ਥੀਮ-ਵਿਸ਼ੇਸ਼

ਗੁਲਾਮ ਰਹਿੰਦੇ ਤਾਂ ਖਿਆਲ ਅਜ਼ਾਦ ਰਹਿੰਦੇ
ਅਜ਼ਾਦ ਦੇਸ਼ ਦੀ ਸੋ ਗੁਲਾਮ ਹੋ ਗਈ .......
                                     - ਅਕਸ

ਵਿਸ਼ਾ : ਅਰਥ ਅਜ਼ਾਦੀ ਦੇ
+++++++++++++++++++++++++++++++
ਅਜ਼ਾਦੀ ਦੀ ਵਰ੍ਹੇ ਗੰਢ

 ਅੰਜਨਾ ਮੈਨਨ 

ਚੌੰਕ ਦੇ ਨੇੜੇ ਪਈ ਖਾਲੀ ਥਾਂ ਉੱਤੇ ਕੁਝ ਬੱਚੇ ਝੁਰਮੱਟ ਪਾਈ ਖੜੇ ਸਨ . ਪਾਟੇ-ਝੀਟੇ , ਤਾਕੀਆਂ ਵਾਲੇ ਕਪੜਿਆਂ ਤੋਂ ਓਹ ਮੰਗਤੇ ਜਾਂ ਝੁੱਗੀਆਂ ਵਾਲੇ ਜਾਪਦੇ ਸਨ . ਓਹ ਚੀਖਦੇ , ਲੜਦੇ ਟੇ ਝਪੱਟੇ ਮਰ-ਮਰ ਕੇ ਇੱਕ ਦੂਜੇ ਤੋਂ ਕੁਝ ਖੋਹਣ ਦਾ ਯਤਨ ਕਰ ਰਹੇ ਸਨ . ਓਹਨਾਂ ਦੇ ਹੱਥਾਂ ਵਿਚ ਕਾਲੇ ਭੂਰੇ ਜਿਹੇ ਖੰਭ ਸਨ , ਜੋ ਕਿ ਮੁਰਗੇ ਦੇ ਸਨ . ਵੱਡੇ ਬੱਚੇ ਨੇ ਛੋਟੇ ਬੱਚਿਆਂ ਤੋਂ ਰੋਅਬ ਨਾਲ ਵੱਧ ਖੰਬ ਹਥਿਆ ਲਏ ... ਕਾਫੀ ਖਿੱਚ-ਧੂ ਤੋਂ ਬਾਅਦ ਓਹ ਖੰਬ ਚੂਸਣ,ਚੱਭਣ ਵਿੱਚ ਮਸਤ ਹੋ ਗਏ . ਖੰਬਾਂ ਨਾਲ ਲੱਗਿਆ ਲਹੂ ਅਤੇ ਮਾਸ ਦੇ ਚੀਥੜੇ ਉਹ ਜਾਨਵਰਾਂ ਵਾਂਗ ਟੋਂਹਦੇ ਢਿੱਡ ਵਿੱਚ ਸੁੱਟ ਰਹੇ ਸਨ ਜਿਵੇਂ ਜਨਮਾਂ ਦੇ ਭੁੱਖੇ ਹੋਣ ........
ਨੇੜੇ ਦੇ ਸਟੇਡੀਅਮ ਵਿੱਚ ਅਜ਼ਾਦੀ ਦੀ ਵਰ੍ਹੇ ਗੰਢ  ਮਨਾਉਣ ਦੇ ਜਸ਼ਨਾ ਵਿੱਚ ਪਟਾਖੇ ਚੱਲ ਰਹੇ ਸਨ , ਕਬੂਤਰ ਅਤੇ ਗੁਬਾਰੇ ਛੱਡੇ ਜਾ ਰਹੇ ਸਨ . ਬੱਚੇ ਹੁਣ ਵਹਿਲੇ ਹੋ ਕੇ ਉਡਦੇ ਰੰਗੀਨ ਗੁਬਾਰਿਆਂ ਨੂੰ ਵੇਖਣ ਵਿੱਚ ਮਸਤ ਹੋ ਗਏ ਸਨ...............
 ਅੰਜਨਾ ਮੈਨਨ 
****************************************************************************
ਸੁੱਖੀ ਪਾਤੜਾਂ


ਆਜ਼ਾਦ ਹੋਣਾ ਲੋਚਦੇ !
ਬੱਚਿਆਂ ਕੋਲ ਖਿਡੋਣੇ
,
ਕਿੰਨੇ ਹੱਸਦੇ ਕਿੰਨੇ ਟੱਪਦੇ !

ਸ਼ੋ-ਕੇਸ 'ਚ ਚੁੱਪ ਪਏ,
ਨਾਂ ਹੱਸਦੇ ਨਾਂ ਟੱਪਦੇ !

ਪਤਾ ਨਈ ਕੀ ਸੋਚਦੇ ,
ਸ਼ਾਇਦ...ਸ਼ੀਸ਼ੇ ਦੀ ਕੇਦ 'ਚੋਂ,
ਆਜ਼ਾਦ ਹੋਣਾ ਲੋਚਦੇ !
ਸੁੱਖੀ ਪਾਤੜਾਂ  9815085299

======================================================
ਨੋਟ : ਸਤੰਬਰ ਅੰਕ ਲਈ ਥੀਮ-ਵਿਸ਼ੇਸ਼ ਲਈ ਵਿਸ਼ਾ ਹੋਵੇਗਾ " ਧੀਆਂ ਅਤੇ ਤੀਆਂ "
ਤੁਸੀਂ ਇਸ ਵਿਸ਼ੇ ਸਬੰਧੀ ਵੀ  ਆਪਣੇ ਵਿਚਾਰ  "ਸਾਂਝੀ ਕਲਮ" ਨਾਲ ਸਾਂਝੇ ਕਰ ਸਕਦੇ ਹੋ .        
=========================================================================================