇ ਦਾਜ ਆਉਣ ਦਾ ਚਾਅ ਹੁੰਦਾ ਹੈਜਦ ਨੂੰਹ ਘਰ ਆਉਂਦੀ ਹੈ ਤਾਂ ਘਰ ਵਾਲ਼ੇ ਮੱਝ ਵਾਂਗ ਸੰਗਲ਼ ਜਿਹੇ ਤੁੜਾ ਕੇ ਦਾਜ ਨੂੰ ਪੱਬਾਂ ਭਾਰ ਹੋ ਕੇ ਤਫ਼ਤੀਸ਼ ਜਿਹੀ ਕਰਦੇ ਅਤੇ ਨਜ਼ਰਾਂ ਨਾਲ਼ ਤੋਲਦੇ ਹਨਜੇ ਕਿਸੇ ਗਰੀਬ ਨੇ ਸਮਰੱਥਾ ਨਾ ਹੋਣ ਕਾਰਨ ਦਾਜ ਘੱਟ ਦਿੱਤਾ ਹੋਵੇ ਤਾਂ ਸੌ ਨੱਕ ਬੁੱਲ੍ਹ ਮਾਰੇ ਜਾਂਦੇ ਨੇ ਅਤੇ ਨਵੀਂ ਵਿਆਹੀ ਆਈ ਦੇ ਨਾਸੀਂ ਧੂੰਆਂ ਲਿਆਂਦਾ ਜਾਂਦਾ ਹੈ, "ਤੇਰੇ ਪਿਉ ਨੇ ਤਾਂ ਬੜਾ ਨਿੱਕਾ ਕੱਤਿਆ ਕੁੜ੍ਹੇ..!" ਅੱਜ ਦੇ ਜ਼ਮਾਨੇ ਵਿਚ ਵਿਚ ਕਈ ਬੇਕਿਰਕ ਮਾਪੇ ਆਪਣੇ 'ਸੁੱਖੀ ਲੱਧੇ' ਪੁੱਤ ਦਾ 'ਸੌਦਾ' ਕਰਕੇ ਸਹੁਰੇ ਘਰੋਂ ਲਹੂ-ਪਸੀਨੇ ਨਾਲ਼ ਕਮਾਇਆ ਧਨ 'ਮੁੱਛ' ਲਿਆਉਂਦੇ ਹਨ ਅਤੇ ਸ਼ਰੀਕੇ ਕਬੀਲੇ ਵਿਚ ਆਪਣੀ ਅਖੌਤੀ ਹੈਂਕੜ ਨੂੰ ਖਲ਼ ਚਾਰਦੇ ਹਨ! ਇਹੀ ਕਾਰਨ ਹੈ ਕਿ ਅੱਜ ਕੱਲ੍ਹ ਦਿਲਾਂ ਦਾ ਪਿਆਰ ਸਤਿਕਾਰ ਤਾਂ ਮਨੁੱਖਤਾ ਵਿਚੋਂ ਖੰਭ ਲਾ ਕੇ ਉਡ ਗਿਆ ਹੈਜਿਹੜੀ ਨੂੰਹ ਮਜਬੂਰੀ ਕਾਰਨ ਆਪਣੇ ਮਾਂ-ਬਾਪ ਦੇ ਗਲ਼ 'ਤੇ ਆਰੀ ਧਰ ਕੇ ਦਾਜ ਲੈ ਕੇ ਆਈ ਹੁੰਦੀ ਹੈ, ਸਹੁਰੇ ਘਰ ਪੈਰ ਲੱਗਣ 'ਤੇ ਉਹ ਸਾਰੀ ਉਮਰ ਆਪਣੇ ਸਹੁਰੇ ਘਰ ਨੂੰ ਕੋਸਦੀ ਪਿੱਟਦੀ ਰਹਿੰਦੀ ਹੈ ਅਤੇ ਕਦੇ ਕਦੇ ਗੱਲ ਤਲਾਕ 'ਤੇ ਜਾ ਕੇ ਨਿੱਬੜਦੀ ਹੈਕਹਿਣ ਦਾ ਭਾਵ ਇਹ ਹੈ ਕਿ ਕੁੜੀ ਦਾ ਪੇਕਾ ਘਰ ਫ਼ਸਿਆ ਫ਼ਸਾਇਆ ਇਕ ਵਾਰ ਤਾਂ ਦਾਜ ਦੇਣ ਦਾ 'ਹੂਲ਼ਾ' ਫ਼ੱਕ ਲੈਂਦਾ ਹੈ ਪਰ ਕੁੜੀ ਸਾਰੀ ਜਿੰਦਗੀ ਸਹੁਰੇ ਘਰ ਨਾਲ਼ ਮਨ ਨਹੀਂ ਮਿਲ਼ਾਉਂਦੀ! ਉਹਨਾਂ ਨੂੰ ਅੱਖ-ਤਿਣ ਹੀ ਰੱਖਦੀ ਹੈ ਅਤੇ ਮਾਨਸਿਕ ਤੌਰ 'ਤੇ ਅੰਦਰੇ ਅੰਦਰ ਵਿਸ਼ ਘੋਲ਼ਦੀ ਰਹਿੰਦੀ ਹੈ!
ਇਸ ਦਾ ਦੂਜਾ ਪੱਖ ਇਹ ਹੈ ਕਿ ਜਦ ਧੀ ਧਰੇਕ ਵਾਂਗ ਦਿਨੋਂ ਦਿਨ ਜੁਆਨ ਹੋਣ ਲੱਗਦੀ ਹੈ ਤਾਂ ਉਸ ਦੇ ਵਿਆਹ ਦੀ ਚਿੰਤਾ ਮਾਪਿਆਂ ਦੇ ਦਿਲ ਨੂੰ ਖੋਰਨ ਲੱਗਦੀ ਹੈ ਅਤੇ ਇਸ ਦੇ ਨਾਲ਼ ਨਾਲ਼ ਦਾਜ ਦੀ ਸੋਚ ਦਹਿਲੀਜਾਂ ਆਣ ਟੱਪਦੀ ਹੈਖ਼ਾਸ ਤੌਰ 'ਤੇ ਇਹ ਸੋਚ ਮਾਪਿਆਂ ਦੀ ਮਾਨਸਿਕਤਾ 'ਤੇ ਘਰੂਟ ਮਾਰਨ ਲੱਗਦੀ ਹੈ ਅਤੇ ਜਜ਼ਬਾਤਾਂ ਨੂੰ ਲਹੂ ਲੁਹਾਣ ਕਰਦੀ ਹੈਮੇਰੇ ਮਿੱਤਰ ਬਾਈ ਕੁਲਦੀਪ ਮਾਣਕ ਨੇ ਇਕ ਵਾਰ ਕਿਹਾ ਸੀ ਕਿ ਜੇ ਸਾਡੇ ਸਮਾਜ ਵਿਚ ਦਾਜ ਦਾ ਨੁੱਗਾ ਨਾ ਹੁੰਦਾ ਤਾਂ ਧੀ ਨੂੰ ਕੋਈ ਬੁਰਾ ਨਾ ਆਖਦਾਇਸ ਬਾਰੇ ਸਟੇਜ਼ਾਂ ਉਪਰ ਹਿੱਕ 'ਤੇ ਧੱਫ਼ੇ ਮਾਰ ਕੇ ਟਾਹਰਾਂ ਮਾਰਨ ਵਾਲਿ਼ਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ! ਸਾਡੇ ਸਮਾਜ ਵਿਚ ਉਹ 'ਗਿੱਦੜਮਾਰ' ਵੀ ਹਨ, ਜਿੰਨ੍ਹਾਂ ਦੀ ਕਥਨੀ ਅਤੇ ਕਰਨੀ ਕਦੇ ਵੀ ਹਾਣੀ ਹੋ ਕੇ ਨਹੀਂ ਤੁਰਦੀ, ਸਗੋਂ ਜੋ ਉਹ ਦਾਅਵੇ ਕਰਦੇ ਹਨ, ਉਸ ਤੋਂ ਸਰਾਸਰ ਉਲਟ ਵਗਦੇ ਹਨ! ਮੁੰਡੇ ਵਾਲਿ਼ਆਂ ਵੱਲੋਂ ਮੂੰਹ ਪਾੜ ਕੇ ਮੰਗਣਾ ਅਤੇ ਕੁੜੀ ਵਾਲਿ਼ਆਂ ਵੱਲੋਂ ਉਹਨਾਂ ਦੇ ਬੋਲਾਂ 'ਤੇ 'ਫ਼ੁੱਲ' ਚੜਾਉਣਾ ਇਕ ਮਜਬੂਰੀ ਅਤੇ ਗਲ਼ਘੋਟੂ ਬਣ ਕੇ ਰਹਿ ਗਿਆ ਹੈ! ਘੱਟ ਦਾਜ ਦੇਣ 'ਤੇ ਅਗਲੇ ਦੀ ਧੀ ਦੀ ਜਿ਼ੰਦਗੀ ਸਿ਼ਕਾਰੀਆਂ ਦੀ ਮਾਰ ਵਿਚ ਆਏ ਖ਼ਰਗੋਸ਼ ਵਰਗੀ ਬਣ ਜਾਂਦੀ ਹੈ! ਸਹੁਰੇ ਘਰ ਅਤੀਅੰਤ ਘ੍ਰਿਣਾਂ ਭਰਿਆ ਵਤੀਰਾ ਅਤੇ ਪਸ਼ੂਆਂ ਵਰਗਾ ਵਰਤਾਉ ਉਹਨਾਂ ਦਾ ਜਿਉਣਾ ਮੁਹਾਲ ਕਰੀ ਰੱਖਦਾ ਹੈਕਿਸੇ ਮਿੱਤਰ ਨੇ ਇਕ ਗੱਲ ਸੁਣਾਈਇਕ ਵਾਰ ਕਿਸੇ ਦੇ ਘਰ ਕੋਈ ਮਹਿਮਾਨ ਆ ਗਿਆਮਾਂ ਨੇ ਪੁੱਤ ਸੱਜਰਾ ਹੀ ਵਿਆਹਿਆ ਸੀਦਾਜ ਘੱਟ ਲਿਆਉਣ ਕਰਕੇ ਨੂੰਹ 'ਤੇ ਤਾਂ ਮਾਤਾ ਜੀ ਪਹਿਲਾਂ ਹੀ ਅੱਕੇ ਰਹਿੰਦੇ ਸਨਆਂਢ ਗੁਆਂਢ ਅਤੇ ਸ਼ਰੀਕੇ ਵਿਚ ਤਾਂ ਮਾਤਾ ਜੀ ਦਾ ਨੱਕ 'ਵੱਢਿਆ' ਗਿਆ ਸੀ! ਐਹੋ ਜਿਹੀਆਂ ਸੱਸਾਂ ਦੇ ਤਾਂ ਰੱਬ ਨੂੰ ਨੱਕ ਨਹੀਂ, ਹਾਥੀ ਦੀ ਸੁੰਡ ਲਾਉਣੀ ਚਾਹੀਦੀ ਸੀਜੇ ਪੰਜ ਸੱਤ ਨੂੰਹਾਂ ਦੇ ਆਉਣ 'ਤੇ ਹਰ ਵਾਰ ਨੱਕ ਚਾਰ ਉਂਗਲਾਂ ਵੱਢਿਆ ਵੀ ਜਾਂਦਾ ਤਾਂ ਸਾਹ ਲੈਣ ਜੋਕਰਾ ਤਾਂ ਫ਼ੇਰ ਵੀ ਬਾਕੀ ਬਚ ਜਾਂਦਾ! ....ਖ਼ੈਰ, ਅੱਤ ਦੀ ਗਰਮੀ ਹੋਣ ਕਾਰਨ ਅੱਕਲ਼ਕਾਨ ਹੋਏ ਮਹਿਮਾਨ ਨੇ ਆ ਕੇ ਠੰਢੇ ਪਾਣੀ ਦੀ ਮੰਗ ਰੱਖੀ ਤਾਂ ਸੱਸ ਘਰੋੜਵੇਂ ਸ਼ਬਦਾਂ ਵਿਚ ਬੋਲੀ, "ਕੁੜ੍ਹੇ ਨੂੰਹ ਰਾਣੀ..! ਆਹ ਤੇਰੇ ਮਾਸੜ ਜੀ ਆਏ ਨੇ..! ਇਹਨਾਂ ਨੂੰ ਠੰਢਾ ਪਾਣੀ ਲਿਆ ਕੇ ਦੇਹ ਫ਼ਰਿੱਜ 'ਚੋਂ, ਜਿਹੜਾ ਤੇਰੇ ਪੇਕਿਆਂ ਨੇ ਦਿੱਤਾ ਸੀ..! ਉਹਦਾ ਪਾਣੀ ਬਲਾਅ ਠੰਢਾ ਹੁੰਦੈ..!" ਅਸਲ ਵਿਚ ਨੂੰਹ ਰਾਣੀ ਦਾਜ ਵਿਚ ਕੋਈ ਫ਼ਰਿੱਜ ਲੈ ਕੇ ਹੀ ਨਹੀਂ ਆਈ ਸੀਉਸੇ ਦਿਨ ਨੂੰਹ ਰਾਣੀ ਨੇ ਆਪਣੇ ਬਾਪ ਦੀ ਹਿੱਕ 'ਤੇ ਅੜੀ ਦੀ ਬੰਦੂਕ ਧਰ ਲਈ ਕਿ ਮੈਨੂੰ ਜਲਦੀ ਫ਼ਰਿੱਜ ਲਿਆ ਕੇ ਭੇਜੋ, ਜਿੱਥੋਂ ਮਰਜ਼ੀ ਐ ਪੈਸਿਆਂ ਦਾ ਪ੍ਰਬੰਧ ਕਰੋ, ਮੈਨੂੰ ਸਹੁਰੇ ਘਰ ਵਿਚ ਨਿੱਤ ਤਾਹਨੇ ਮਿਹਣੇ ਮਿਲ਼ਦੇ ਨੇ! ਦੱਸੋ ਉਹ ਨੂੰਹ ਸਹੁਰੇ ਘਰ ਨੂੰ ਕਿਵੇਂ ਚੰਗਾ ਸਮਝੇਗੀ, ਜਿਸ ਨੂੰ ਰਿਸ਼ਤੇਦਾਰਾਂ ਵਿਚ ਸ਼ਰੇਆਮ 'ਨਸ਼ਤਰ' ਲਾਏ ਜਾ ਰਹੇ ਹਨ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ?
ਦਾਜ ਦਹੇਜ ਕਾਰਨ ਮਾਰ ਮਰਾਈ ਅਜੇ ਵੀ ਜਾਰੀ ਹੈ, ਜੋ ਵਾਕਿਆ ਹੀ ਚਿੰਤਾਜਨਕ ਹੈ! ਇਕ ਚੰਗੀ ਪੜ੍ਹੀ ਲਿਖੀ, ਅਮੀਰ ਘਰਾਣੇ ਦੀ ਕੁੜੀ ਮੇਰੇ ਸਾਹਮਣੇ ਟਾਹਰਾਂ ਮਾਰ ਰਹੀ ਸੀ, "ਕੁੱਸਾ ਜੀ, ਮੈਂ ਤਾਂ ਆਬਦੇ ਮਾਂ ਬਾਪ ਨੂੰ ਸ਼ਰੇਆਮ ਠੋਕ ਕੇ ਕਿਹਾ ਹੋਇਐ, ਬਈ ਜੇ ਤੁਸੀਂ ਮੇਰੇ ਵਿਆਹ 'ਤੇ ਪੱਚੀ ਤੀਹ ਲੱਖ ਲਾਵੋਂਗੇ, ਮੈਂ ਤਾਂ ਵਿਆਹ ਕਰੂੰਗੀ, ਨਹੀਂ ਮੈਂ ਵਿਆਹ ਈ ਨ੍ਹੀ ਕਰਵਾਉਣਾ...!" ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੇ ਘਰਦੇ ਪੱਚੀ ਤੀਹ ਤਾਂ ਕੀ, ਪੰਜਾਹ ਲੱਖ ਲਾਉਣ ਦੀ ਸਮਰੱਥਾ ਵੀ ਰੱਖਦੇ ਸਨਪਰ ਇਹ ਸਾਰਾ ਅਡੰਬਰ ਕਾਹਦੇ ਵਾਸਤੇ? ਮੈਂ ਉਸ ਕੁੜੀ ਨੂੰ ਕਿਹਾ, "ਜੇ ਕੋਈ ਅਣਪੜ੍ਹ ਕੁੜੀ ਮੈਨੂੰ ਆਹ ਗੱਲ ਆਖ ਦਿੰਦੀ ਤਾਂ ਮੈਂ ਗਿ਼ਲਾ ਸਿ਼ਕਵਾ ਨਾ ਕਰਦਾ..! ਪਰ ਤੇਰੀ ਪੜ੍ਹੀ ਲਿਖੀ ਸੋਚ 'ਤੇ ਮੈਨੂੰ ਤਰਸ ਨਹੀਂ ਆਉਂਦਾ, ਅਫ਼ਸੋਸ ਹੋ ਰਿਹੈ!" ਉਹ ਬੇਪਰਵਾਹ ਹੋ ਕੇ ਆਖਣ ਲੱਗੀ, "ਕੁੱਸਾ ਜੀ, ਬੰਦਾ ਇਕ ਵਾਰੀ ਜਿਉਂਦੈ ਤੇ ਸ਼ਾਦੀ ਦੀ ਖ਼ੁਸ਼ੀ ਵੀ ਜਿ਼ੰਦਗੀ ਵਿਚ ਇਕ ਵਾਰ ਆਉਂਦੀ ਐ..!" ਉਸ 'ਪੜ੍ਹੀ ਲਿਖੀ' ਕੁੜੀ ਨਾਲ਼ ਮੈਂ ਮਗਜ਼ਮਾਰੀ ਕਰਨੀ ਆਪਣੀ ਬੇਵਕੂਫ਼ੀ ਸਮਝੀਮੈਂ ਉਸ ਨੂੰ ਕਹਿਣ ਤਾਂ ਲੱਗਿਆ ਸੀ ਕਿ ਜੇ ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਸਮਾਜ ਨੂੰ ਸੁਧਾਰਨ ਦੀ ਵਜਾਏ ਬਾਪ ਦੇ ਅਮੀਰਪੁਣੇ ਦੀ ਧੌਂਸ ਵਿਚ ਖ਼ਤਾਨਾ ਨੂੰ ਲਈ ਜਾ ਰਹੀਆਂ ਹਨ, ਤਾਂ ਅਨਪੜ੍ਹਾਂ ਨੂੰ ਕੀ ਮਿਹਣਾ ਦੇਣਾ ਹੋਇਆ? ਚੱਲ ਉਸ ਕੁੜੀ ਦਾ ਬਾਪ ਤਾਂ ਪੱਚੀ ਤੀਹ ਲੱਖ ਦੇਣ ਦੀ ਸਮਰੱਥਾ ਰੱਖਦਾ ਹੈ, ਦੇ ਵੀ ਦੇਵੇਗਾ! ਪਰ ਜਿੰਨ੍ਹਾਂ ਕੋਲ਼ ਪੱਚੀ ਤੀਹ ਲੱਖ ਨਹੀਂ, ਉਹ ਕੀ ਕਰਨ? ਭੇਡ ਨੂੰ ਦੇਖ ਕੇ ਭੇਡ ਖੂਹ ਵਿਚ ਤਾਂ ਛਾਲ਼ ਮਾਰੇਗੀ ਹੀ ਮਾਰੇਗੀ, ਪਿਉ ਚਾਹੇ ਕਰਜ਼ਾਈ ਹੋ ਕੇ ਕਿਸੇ ਗੱਡੀ ਥੱਲੇ ਆ ਜਾਵੇ ਜਾਂ ਜ਼ਹਿਰ ਪੀ ਕੇ ਖ਼ੁਦਕਸ਼ੀ ਹੀ ਕਰ ਲਵੇ! ਉਹ ਕੁੜੀ ਵਾਰ ਵਾਰ ਇੱਕੋ ਗੱਲ 'ਤੇ ਜੋਰ ਦੇ ਰਹੀ ਸੀ, "ਮੇਰੇ ਨਾਲ਼ ਜੋ ਕੁੜੀਆਂ ਕਾਲਜ ਵਿਚ ਪੜ੍ਹਦੀਆਂ ਸਨ, ਉਹਨਾਂ ਨੂੰ ਮੈਂ ਨਿੱਤ ਆਖ ਕੇ ਚਿੜਾਉਂਦੀ ਹੁੰਦੀ ਸੀ ਕਿ ਮੈਂ ਤੁਹਾਡੇ ਸਾਰੀਆਂ ਨਾਲ਼ੋਂ ਵੱਧ ਦਾਜ ਲੈ ਕੇ ਜਾਵਾਂਗੀ ਤੇ ਪੱਚੀ ਤੀਹ ਲੱਖ ਵਿਆਹ 'ਤੇ ਖ਼ਰਚ ਕਰਵਾਵਾਂਗੀ, ਤੇ ਉਹ ਗੱਲ ਮੈਂ ਪੂਰੀ ਕਰ ਕੇ ਹਟਣੀ ਹੈ ਤੇ ਕੁੜੀਆਂ ਨੂੰ ਕਰ ਕੇ ਵੀ ਦਿਖਾਉਣੀ ਹੈ, ਮੇਰੇ ਨਾਲ਼ ਪੜ੍ਹਦੀ ਕੁੜੀ ਦੇ ਪਿਉ ਨੇ ਉਸ ਦੇ ਵਿਆਹ 'ਤੇ ਵੀਹ ਲੱਖ ਖਰਚਿਆ ਸੀ, ਤੇ ਮੈਂ ਆਪਦੇ ਬਾਪ ਤੋਂ ਪੱਚੀ ਜਾਂ ਤੀਹ ਲੱਖ ਲੁਆਵਾਂਗੀ...!" ਦੱਸੋ ਇਹੋ ਜਿਹੀ ਬਿਮਾਰ ਮਾਨਸਿਕਤਾ ਵਾਲ਼ੀ ਕੁੜੀ ਨੂੰ ਬੰਦਾ ਕੀ ਆਖੇ, ਜੋ ਬਾਪ ਦੇ ਪੈਸੇ ਦੇ ਸਿਰ 'ਤੇ ਹੀ ਬੈਠਕਾਂ ਕੱਢੀ ਜਾ ਰਹੀ ਹੈ? ਕੀ ਪੱਚੀ ਤੀਹ ਲੱਖ ਲੁਆ ਕੇ ਉਹ ਕੁੜੀ ਜਿੰਦਗੀ ਭਰ ਖ਼ੁਸ਼ ਰਹੇਗੀ? ਮੇਰੀ ਨਜ਼ਰ ਵਿਚ, ਨਹੀਂ! ਜੇ ਪੈਸੇ ਦੇ ਜੋਰ 'ਤੇ ਅਸੀਂ ਇਕ ਖ਼ੂਹ ਬੰਦ ਕਰਦੇ ਹਾਂ ਤਾਂ ਅੱਗੇ ਦਸ ਖਾਤੇ ਹੋਰ ਖੁੱਲ੍ਹ ਜਾਂਦੇ ਨੇ! ਖਾੜਕੂਵਾਦ ਵੇਲ਼ੇ ਲੋਕਾਂ ਨੂੰ ਇਸ ਪੱਖੋਂ ਜ਼ਰੂਰ ਕੁਝ ਸੁਖ ਦਾ ਸਾਹ ਆਇਆ ਸੀਪਰ ਲਹਿਰ ਦੇ ਦਬਣ ਤੋਂ ਬਾਅਦ ਉਹੀ ਬੈਹਾਂ ਅਤੇ ਉਹੀ ਕੁਹਾੜੀ ਖੜ੍ਹੀ ਹੋ ਗਈ
ਮੈਂ ਨਿੱਜੀ ਤੌਰ 'ਤੇ ਕਈ ਧਰਮ ਦੇ 'ਠੇਕੇਦਾਰ' ਵੀ ਦੇਖੇ ਹਨ, ਜੋ ਆਪਣੇ ਆਪ ਨੂੰ ਬੜੇ 'ਧਰਮੀ' ਅਤੇ ਅਸੂਲਾਂ ਦੇ 'ਨਾਨੇ' ਅਖਵਾਉਂਦੇ ਹਨਪਰ ਅੰਦਰੋਂ ਕੀ ਹਨ...? "ਤੇਰਾ ਦਿੱਤਾ ਖਾਵਣਾ" ਕਹਿ ਕੇ ਜ਼ੁਲਮ ਢਾਹੁੰਣ ਵਾਲ਼ੇ ਬੁੱਚੜ, ਅਹਿਸਾਨ ਫ਼ਰਾਮੋਸ਼, ਅਕ੍ਰਿਤਘਣ, ਹਾਉਮੈ-ਗ੍ਰਸੇ ਅਤੇ ਅੱਤ ਦੇ ਲਾਲਚੀ, ਖ਼ੂਨੀ ਕੁੱਤੇ ਹਨ! ਜੋ ਡਰਾ ਧਮਕਾ ਕੇ ਜਾਂ ਨਿੱਤ ਨਵੀਂ ਸ਼ਤਰੰਜ ਚਾਲ ਖੇਡ ਕੇ ਆਪਣੇ ਨਿੱਜੀ ਸੁਆਰਥਾਂ ਲਈ ਮਜਬੂਰ ਰਿਸ਼ਤੇਦਾਰਾਂ ਨੂੰ ਵਰਤਦੇ ਹਨਉਹਨਾਂ ਦੀ ਸੌੜੀ ਸੋਚ ਸਿਰਫ਼ ਆਪਣੀ ਮਤਲਬ ਪੂਰਤੀ ਤੱਕ ਹੀ ਸੀਮਤ ਰਹਿੰਦੀ ਹੈ! ਮਨੁੱਖ ਨੂੰ ਕਤਲ ਕਰਨਾ ਕਿਸ ਧਰਮ ਨੇ ਦੱਸਿਆ ਹੈ? ਸਾਡੇ ਗੁਰੂ ਤਾਂ "ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ" ਦਾ ਹੋਕਾ ਹੀ ਦਿੰਦੇ ਹਨ!
ਮੈਂ ਤਾਂ ਇਸ ਗੱਲ 'ਤੇ ਹੀ ਜੋਰ ਦਿਆਂਗਾ ਕਿ ਕਸੂਰ ਜਿੰਨਾਂ ਦਾਜ ਲੈਣ ਵਾਲਿ਼ਆਂ ਦਾ ਹੈ, ਉਸ ਤੋਂ ਕਿਤੇ ਵੱਧ ਦਾਜ ਦੇਣ ਵਾਲਿ਼ਆਂ ਦਾ ਹੈ! ਆਮ ਦੇਖਣ ਵਿਚ ਆਉਂਦਾ ਹੈ ਕਿ ਉਸੇ ਲੜਕੀ ਨੂੰ ਹੀ ਜਿ਼ਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜੋ ਵੱਧ ਤੋਂ ਵੱਧ ਦਾਜ ਲੈ ਕੇ ਆਉਂਦੀ ਹੈ! ਕੁੱਤੇ ਦੇ ਮੂੰਹ ਨੂੰ ਲਹੂ ਲੱਗਿਆ, ਕਦੋਂ ਭਲੀ ਗੁਜ਼ਾਰਦਾ ਹੈ? ਜਦ ਬੰਦੇ ਦੇ ਖ਼ੂਨ ਦਾ ਸੁਆਦ ਪੈ ਜਾਂਦਾ ਹੈ ਤਾਂ 'ਮਾਣਸ-ਬੂ - ਮਾਣਸ-ਬੂ' ਤਾਂ ਸ਼ੁਰੂ ਹੋਣੀ ਹੀ ਹੋਈ! ਵਾਰਦਾਤਾਂ ਦੇਖ ਸੁਣ ਅਤੇ ਪੜ੍ਹ ਕੇ ਸੋਚੀਦਾ ਹੈ ਕਿ ਜ਼ਮਾਨਾ ਇਤਨਾ ਜ਼ਾਲਮ ਕਿਉਂ ਬਣਦਾ ਜਾ ਰਿਹਾ ਹੈ? ਮਨੁੱਖ ਦੀ ਮਤਲਬ-ਪ੍ਰਸਤ ਸੋਚ ਕਿਉਂ ਇਤਨੀ ਪਤਲੀ ਪੈਂਦੀ ਜਾ ਰਹੀ ਹੈ? ਲੋਭੀਆਂ ਨੂੰ ਰੱਬ ਦਾ ਡਰ ਭੈਅ ਕਿਉਂ ਨਹੀਂ ਰਿਹਾ? ਮਨੁੱਖਤਾ ਇਤਨੀ ਕੁਰਾਹੇ ਕਿਉਂ ਪੈਂਦੀ ਜਾ ਰਹੀ ਹੈ? ਇਹ ਨੌਜਵਾਨ, ਇੱਕੀਵੀਂ ਸਦੀ ਵਿਚ ਵਿਚਰਦੀ ਪੜ੍ਹੀ ਲਿਖੀ ਪੀੜ੍ਹੀ ਵੀ ਕਿਉਂ ਹਨ੍ਹੇਰ ਭਰੇ ਬਿਖੜੇ ਪੈਂਡਿਆਂ ਨੂੰ ਅੰਨ੍ਹੇਵਾਹ ਅਪਣਾਉਂਦੀ ਜਾ ਰਹੀ ਹੈ? ਇਸ "ਤਰੱਕੀ ਕਰ ਰਹੇ" ਸਮਾਜ ਵਿਚੋਂ ਇਹ ਊਣਤਾਈਆਂ ਅਤੇ ਖੋਟਾਂ ਕਦੋਂ ਨਿਕਲਣਗੀਆਂ? ਦਿਸ਼ਾਹੀਣ ਹੋਇਆ ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ ਅਤੇ ਕਦ ਸਥਿਰ ਜਿ਼ੰਦਗੀ ਵੱਲ ਆਵੇਗਾ? ਇਕ ਗੱਲ ਹੋਰ ਵੀ ਦੱਸਦਾ ਜਾਵਾਂ..! ਇਕ ਜ਼ਾਲਮ ਟੱਬਰ ਆਪਣੀ ਨੂੰਹ ਨੂੰ ਰੱਜ ਕੇ ਕੁੱਟਦਾ ਮਾਰਦਾ ਰਿਹਾਅਖੀਰ ਉਸ ਨਿਭਾਗੀ ਕੁੜੀ ਦਾ ਅੰਤ ਉਸ ਦੀ ਮੌਤ ਨਾਲ਼ ਹੋਇਆਇਕ ਦਿਨ ਉਹਨਾਂ ਦਾ ਨੌਕਰ ਦੁੱਧ ਦਾ ਡਰੰਮ ਚੁੱਕੀ ਆ ਰਿਹਾ ਸੀਉਸ ਪ੍ਰੀਵਾਰ ਦਾ 'ਅੱਤ ਪਿਆਰਾ' ਪਾਲਤੂ ਕੁੱਤਾ ਨੌਕਰ ਦੇ ਪੈਰ ਚੱਟਣ ਆ ਲੱਗਿਆਨੌਕਰ ਦੇ ਕੁਤਕੁਤੀਆਂ ਜਿਹੀਆਂ ਨਿਕਲਣ ਲੱਗ ਪਈਆਂ ਅਤੇ ਉਸ ਨੇ ਦੁੱਧ ਡੁੱਲ੍ਹਣ ਦੇ ਡਰੋਂ ਕੁੱਤੇ ਦੇ ਪੋਲੀ ਜਿਹੀ ਲੱਤ ਮਾਰ ਦਿੱਤੀਬੱਸ ਫਿ਼ਰ ਕੀ ਸੀ...? ਨੌਕਰ ਦੀ ਸ਼ਾਮਤ ਆ ਗਈ ਅਤੇ 'ਕੁੱਤਾ-ਪ੍ਰੇਮੀ' ਟੱਬਰ ਨੇ ਨੌਕਰ ਦੀ ਕੁੱਟ ਕੁੱਟ ਕੇ ਲੱਤ ਤੋੜ ਦਿੱਤੀਇਸ ਦਾ ਮਤਲਬ ਕੀ ਹੋਇਆ..? ਕਿ ਉਸ ਬੇਰਹਿਮ ਟੱਬਰ ਨੂੰ ਆਪਣੀ ਨੂੰਹ ਨਾਲ਼ੋਂ ਜਿ਼ਆਦਾ ਆਪਣਾ ਪਾਲਤੂ ਕੁੱਤਾ ਪਿਆਰਾ ਸੀ ਅਤੇ ਉਸੇ ਕੁੱਤੇ ਦੀ ਖਾਤਰ ਗ਼ਰੀਬ ਨੌਕਰ ਦੀ ਲੱਤ ਵੀ ਭੰਨੀ ਗਈ ਮੈਂ ਨਹੀਂ ਕਹਿੰਦਾ ਕਿ ਬੇਜ਼ੁਬਾਨ ਜਾਨਵਰ ਨੂੰ ਪ੍ਰੇਮ ਨਹੀਂ ਕਰਨਾ ਚਾਹੀਦਾਪਰ ਜਾਨਵਰ ਦੇ ਨਾਲ਼ ਨਾਲ਼ ਇਨਸਾਨ ਅਤੇ ਇਨਸਾਨੀਅਤ ਨੂੰ ਵੀ ਮੋਹ ਕਰਨਾ ਚਾਹੀਦਾ ਹੈ! ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਹੈ, "ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ।। ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ।।"
ਸਭ ਤੋਂ ਵੱਡਾ ਡਰ ਪੰਜਾਬੀਆਂ ਨੂੰ ਧੀਆਂ ਦਾ ਕੀ ਹੈ? ਇਕ ਤਾਂ ਰੁਜ਼ਗਾਰ ਅਤੇ ਦੂਜੀ ਜੇ ਪੰਜਾਬ ਗੌਰਮਿੰਟ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਹੀ ਦੇ ਦੇਵੇ, ਤਾਂ ਨਵੀਆਂ ਨਵੇਲੀਆਂ ਵਿਆਹੀਆਂ ਧੀਆਂ ਦੇ ਕਤਲ ਅਤੇ ਭਰੂਣ ਹੱਤਿਆ ਬਹੁਤ ਹੱਦ ਤੱਕ ਰੋਕੀ ਜਾ ਸਕਦੀ ਹੈ! ਇਕ ਗੱਲ ਲਲਕਾਰ ਕੇ ਕਹਿਣੀਂ ਚਾਹਾਂਗਾ ਕਿ ਜਿੰਨਾਂ ਚਿਰ ਦਾਜ, ਧੀਆਂ ਦੇ ਬਲਾਤਕਾਰ, ਨਸ਼ੇ ਅਤੇ ਵਿਹਲੜਬਾਜ਼ੀ ਨੂੰ ਕਿਸੇ ਸਾਰਥਿਕ ਅਤੇ ਸਖ਼ਤ ਢੰਗ ਨਾਲ਼ ਨੱਥ ਨਹੀਂ ਪਾਈ ਜਾਂਦੀ, ਧੀਆਂ ਕੁੱਖ ਵਿਚ ਮਰਦੀਆਂ ਹੀ ਰਹਿਣਗੀਆਂ! ਜਿੰਨਾਂ ਚਿਰ ਸਾਡੇ ਲੀਡਰ ਫ਼ੋਕੇ ਦਮਗੱਜੇ ਛੱਡ ਕੇ ਉਪਰੋਕਤ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਭਰੂਣ ਹੱਤਿਆ ਹੁੰਦੀ ਰਹੇਗੀ! ਸਭ ਤੋਂ ਵੱਡਾ ਕਲੰਕ ਦਾਜ, ਬਲਾਤਕਾਰ, ਬੇਰੁਜ਼ਗਾਰੀ ਅਤੇ ਨਸ਼ਾ ਹੈ! ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ! ਧੀਆਂ ਅਤੇ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਮਿਲ ਜਾਵੇ ਤਾਂ ਮਾਪਿਆਂ ਦੇ ਸਿਰ ਤੋਂ ਅੱਧਾ ਬੋਝ ਲਹਿ ਜਾਵੇ ਕਿਉਂਕਿ ਜੇ ਧੀ ਕਿਸੇ ਪੱਕੇ ਕਿੱਤੇ 'ਤੇ ਲੱਗੀ ਹੋਵੇਗੀ ਤਾਂ ਸਹੁਰੇ ਵੀ ਜ਼ੁਬਾਨ ਖੋਲ੍ਹਣ ਦੀ ਜ਼ੁਅਰਤ ਨਹੀਂ ਕਰਨਗੇਜੇ ਹਰ ਮਹੀਨੇ ਪੱਕੀ ਤਨਖ਼ਾਹ ਘਰ ਆਵੇਗੀ ਤਾਂ ਕਮਾਊ ਨੂੰਹ ਨੂੰ ਕੌਣ ਕੁਝ ਆਖੇਗਾ? ਕੌਣ ਦਾਜ ਦਾ ਮਿਹਣਾ ਦੇਵੇਗਾ? ਜੇ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਮਿਲੇਗਾ ਤਾਂ ਉਹ ਨਸਿ਼ਆਂ ਵੱਲ ਉਲਾਰ ਨਹੀਂ ਹੋਵੇਗੀਅਗਰ ਨਸਿ਼ਆਂ ਦੀ ਵਰਤੋਂ ਘਟ ਜਾਵੇਗੀ ਤਾਂ ਜ਼ਾਹਿਰ ਹੈ ਕਿ ਜੁਰਮ ਵੀ ਘਟਣਗੇ! ਜੁਰਮਾਂ ਦੇ ਵਿਚ ਬਲਾਤਕਾਰਾਂ ਦੀ ਬਹੁਤਾਤ ਹੈਜੇ ਬਲਾਤਕਾਰ ਜਿਹੇ ਘਿਨਾਉਣੇ ਜੁਰਮ ਰੁਕ ਜਾਣਗੇ ਤਾਂ ਧੀਆਂ ਦਾ ਸਤਿਕਾਰ ਵੀ ਹੋਵੇਗਾ ਅਤੇ ਭਰੂਣ ਹੱਤਿਆ ਨੂੰ ਵੀ ਠੱਲ੍ਹ ਪਵੇਗੀ! ਹਰ ਮਾਂ-ਬਾਪ ਧੀ ਦੀ 'ਦੁਰਗਤੀ' ਤੋਂ ਡਰਦਾ ਹੈ, ਧੀ ਤੋਂ ਨਹੀਂ! ਹਰ ਬਾਪ ਆਪਣੀ ਇੱਜ਼ਤ-ਅਣਖ਼ ਨੂੰ ਬਚਾਉਣ ਵਿਚ ਲੱਗਿਆ ਹੋਇਆ ਭਰੂਣ ਹੱਤਿਆ ਨੂੰ ਪਹਿਲ ਦਿੰਦਾ ਹੈ! ਨਹੀਂ ਉਸ ਨੂੰ ਕੋਈ ਸ਼ੌਕ ਨਹੀਂ ਕਿ ਆਪਣੇ ਖ਼ੂਨ ਦਾ ਸੰਘਾਰ ਕਰੇ! ਅਗਲੀ ਗੱਲ ਇਹ ਹੈ ਕਿ ਧੀ ਦਾ ਵਿਆਹ ਕਰਨ ਲਈ ਹਰ ਬਾਪ ਨੂੰ ਅੱਜ ਘੱਟੋ ਘੱਟ ਪੰਜ-ਸੱਤ ਲੱਖ ਰੁਪਏ ਦੀ ਜ਼ਰੂਰਤ ਹੈਇਕ ਤਾਂ ਅਸੀਂ ਨਕੌੜੇ ਦੇ ਮਾਰੇ ਹੋਏ ਹਾਂਜੇ ਧੀ ਨੂੰ ਵਾਜੇ-ਗਾਜੇ ਨਾਲ਼ ਨਹੀਂ ਤੋਰਦੇ ਤਾਂ ਸਾਡਾ 'ਨੱਕ' ਨਹੀਂ ਰਹਿੰਦਾ! ਨੱਕ ਰੱਖਦਾ ਰੱਖਦਾ ਬੰਦਾ ਦਸ ਲੱਖ ਥੱਲੇ ਆ ਕੇ ਖੁੰਘਲ਼ ਹੋ ਜਾਂਦਾ ਹੈ ਅਤੇ ਆਤਮ ਹੱਤਿਆ ਵੱਲ ਨੂੰ ਪੈਰ ਪੁੱਟਦਾ ਹੈ! ਸੋ ਸਾਡੀ ਸਰਕਾਰ ਨੂੰ ਇਸ ਪਾਸੇ ਵੱਲ ਅਤੀ ਅੰਤ ਧਿਆਨ ਦੇਣ ਦੀ ਲੋੜ ਹੈ! ਜੇ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਕੋਈ ਨਿੱਗਰ ਹੱਲ ਕੱਢਿਆ ਜਾਵੇ ਤਾਂ ਸਾਡੇ ਮੁਲਕ ਵਿਚ ਜੁਰਮਾਂ ਦੀ ਗਿਣਤੀ ਬਹੁਤ ਹੱਦ ਤੱਕ ਘਟਾਈ ਜਾ ਸਕਦੀ ਹੈ, ਅਗਰ ਅਸੀਂ ਇਸ ਪੱਖ ਵੱਲ ਧਿਆਨ ਨਹੀਂ ਦਿੰਦੇ ਤਾਂ ਭਰੂਣ ਹੱਤਿਆ ਤੋਂ ਲੈ ਕੇ ਧੀਆਂ ਦੇ ਕਤਲ ਹੁੰਦੇ ਰਹਿਣਗੇ!
ਆਪਣੀਆਂ ਧੀਆਂ-ਭੈਣਾਂ ਦੇ ਸਿਵੇ ਦੀ ਅੱਗ ਸੇਕਦੇ ਪੰਜਾਬੀਓ! ਹੰਭਲਾ ਮਾਰਨ ਦੀ ਲੋੜ ਹੈਜਿੱਥੇ ਲੋਭ ਲਾਲਚ ਭਾਰੂ ਹੋ ਜਾਵੇ, ਉਥੋਂ ਮੋਹ ਪਿਆਰ ਦੱਬਵੇਂ ਪੈਰੀਂ ਬਾਹਰ ਨਿਕਲ਼ ਜਾਂਦਾ ਹੈ! ਤੁਸੀਂ "ਪਹਿਲੇ ਆਪ - ਪਹਿਲੇ ਆਪ" ਕਰਦੇ ਕਰਦੇ ਗੱਡੀਆਂ ਲੰਘਾਈ ਜਾ ਰਹੇ ਹੋ! ਚੁੱਪ ਕਰਕੇ ਕਾਤਲਾਂ ਦੇ ਚਿਹਰੇ ਪੜ੍ਹਨ ਦੀ ਲੋੜ ਨਹੀਂ! ਜ਼ਾਲਮ ਅਤੇ ਜ਼ੁਲਮ ਨਾਲ਼ ਟੱਕਰ ਲੈਣ ਦੀ ਲੋੜ ਹੈ! ਇਹ ਬਰਬਾਦੀ ਵੱਲ ਤੁਰਿਆ ਸਮਾਜ ਛੇਤੀ ਕੀਤੇ ਸਹੀ ਦਿਸ਼ਾ ਵੱਲ ਆਉਣ ਵਾਲ਼ਾ ਨਹੀਂਇਸ ਲਾਲਚ ਤੋਂ ਵਿੱਥ ਰੱਖ ਕੇ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਇੱਜ਼ਤ, ਜਾਨ ਨੂੰ ਜਾਨ ਅਤੇ ਇਨਸਾਨ ਨੂੰ ਇਨਸਾਨ ਸਮਝੋ! ਦਾਜ ਮੰਗ ਕੇ ਘੱਟੋ ਘੱਟ ਪੰਜਾਬ ਦੇ ਨਾਂ 'ਤੇ ਕਲੰਕ ਨਾ ਬਣੋਂ! ਇਹ ਗੁਰੂਆਂ-ਫ਼ਕੀਰਾਂ ਦੀ ਰਹਿਮਤਾਂ ਵਾਲ਼ੀ ਧਰਤੀ ਹੈ! ਹੌਸਲੇ ਨਾਲ਼ ਨਵੀਂ ਨਰੋਈ ਦੁਨੀਆਂ ਸਿਰਜਣ ਦਾ ਸੰਕਲਪ ਲੈਣਾ ਨਾਜ਼ੁਕ ਸਮੇਂ ਦੀ ਜ਼ਰੂਰਤ ਹੈਲਾਲਚ ਵੱਸ ਕੁਰਾਹੇ ਪਏ ਸਮਾਜੀਆਂ ਨੂੰ ਇਕ ਮੁੱਠ ਹੋ ਕੇ ਲਾਹਣਤਾਂ ਪਾਉਣ ਦੀ ਲੋੜ ਹੈ! ਜਿੰਨਾਂ ਘਰ ਫ਼ੂਕ ਕੇ ਤਾੜੀਆਂ ਮਾਰੀ ਜਾਓਗੇ, ਦਾਜ ਦੇ ਲਾਲਚੀਆਂ ਦੇ ਹੌਸਲੇ ਹੋਰ ਬੁਲੰਦ ਹੋਣਗੇ ਅਤੇ ਧੀਆਂ ਕੁੱਖ ਵਿਚ ਜਾਂ ਸਹੁਰੇ ਘਰ ਮਰਦੀਆਂ ਹੀ ਰਹਿਣਗੀਆਂ! ਲੋੜ ਹੈ ਇਸ ਨੂੰ ਬੁਲੰਦੀ ਨਾਲ਼ ਨੱਥ ਕੇ ਸਿਰੜ ਅਤੇ ਪ੍ਰਣ ਦੇ ਕਿੱਲੇ ਨਾਲ਼ ਨਰੜਨ ਦੀ! ਜੋ ਬਿਗਾਨੀਆਂ ਧੀਆਂ ਨੂੰ ਹਥਿਆਰ ਬਣਾ ਕੇ ਵਰਤਦੇ ਹਨ, ਉਹਨਾਂ ਦੇ ਨਿਸ਼ਾਨੇ ਤੋੜਨਾ ਅਤੇ ਨਾਸਾਂ ਭੰਨ ਕੇ ਮੂੰਹ ਭੁਆਉਣਾ ਹੀ ਮਰਦਾਨਗੀ ਅਤੇ ਨਰੋਏ ਸਮਾਜ ਦੀ ਸਿਰਜਣਾ ਹੈ! ਸਾਡੀਆਂ ਧੀਆਂ-ਭੈਣਾਂ ਨੂੰ ਵੀ ਆਪਣੀ ਜਿ਼ੰਦਗੀ ਮਹਿਫ਼ੂਜ਼ ਅਤੇ ਖ਼ੁਸ਼ਹਾਲ ਰੱਖਣ ਲਈ, ਫ਼ੋਕੀ ਸ਼ੁਹਰਤ ਨੂੰ ਲੱਤ ਮਾਰ ਕੇ ਦਾਜ ਦੀ ਕਾਲ਼ੀ ਵਹੀ ਪਾੜਨੀ ਹੋਵੇਗੀਜੇ ਤੁਹਾਡੇ ਅਮੀਰ ਬਾਪ ਤੁਹਾਡੀਆਂ ਬੇਹੂਦਾ ਖ਼ਾਹਿਸ਼ਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੇ ਹਨ, ਤਾਂ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਧੀਆਂ ਦੇ ਬਾਪ ਤੁਹਾਡੇ ਬਾਪ ਜਿੰਨੀ ਧੰਗੇੜ ਝੱਲਣ ਦੇ ਸਮਰੱਥ ਹੋਣ? ਸਮੇਂ ਦੀ ਨਬਜ਼ ਤੁਹਾਡੇ ਹੱਥ ਹੈ!
ਸ਼ਿਵਚਰਨ ਜੱਗੀ ਕੁੱਸਾ email: jaggikussa65@gmail.com 
***************************************************************


ਨਿੰਦਰ ਘੁਗਿਆਣਵੀ
ਬਾਵਾ ਬੋਲਦਾ ਹੈ
ਮੈਂ ਦੇਖਿਆ ਕਿ ਵਲੈਤ ਵਿੱਚ ਸਵੇਰੇ ਉਠਕੇ ਜੇਕਰ ਬੁੱਢਾ ਆਪਣੀ ਬੁੱਢੀ ਦਾ ਹਾਲ ਨਾ ਪੁੱਛੇ,ਉਹ ਖਿਝਦੀ ਹੈਸਾਰਾ ਦਿਨ ਔਖੀ ਦਾ ਲੰਘਦਾ ਹੈਰੁੱਸ ਜਾਂਦੀ ਹੈਸੱਚੀ ਗੱਲ ਤਾਂ ਇਹੋ ਹੈ ਕਿ ਮੈਨੂੰ ਇਹ ਵਰਤਾਰਾ ਬਹੁਤ ਚੰਗਾ ਲੱਗਿਆਮੈਂ ਇੱਕ ਘਰ ਕੁਝ ਦਿਨ ਰਿਹਾਅਲੋਕਾਰ ਜੀਵਨ ਸੀ ਬਜ਼ੁਰਗ ਜੋੜੇ ਦਾ ਪਲ ਵਿੱਚ ਰੋਸਾ ਤੇ ਪਲ ਵਿੱਚ ਹਾਸਾਬਾਪੂ ਦੱਸਣ ਲੱਗਿਆ ਕਿ ਜੇਕਰ ਤੜਕੇ ਉਠਕੇ ਤੇਰੀ ਬੇਬੇ ਦੇ ਬੈੱਡ 'ਤੇ ਨਾ ਜਾਵਾਂ, ਨਾ ਪੁੱਛਾਂ ਕਿ ਕਿਵੇਂ ਐਂ...ਤੇਰਾ ਸਰੀਰ ਠੀਕ ਐ? ਤਾਂ ਉਹ ਸਾਰਾ ਦਿਨ ਨਾਖੂਸ਼ ਰਹਿੰਦੀ ਐ...ਉਹ ਸਾਰਾ ਦਿਨ ਕੁੜ-ਕੁੜ ਕਰਦੀ ਰਹਿੰਦੀ ਐਬਹੁਤ ਸਾਰੇ ਬੁੱਢੇ-ਬੁੱਢੀਆਂ ਨੂੰ ਗੁਰੂ ਘਰਾਂ ਨੇ ਸੰਭਾਲਿਆ ਹੋਇਆ ਹੈਉਨ੍ਹਾਂ ਕੋਲ ਬੱਸਾਂ ਦੇ ਪਾਸ ਮੁਫ਼ਤ ਹਨਘਰ ਅੱਗੋਂ ਬੱਸ ਫੜੋ ਤੇ ਗੁਰੂ ਘਰ ਆਣ ਉਤਰ੍ਹੋ... ਸੇਵਾ ਕਰੋ... ਗੱਲਾਂ ਮਾਰੋ...ਮਨ-ਮਰਜ਼ੀ ਦਾ ਛਕੋ-ਛਕਾਓ.. ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹੋ ਤੇ ਜਦੋਂ ਦਿਲ ਕਰੇ ਬੱਸ ਚੜ੍ਹੋ ਤੇ ਘਰ ਅੱਗੇ ਆ ਉਤਰ੍ਹੋਂਗੁਰੂ ਘਰ ਜਾਣ ਦੀ ਬਿਜਾਏ ਬਹੁਤ ਸਾਰੇ ਬੁੱਢੇ-ਬੱਢੀਆਂ ਡੇ-ਸੈਂਟਰ ਵੀ ਚਲੇ ਜਾਂਦੇ ਹਨਇੱਥੇ ਡੇ-ਸੈਂਟਰਾਂ ਵਿੱਚ ਵੀ ਚੋਖੀ ਰੌਣਕ ਹੁੰਦੀ ਹੈਡੇ-ਸੈਂਟਰਾਂ ਨੂੰ ਕਮਿਊਨਿਟੀ ਸੈਂਟਰ ਵੀ ਕਹਿੰਦੇ ਹਨਮੈਂ ਬਹੁਤ ਸਾਰੇ ਕਮਿਊਨਿਟੀ ਸੈਂਟਰਾਂ ਵਿੱਚ ਗਿਆ ਤੇ ਬਜ਼ੁਰਗਾਂ ਦੀਆਂ ਰੌਣਕਾਂ ਦੇਖੀਆਂਗੱਲਾਂ ਸੁਣੀਆਂਬਜ਼ੁਰਗ ਆਪਸ ਵਿੱਚ ਖਹਿਬੜਦੇ ਦੇਖੇਈਰਖਾ ਤੇ ਚੁਗਲੀਆਂ ਕਰਦੇ ਤੱਕੇਪਿਆਰ ਤੇ ਹਮਦਰਦੀ ਜਿਤਾਉਂਦੇ ਨਜ਼ਰ ਆਏ ਕੁਝ ਬਹੁਤ ਖ਼ਾਮੋਸ਼ ਦੇਖੇ ਆਪਣੇ ਆਪ ਵਿੱਚ ਮਸਤ...! ਹਫ਼ਤੇ ਦੇ ਅੰਤ 'ਤੇ ਪੰਜ-ਪੰਜ ਪੌਂਡ ਪਾ ਕੇ ਰੋਸਟ ਚਿਕਨ, ਭੁਜੀਆ ਮੰਗਾਉਂਦੇ ਤੇ ਫੇਮਸ ਗਰਾਊਸ (ਤਿੱਤਰ ਮਾਰਕਾ) ਵਿਸਕੀ ਦੇ ਪੈੱਗ ਟਕਰਾਉਂਦੇ ਤੇ ਪੰਜਾਬ ਨੂੰ ਝੂਰਦੇ ਤੇ ਆਪਣੇ ਨਿਆਣਿਆਂ ਨੂੰ ਕੋਸਦੇ ਦੇਖੇ
                                *********
ਇਸ ਵੇਲੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਧੰਨ ਹਨ ਸਾਡੇ ਪੰਜਾਬੀ, ਜੋ ਕਰੜਾ ਸੰਘਰਸ਼ ਕਰਦਿਆਂ ਵੱਡੇ ਜਿਗਰੇ ਤੇ ਹਿੰਮਤ ਦੇ ਮਾਲਕ ਹਨਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈ ਬੱਚਿਆਂ ਦੀਬੱਚਿਆਂ ਦੇ ਵਿਆਹ ਬੁਰੀ ਤਰਾ੍ਹਂ ਟੁੁੱਟ ਰਹੇ ਹਨ ਦੱਸਿਆ ਗਿਆ ਕਿ ਕੁੜੀਆਂ ਵਿਆਹ ਨਹੀਂ ਕਰਵਾ ਰਹੀਆਂਉਹ ਮਨੁੱਖੀ ਜੀਵਨ ਜਿਊਣਾ ਚਾਹੁੰਦੀਆਂ ਨੇ ਨਾ ਕਿ ਪਸੂਆਂ ਵਾਲਾ ਜੀਵਨ! ਉਹ ਇਹ ਨਹੀਂ ਚਾਹੁੰਦੀਆਂ ਕਿ ਅੱਜ ਵਿਆਹ ਕਰਵਾਓ ਤੇ ਕੱਲ੍ਹ ਨੂੰ ਉਹਨਾਂ ਨੂੰ ਘਰੋਂ ਕੱਢ ਦਿਓਮੇਰੇ ਅੰਕਲ ਦੀ ਇੱਕ ਬੇਟੀ, ਜਿਸਦੀ ਉਮਰ 39 ਸਾਲ ਹੋ ਚੁੱਕੀ ਹੈ, ਅੰਕਲ ਨੇ ਮੈਨੂੰ ਪੁੱਛਿਆ ਕਿ ਤੂੰ ਇਸਨੂੰ ਵਲੈਤ ਦੇ ਜਨ-ਜੀਵਨ ਬਾਰੇ ਪੁੱਛ ਤੇ ਇਹ ਵੀ ਪੁੱਛ ਕਿ ਉਹ ਵਿਆਹ ਕਿਉ ਂਨਹੀਂ ਕਰਵਾ ਰਹੀ? ਮੈਂ ਪੁੱਛਿਆ ਤਾਂ ਉਹ ਆਖਣ ਲੱਗੀ, ''ਕੀ ਪਿਆ ਆ ਵਿਆਹ ਵਿੱਚ ? ਔਰਤ ਹਰ ਥਾਂ ਸੰਘਰਸ਼ਸ਼ੀਲ ਜੀਵਨ ਜਿਊਂਦੀ ਆ...ਚਾਹੇ ਵਲੈਤ ਆ...ਚਾਹੇ ਦੁਨੀਆਂ ਦਾ ਕੋਈ ਹੋਰ ਕੋਨਾ, ਔਰਤ ਪਹਿਲਾਂ ਪੜ੍ਹਦੀ ਆ...ਫਿਰ ਕੰਮ ਕਰਦੀ ਆ...ਵਿਆਹ ਦੇ ਬੰਧਨ ਵਿੱਚ ਬਝਦੀ ਆ...ਬੱਚੇ ਪੈਦਾ ਕਰਦੀ ਆ...ਕੰਮ ਦੇ ਨਾਲ ਸਾਰੇ ਘਰ ਦੀ ਦੇਖ ਭਾਲ...ਬੱਚਿਆਂ ਤੇ ਪਰਿਵਾਰ ਦੀ ਸਾਂਭ-ਸੰਭਾਲ ਤੇ ਹੋਰ ਵੀ ਸਾਰਾ ਬੋਝ ਹੀ ਬੋਝ ਆ ਤੇ ਜੇਕਰ ਬੱਚਾ ਮਾੜਾ ਨਿਕਲ ਗਿਆ ਤਾਂ ਸਾਰਾ ਦੋਸ਼ ਔਰਤ ਉੱਤੇ ਆਵੇਗਾ...ਬੰਦਾ ਆਪਣੇ 'ਤੇ ਦੋਸ਼ ਲੈਂਦਾ ਹੀ ਨਹੀਂ ਕਿ ਬੱਚਾ ਵਿਗਾੜਨ ਵਿੱਚ ਉਸਦਾ ਵੀ ਕੁਝ ਯੋਗਦਾਨ ਆਂ...।" ਉਸ ਕੁੜੀ ਨੇ ਆਖਿਆ ਕਿ ਇੰਡੀਆ ਵਿੱਚ ਤਾਂ ਖੇਡ੍ਹ ਬਣੀ ਹੋਈ ਆ ਕਿ ਵਲੈਤ ਜਾਓ, ਚਾਹੇ ਜਹਾਜ਼ ਦੇ ਪਰਾਂ ਹੇਠ ਲੁਕਜੋ ਤੇ ਚਾਹੇ ਕਿਸੇ ਕੁੜੀ ਦੇ ਲੜ ਲਗਜੋ...ਕਿੰਂਨੇ ਮੁੰਡਿਆਂ ਨੇ ਹੁਣ ਤੀਕ ਕਿੰਨੀਆਂ ਕੁੜੀਆਂ ਏਥੇ ਛਡੀਆਂ ਨੇ...?"  ਕੁੜੀ ਦੀ ਇਹ ਗੱਲ ਸੁਣ ਕੇ ਮੈਂ ਕਿਹਾ ਕਿ ਕੁੜੀਆਂ ਨੇ ਵੀ ਤਾਂ ਮੁੰਡੇ ਬਹੁਤ  ਰੋਲੇ ਹਨ? ਤਾਂ ਉਹ ਇੱਕ ਪਲ ਲਈ ਚੁੱਪ ਹੋਈ ਤੇ ਫਿਰ ਆਖਣ ਲੱਗੀ, ''ਤੂੰ ਮੁੰਡਾ ਹੋਕੇ ਮੁੰਡਿਆਂ ਦੇ ਹੱਕ ਦੀ ਗੱਲ ਕਰੇਂਗਾ...ਏਹ ਤਾਂ ਮੈਨੂੰ ਪਤਾ ਈ ਸੀ...ਪਰ ਹਾਂ, ਮੈਂ ਮੰਨਦੀ ਆਂ ਇਹ ਗੱਲ...ਪਰ ਕਸੂਰ ਕਿਸਦਾ ਆ? ਸਾਰਾ ਕਸੂਰ ਸਾਡੇ ਮਾਪਿਆਂ ਦਾ ਆ...ਸਾਡੇ ਮਾਪੇ ਚਾਹੇ ਏਧਰ ਨੇ ਤੇ ਚਾਹੇ ਓਧਰ ਆ...ਲਾਲਚੀ ਆ...ਬੱਚਿਆਂ ਦਾ ਮੁੱਲ ਵਟਦੇ ਆ...ਇੱਕ ਜੀਅ ਦੇ ਆਸਰੇ ਸਾਰਾ ਟੱਬਰ ਵਲੈਤ ਵਿੱਚ ਲਿਆਉਣਾ ਚਾਹੁੰਦੇ ਆ...ਤਾਹੀਂ ਤੇ ਠੱਗੇ ਗਏ ਆ ਲੋਕ...ਪੰਜਾਬ ਦੇ ਅਣਖੀ ਲੋਕ ਚਾਹੇ ਏਧਰ ਆ ਤੇ ਚਾਹੇ ਓਧਰ ਆ...ਸੱਚੀ ਗੱਲ ਤਾ ਏਹ ਆ ਕਿ  ਆਪਣੇ ਬੱਚਿਆਂ ਦੇ ਮੁੱਲ ਵੱਟਣ ਲੱਗੇ ਹੋਏ ਆ ਬਦੇਸ਼ ਆਉਣ ਲਈ।" ਕੁੜੀ ਨੇ ਬੜੀ ਬੇਬਾਕੀ ਨਾਲ ਕਿਹਾ, ''ਵੀਰ ਜੀ ਮੈਂ ਵਿਆਹ ਨਹੀਂ ਕਰਵਾਉਣਾ...ਮੈਂ ਇਕੱਲੀ ਵੀ ਨਹੀਂ ਰਹਿਣਾ...ਏਸ ਤੋਂ ਚੰਗਾ ਆ ਮੈਂ ਇੱਕ ਬਿੱਲੀ ਰੱਖ ਲਵਾਂਗੀ... ਬਿੱਲੀ ਮੇਰੀ ਫਰੈਂਡ ਹੋਵੇਗੀ...ਮੇਰੀ ਸਾਥਣ ਹੋਵੇਗੀ...ਮੇਰਾ ਭਰਾ ਹੋਵੇਗੀ...ਮੇਰੀ ਭੈਣ ਹੋਵੇਗੀ...ਮੇਰਾ ਧਿਆਨ ਰੱਖੇਗੀ ਬਿੱਲੀ ਤੇ ਮੈਨੂੰ ਇਕੱਲਤਾ ਮਹਿਸੂਸ ਨਹੀਂ ਹੋਵੇਗੀ...ਵੀਰ ਜੀ ਹਰ ਮਨੁੱ:ਖ ਸੈਲਫਿਸ਼ (ਮਤਲਬ ਪ੍ਰਸਤ) ਆ...ਪਰ ਬਿੱਲੀ ਤੇ ਕੁੱਤਾ ਮਨੁੱਖ ਤੋਂ ਵੱਧ ਵਫ਼ਾਦਾਰ ਹੁੰਦੇ ਆ..ਉਹ ਸੈਲਫ਼ਿਸ਼ ਨਹੀਂ ਹੁੰਦੇ...ਸਾਡੇ ਸਮਾਜ ਵਿੱਚ ਜਿੰਨੇ ਵੀ ਵਿਗਾੜ ਆਏ ਆ ...ਏਹ ਸਾਰੇ ਮਨੁੱਖ ਦੇ ਬਹੁਤ ਵੱਡਾ ਸੈਲਫ਼ਿਸ਼ ਹੋ ਜਾਣ ਕਾਰਨ ਹੀ ਆਏ ਆ...ਪਹਿਲੀ ਗੱਲ...ਚਾਹੇ ਕੁੜੀ ਆ ਤੇ ਚਾਹੇ ਮੁੰਡਾ ਆ...ਏਧਰ ਦੇ ਜੰਮਪਲ ਨੂੰ ਜਦੋਂ ਅਸੀਂ ਓਧਰਲੇ  ਜੰਮਪਲ ਨਾਲ ਵਿਆਹੁੰਦੇ ਆਂ ਤਾਂ ਬੜੀ ਵੱਡੀ ਮੂਰਖਤਾ ਹੁੰਦੀ ਆ...ਬਹੁਤ ਭਾਗਾਂ ਵਾਲੇ ਵਿਰਲੇ ਟਾਂਵੇ ਅਜਿਹੇ ਲੋਕਾਂ ਦੇ ਘਰ ਵੱਸ ਰਹੇ ਆ...ਨਹੀਂ ਓਧਰੋਂ ਆਇਆ ਚਾਹੇ ਮੁੰਡਾ ਆ...ਚਾਹੇ ਕੁੜੀ ਆ...ਆਪਸ ਵਿੱਚ ਮਿਕਸ ਹੀ ਨਹੀਂ ਹੋ ਪਾਉਂਦੇ ਕਿੰਂਨੇ-ਕਿੰਂਨੇ ਸਾਲ...ਓਧਰੋਂ ਆਇਆ ਨੂੰ ਝੂਠ ਬੋਲਣ ਦੀ ਆਦਤ ਪੱਕੀ ਹੁੰਦੀ ਆ ਤੇ ਏਧਰਲੇ ਗੋਰਿਆਂ ਵਿੱਚ ਜੰਮੇ-ਪਲੇ ਹੋਣ ਕਾਰਨ ਝੂਠ ਨਹੀਂ ਬੋਲਦੇ...ਸੱਚੀ ਗੱਲ ਕਹਿੰਦੇ ਆ...ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਤਿੜਕ ਜਾਂਦੀ ਆ...ਓਧਰੋ ਆਇਆ ਮੁੰਡਾ ਕਹਿੰਦਾ ਮੈਂ ਤਾਂ ਪਰੌਂਠਾ ਖਾਣਾ ਆਂ..ਕੁੜੀ ਨੁੰ ਨਹੀਂ ਪਸੰਦ ਪਰੌਂਠਾ ਤੇ ਇਵੇਂ ਹੀ ਹੋਰ ਨਿਕੇ-ਨਿੱਕੇ ਕਾਰਨ ਬਣ ਜਾਂਦੇ ਆ ਤੇ ਜਲਦੀ ਹੀ ਫਿਰ ਅਲੱਗ-ਅੱਲਗ...ਹੁਣ ਤਾਂ ਵਿਸ਼ਵਾਸ ਨਾਂ ਦੀ ਚੀਜ਼  ਰਹਿ ਈ  ਨਹੀਂ ਗਈ...ਹੁਣ ਤਾਂ ਨਾ ਏਧਰਲੀਆਂ ਜੰਮਪਲ ਕੁੜੀਆਂ ਤੇ ਨਾ ਏਧਰਲੇ ਜੰਮਪਲ ਮੁੰਡੇ...ਚਾਹੁੰਦੇ ਈ ਨਹੀਂ ਇੰਡੀਆ ਵਾਲਿਆਂ ਨਾਲ ਵਿਆਹ ਕਰਵਾਉਣਾ...ਇਸਤੋਂ ਚੰਗਾ ਉਹ ਵਿਆਹ ਹੀ ਨਾ ਕਰਵਾਉਣ...ਮੈਂ ਇਹ ਵੀ ਨਹੀਂ ਕਹਿੰਦੀ ਕਿ ਏਧਰਲੇ ਸਾਰੇ ਮੁੰਡੇ ਕੁੜੀਆਂ ਦੁੱਧ ਧੋਤੇ ਆ...।"
ਉਸ ਕੁੜੀ ਨੇ ਇਹ ਵੀ ਆਖਿਆ,''ਏਥੇ ਨੂੰਹਾਂ ਨਹੀਂ ਚਾਹੁੰਦੀਆਂ ਕਿ ਪੁੱਤਰ ਆਪਣੇ ਮਾਂ-ਪਿਓ ਨਾਲ ਰਹਿਣ...ਵਿਆਹ ਦੇ ਝਟ ਮਗਰੋਂ ਹੀ ਜੁਦਾ-ਜੁਦਾ ਹੋਣਾ ਏਥੇ ਦੀ ਲਾਈਫ਼ ਆਂ...ਕਈ ਮੁੰਡੇ ਆਪਣੇ ਮਾਂ-ਪਿਓ ਤੇ ਨਿੱਕੇ-ਭੈਣਾਂ ਭਰਾਵਾਂ ਨਾਲ ਏਨੀ ਭਾਵੁਕਤਾ ਦੀ ਹੱਦ ਤੀਕ ਜੁੜੇ ਹੁੰਦੇ ਆ ਕਿ ਉਹ ਮਾਂ-ਪਿਓ ਨਾਲੋਂ ਜੁਦਾ ਨਹੀਂ ਹੋਣਾ ਚਾਹੁੰਦੇ ਹੁੰਦੇ...ਸਗੋਂ ਏਥੇ (ਵਲੈਤ ਵਿੱਚ) ਮਾਂ ਆਖ ਦਿੰਦੀ ਆ ਕਿ ਕੋਈ ਨਾ ਬੇਟਾ...ਇਸ ਗੱਲ ਵਿੱਚ ਕੀ ਫ਼ਰਕ ਆ...ਆਪਣੇ ਘਰ ਤਾਂ ਜਾਣਾ ਈ ਹੁੰਦਾ ਆ...ਮੁੰਡੇ ਰੋਂਦੇ ਨੇ ਆਪਣੇ ਮਾਪਿਆਂ ਤੋਂ ਵਿਛੜਦਿਆਂ...ਆਖਰ ਆਪਣਾ ਨਵਾਂ ਸੰਸਾਰ ਤੇ ਨਵਾਂ ਘਰ ਵਸਾਉਣ ਲਈ ਪਤਨੀ ਦੇ ਪਿੱਛੇ ਜਾਣਾ ਈ ਪੈਂਦਾ ਆ ਸਭ ਨੂੰ।" ਵਲੈਤ ਦੀ ਜੰਮਪਲ ਇਸ ਕੁੜੀ ਦੇ ਲੋਕ-ਜੀਵਨ ਬਾਰੇ ਕਿੰਂਨੇ ਤਿੱਖੇ ਤੇ ਸਪੱਸ਼ਟ ਤੇ ਸੱਚੇ ਵਿਚਾਰ ਸਨਇਸ ਬਾਰੇ ਸੋਚਦਾ ਮੈਂ ਮਨ ਹੀ ਮਨ ਗੱਲਾਂ ਕਰਦਾ ਰਿਹਾ
                               ******
ਮੈਂ ਦੇਖਿਆ ਕਿ ਵਲੈਤ ਦੇ ਹਰ ਘਰ ਵਿੱਚ ਟੇਬਲ 'ਤੇ ਫਰੂਟ ਪਏ ਹੋਏ ਹਨ, ਕੋਈ ਖਾਵੇ ਜਾਂ ਨਾ ਖਾਵੇਜਦ ਪਏ-ਪਏ ਫਰੂਟ ਗਲ-ਸੜ ਜਾਂਦੇ ਨੇ ਤਾਂ ਹਫ਼ਤੇ ਦੇ ਅੰਤ 'ਤੇ ਲੋਕ ਨਵੇਂ ਫਰੂਟ ਲਿਆ ਧਰਦੇ ਨੇਕੁਝ ਘਰਾਂ ਵਿੱਚ ਜਾ ਕੇ ਮੈਂ ਦੇਖਿਆ ਕਿ ਫਰੂਟ ਲਿਆ ਕੇ ਛਾਬੇ ਵਿੱਚ ਰੱਖ ਛੱਡਣਾ ਜਿਵੇਂ ਇੱਥੇ ਰਿਵਾਜ ਜਾਂ ਸ਼ੌਕ ਜਿਹਾ ਲਗਦਾ ਹੈ, ਘੱਟ ਹੀ ਕੋਈ ਇਹਨਾਂ ਨੂੰ ਖਾਂਦਾ ਹੈ, ਜਿਵੇਂ ਫਰੂਟ ਦੇਖਣ ਖਾਤਰ ਰੱਖੇ ਜਾਂਦੇ ਹੋਣਮੈਨੂੰ ਯਾਦ ਆਇਆ ਕਿ ਨਿੱਕੇ-ਨਿਕੇ ਹੁੰਦੇ ਸਾਂ ਤਾਂ ਜਦ ਕਦੇ ਕਈ-ਕਈ ਦਿਨਾਂ ਬਾਅਦ ਮਹੀਨੇ ਦੋ ਮਹੀਨੇ ਪਿੱਛੋਂ ਬੇਬੇ ਜਾਂ ਬਾਪੂ ਨੇ ਕਦੀ ਸ਼ਹਿਰ ਜਾਣਾ ਤਾਂ ਝੋਲੇ ਵਿੱਚ ਕੇਲੇ ਤੇ ਸੇਬ ਦੇਖ-ਦੇਖ ਚਾਅ ਚੜ੍ਹੀ ਜਾਇਆ ਕਰਨਾਮੈਂ ਸੋਚਿਆ ਕਿ ਕੀ ਕੋਈ ਬੱਚਾ ਵਲੈਤ ਵਿੱਚ ਵੀ ਇੰਝ ਸਾਡੇ ਵਾਂਗ ਫਰੂਟ ਦੇਖ-ਦੇਖ ਖੁਸ਼ ਹੁੰਦਾ ਹੋਵੇਗਾ?ਨਹੀਂ...ਬਿਲੁਕਲ ਨਹੀਂ
                                *******
ਏਥੇ ਵਕਤ ਦੀ ਬਹੁਤ ਕਿੱਲਤ ਹੈ, ਕਿਹੜਾ ਧਣੀਆਂ, ਹਰੀਆਂ ਮਿਰਚਾਂ, ਅਧਰਕ, ਲਸਨ ਆਦਿ ਨੂੰ ਕੂੰਡੇ ਵਿੱਚ ਰਗੜੇ? ਇਸ ਸਭ ਕਾਸੇ ਨੂੰ ਗਰਿੱਲ ਕਰਕੇ ਫਰੀਜ ਕਰ ਦਿੱਤਾ ਜਾਂਦਾ ਹੈਲੋੜ ਮੁਤਾਬਕ ਚਮਚਾ ਭਰੋ ਤੇ ਸਬਜ਼ੀ ਵਿੱਚ ਸੁੱਟ੍ਹੋਇੱਕ ਸ਼ਾਮ ਤੋਤੇ ਅੰਕਲ ਨੇ ਸਾਗ ਨੂੰ ਤੜਕਾ ਲਾਉਂਦਿਆਂ ਦੱਸਿਆ ਕਿ ਤੇਰੀ ਅੰਟੀ ਇੰਡੀਆ ਗਈ ਨੂੰ ਪੰਜ ਮਹੀਨੇ ਹੋਣ ਵਾਲੇ ਆ...ਜਾਣ ਲੱਗੀ ਕੱਠਾ ਸਾਰਾ ਸਾਗ ਬਣਾ ਕੇ ਆਹ ਫਰਿੱਜ ਭਰ ਗਈ ਸੀ...ਦੇਖ ਲੈ...ਉਵੇਂ ਦਾ ਉਵੇਂ ਪਿਆ ਆ ਸਾਰਾ ਸਾਗ...ਭੋਰਾ ਖ੍ਰਾਬ ਨਹੀਂ ਹੋਇਆ...ਜਦ ਦਿਲ ਕਰੇ ਤੜਕ ਲਈਦਾ ਆ...ਜਦ ਨੂੰ ਆਊਗੀ...ਤਦ ਨੂੰ ਮੁਕਾ ਦਿਆਂਗੇ...।" ਇਹ ਦੱਸਦਿਆਂ ਅੰਕਲ ਸਾਗ ਨੂੰ ਤੜਕਾ ਚਾੜ੍ਹਨ ਲੱਗਿਆ
ਨਿੰਦਰ ਘੁਗਿਆਣਵੀ 9417421700