ਕਵਿਤਵਾਂ

ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਅਮਰਦੀਪ ਸਿੰਘ ਗਿੱਲ

ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਜ਼ਿੰਦਗੀ ਦੇ ਪੈਰ ਚ' ਚੁੱਭੀ
ਹਾਲਾਤ ਦੀ ਸੂਲ ਦੇ ਦਰਦ ਦੀ
ਬੁੱਲਾਂ ਹੇਠ ਦਬ ਕੇ ਰਹਿ ਗਈ ਧਾਹ ਹੈ ,
ਤੇਰੇ ਲਈ ਕਵਿਤਾ -
ਆਤਮਾ ਦੀ ਕਲਾ ਹੋ ਸਕਦੀ ਹੇ ਕਦੇ
ਪਰ ਮੇਰੇ ਲਈ ਕਵਿਤਾ -
ਕੰਮੀਆਂ ਦੀ ਕੁੜੀ ਦੇ ਜਿਸਮ ਤੇ
ਕਿਸੇ ਬਦਇਖਲਾਕ ਹਉਮੈ ਦੀ
ਤੂੜੀ ਦੀ ਪੰਡ ਬਦਲੇ
ਲਿਖੀ ਇਬਾਰਤ ਹੈ ,
ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਮੇਰੀ ਜਵਾਨ ਭੈਣ ਦੇ ਬੁੱਲਾਂ ਤੇ ਕੰਬਦਾ ਗੀਤ ਹੈ
ਜਿਸਦੇ ਬਿੰਬਾਂ ਹੇਠ ਛੁਪੇ ਹੁੰਦੇ ਨੇ
ਮੇਰੇ ਮਜਬੂਰ ਬਾਪ ਦੀ ਗੁਰਬਤ ਨੂੰ ਵੇਖ
ਭਰੇ ਗਏ ਡੂੰਘੇ ਹੌਂਕੇ ,
ਤੇ ਦਰੀ ਬੁਣਦੀ ਭੈਣ ਦੇ
ਅੱਧ-ਬੁਣੇ ਚਾਵਾਂ ਦਾ ਤਾਣਾ ਪੇਟਾ
ਉਲਝ ਕੇ ਰਹਿ ਜਾਂਦਾ ਹੈ ਜਿਸਦੇ ਸ਼ਬਦਾਂ
ਮੇਰੇ ਲਈ ਉਹ ਸਭ ਕਵਿਤਾ ਹੈ !
ਮੇਰੇ ਲਈ ਕਵਿਤਾ ਹੈ -
ਮੇਰੀ ਮਾਂ ਦੇ ਸੰਸਿਆਂ ਦਾ ਅੰਤ-ਹੀਣ ਸਿਲਸਿਲਾ ,
ਮੇਰੇ ਲਈ ਕਵਿਤਾ ਹੈ -
ਇਸ਼ਕ ਵਿੱਚ ਮੇਰੀ ਹਾਰ ਦੇ ਉਹ ਕਾਰਨ
ਜਿੰਨਾ ਨੂੰ ਮੇਰੀ ਸਮੁੱਚੀ ਜਮਾਤ ਹੰਢਾਉਂਦੀ ਹੈ
ਤੇ ਜੋ ਮੇਰੇ ਅਤੇ ਮੇਰੀ ਮਹਿਬੂਬ ਵਿੱਚਕਾਰ
ਲੋਹ-ਕੰਧਾਂ ਬਣ ਕੇ ਉੱਗ ਆਏ ਸਨ ,
ਤੇਰੇ ਲਈ ਕਵਿਤਾ -
ਸ਼ਹਿਰ ਦੀਆਂ ਸੜਕਾਂ ਤੇ ਘੁੰਮਦੀਆਂ
ਜਾਂ ਕਲੱਬਾਂ ਚ ਡਾਂਸ ਕਰਦੀਆ ਮਹਿਕਾਂ ਨੇ ,
ਪਰ ਮੇਰੇ ਲਈ -
ਬਾਪੂ ਦੇ ਮੋਢਿਆਂ ਤੋਂ ਘਸੇ
ਖੱਦਰ ਦੇ ਕੁੜਤੇ ਚੋਂ ਆ ਰਹੀ
ਮੁੜਕੇ ਦੀ ਬੂ ਹੀ ਕਵਿਤਾ ਹੈ ,
ਤੇਰੇ ਲਈ ਕਵਿਤਾ ਕੁੱਝ ਵੀ ਹੋ ਸਕਦੀ ਹੈ
ਮੇਰੇ ਲਈ ਕਵਿਤਾ -
ਖੇਤੋਂ ਕੁੱਟ ਖਾ ਕੇ ਮੁੜੇ
ਪਿੰਡ ਵੱਲ ਭੱਜੇ ਜਾਂਦੇ ਚਰਨੇ ਪਾਲੀ ਦੀਆਂ
ਸਰਦਾਰਾਂ ਨੂੰ ਕੱਢੀਆਂ ਗਾਲਾਂ ਪਿੱਛੇ ਖੌਲਦਾ ਜੋਸ਼ ਹੈ
ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਅਖਬਾਰ ਚ ਛਪੀ
ਫਿਰਕੂ-ਜਨੂੰਨ ਹੱਥੋਂ ਮਾਰੇ ਮਾਸੂਮਾਂ ਦੀ
ਮੌਤ ਦੀ ਖਬਰ ਵਿੱਚਲਾ ਦਰਦ ਹੈ ,
ਤੇਰੇ ਲਈ ਕਵਿਤਾ ਸ਼ਰਾਬ ਦਾ ਜਾਮ ਹੋ ਸਕਦੀ ਹੈ ,
ਪਰ ਮੇਰੇ ਲਈ ਕਵਿਤਾ-
ਘਰ ਦੇ ਰੂੜੇ ਤੌੜੇ ਦੇ ਪਾਣੀ ਦਾ
ਉਹ ਕੁਸੈਲਾ ਜਿਹਾ ਘੁੱਟ ਹੈ
ਜੋ ਸ਼ਹਿਰੋਂ ਪਰਤ ਕੇ ਮੈਂ
ਅਕਸਰ ਪੀਂਦਾ ਹਾਂ ,
ਜਦ ਮੈਂ ਇੰਟਰਵਿਊ ਦੇ ਕੇ
ਨਿਰਾਸ਼ ਪਿੰਡ ਪਰਤਦਾ ਹਾਂ !
ਤੇਰੇ ਲਈ ਕਵਿਤਾ
ਸਰਘੀ ਵੇਲੇ ਚਾਟੀ ਚ ਪਾਈ ਮਧਾਣੀ ਦੀ
ਜਾਂ ਖੇਤਾਂ ਚ ਵੱਲ ਜਾਂਦੇ ਬਲਦਾਂ ਦੀਆਂ ਟੱਲੀਆਂ ਦੀ
ਸੰਗੀਤਕ ਲੈਅ ਹੋਵੇਗੀ ,
ਪਰ ਮੇਰੇ ਲਈ ਕਵਿਤਾ -
ਜੈਬੇ ਕਿਸਾਨ ਦੇ ਮਜ਼ਦੂਰ ਹੋ ਜਾਣ ਤੱਕ ਦਾ ਸਫਰ ਹੈ ਕੇਵਲ ,
ਤੇ ਜਾਂ ਮੌਲਿਆਂ ਦੇ ਪੁੜੇ ਕੁੱਟਦੇ ਕੈਲੇ ਦੇ ਮਨ ਵਿੱਚ
ਤਿਲਮਿਲਾਂਉਦੇ ਨੇ ਜੋ ਜ਼ਜਬੇ -
ਮੀਰਆਬਾਂ ਦਾ ਨੀਲਾ ਟਰੈਕਟਰ ਵੇਖ
ਮੇਰੇ ਲਈ ਉਹ ਸਭ ਕਵਿਤਾ ਹੈ ,
ਤੇਰੇ ਲਈ ਕਵਿਤਾ -
ਤੇਰੀ ਕਲਪਨਾ ਚ ਵਿਚਰਦੇ
ਕਿਸੇ ਜੱਟ ਦੇ ਮੂੰਹੋਂ ਨਿਕਲੀ ਮਿਰਜ਼ੇ ਦੀ ਹੇਕ ਹੋਵੇਗੀ ,
ਪਰ ਮੇਰੇ ਲਈ ਕਵਿਤਾ-
ਝੋਨੇ ਦੇ ਚਾਰ ਕਿੱਲਿਆਂ ਨੂੰ ਪਾਣੀ ਖੁਣੋਂ ਸੁੱਕਦਾ ਵੇਖ
ਬੰਤੇ ਦੇ ਮਨ ਅੰਦਰ ਦਮ ਤੋੜ ਰਹੀ
ਆੜਤੀਏ ਦਾ ਕਰਜ਼ਾ ਮੋੜਨ ਦੀ ਆਸ ਹੈ !
ਮੇਰੇ ਲਈ ਕਵਿਤਾ ਹੈ-
ਚਾਟੀਆਂ - ਮਧਾਣੀਆਂ ਤੋਂ ਅਣਜਾਣ
ਭੁੱਖੇ -ਨੰਗੇ ਢਿੱਡ ਵਜਾਉਂਦੇ
ਹਰੀਜਨਾ ਦੇ ਜਵਾਕਾਂ ਦੀਆਂ
ਗੁੜ ਦੀ ਰੋੜੀ ਤੱਕ ਸੀਮਿਤ ਰੀਝਾਂ ,
ਜੋ ਉਹ ਦੁਹਰਾਉਂਦੇ ਰਹਿੰਦੇ ਨੇ
ਆਪਣੀਆਂ ਮਾਵਾਂ ਮਗਰ ਫਿਰਦੇ ਅੱਧ-ਰੋਂਦੇ ਜਿਹੇ ,
ਤੇਰੇ ਲਈ ਕਵਿਤਾ -
ਮਹਿਬੂਬ ਦਾ ਖਤ ਵੀ ਹੋ ਸਕਦੀ ਹੈ
ਤੇ ਮਹਿਬੂਬ ਨੂੰ ਲਿਖਿਆ ਖਤ ਵੀ ,
ਪਰ ਮੇਰੇ ਲਈ ਕਵਿਤਾ-
ਕਿਸੇ ਛੋਟੀ ਮੋਟੀ ਨੌਕਰੀ ਲਈ ਆਇਆ
ਸੱਦਾ-ਪੱਤਰ ਹੈ ,
ਜਿਸ ਨਾਲ ਜੁੜ ਜਾਂਦੀਆਂ ਨੇ
ਮੇਰੇ ਸਾਰੇ ਪਰਿਵਾਰ ਦੀਆਂ ਅੱਧੋ-ਰਾਣੀਆਂ ਰੀਝਾਂ ,
ਮੇਰੇ ਲਈ ਇਹੋ ਸਭ ਕਵਿਤਾ ਹੈ
ਇੱਕ ਸੰਪੂਰਨ ਸਟੀਕ ਕਵਿਤਾ ,
ਤੇਰੇ ਲਈ ਕਵਿਤਾ ਕੁੱਝ ਵੀ ਹੋ ਸਕਦੀ ਹੈ !
ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਜ਼ਿੰਦਗੀ ਦੇ ਪੈਰ ਚ ਚੁੱਭੀ
ਹਾਲਾਤ ਦੀ ਸੂਲ ਦੇ ਦਰਦ ਦੀ
ਬੁੱਲਾਂ ਹੇਠ ਦਬ ਕੇ ਰਹਿ ਗਈ ਧਾਹ ਹੈ ,
ਤੇਰੇ ਲਈ ਕਵਿਤਾ -
ਆਤਮਾ ਦੀ ਕਲਾ ਹੋ ਸਕਦੀ ਹੇ ਕਦੇ
ਪਰ ਮੇਰੇ ਲਈ ਕਵਿਤਾ -
ਕੰਮੀਆਂ ਦੀ ਕੁੜੀ ਦੇ ਜਿਸਮ ਤੇ
ਕਿਸੇ ਬਦਇਖਲਾਕ ਹਉਮੈ ਦੀ
ਤੂੜੀ ਦੀ ਪੰਡ ਬਦਲੇ
ਲਿਖੀ ਇਬਾਰਤ ਹੈ ,
ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਮੇਰੀ ਜਵਾਨ ਭੈਣ ਦੇ ਬੁੱਲਾਂ ਤੇ ਕੰਬਦਾ ਗੀਤ ਹੈ
ਜਿਸਦੇ ਬਿੰਬਾਂ ਹੇਠ ਛੁਪੇ ਹੁੰਦੇ ਨੇ
ਮੇਰੇ ਮਜਬੂਰ ਬਾਪ ਦੀ ਗੁਰਬਤ ਨੂੰ ਵੇਖ
ਭਰੇ ਗਏ ਡੂੰਘੇ ਹੌਂਕੇ ,
ਤੇ ਦਰੀ ਬੁਣਦੀ ਭੈਣ ਦੇ
ਅੱਧ-ਬੁਣੇ ਚਾਵਾਂ ਦਾ ਤਾਣਾ ਪੇਟਾ
ਉਲਝ ਕੇ ਰਹਿ ਜਾਂਦਾ ਹੈ ਜਿਸਦੇ ਸ਼ਬਦਾਂ
ਮੇਰੇ ਲਈ ਉਹ ਸਭ ਕਵਿਤਾ ਹੈ !
ਮੇਰੇ ਲਈ ਕਵਿਤਾ ਹੈ -
ਮੇਰੀ ਮਾਂ ਦੇ ਸੰਸਿਆਂ ਦਾ ਅੰਤ-ਹੀਣ ਸਿਲਸਿਲਾ ,
ਮੇਰੇ ਲਈ ਕਵਿਤਾ ਹੈ -
ਇਸ਼ਕ ਵਿੱਚ ਮੇਰੀ ਹਾਰ ਦੇ ਉਹ ਕਾਰਨ
ਜਿੰਨਾ ਨੂੰ ਮੇਰੀ ਸਮੁੱਚੀ ਜਮਾਤ ਹੰਢਾਉਂਦੀ ਹੈ
ਤੇ ਜੋ ਮੇਰੇ ਅਤੇ ਮੇਰੀ ਮਹਿਬੂਬ ਵਿੱਚਕਾਰ
ਲੋਹ-ਕੰਧਾਂ ਬਣ ਕੇ ਉੱਗ ਆਏ ਸਨ ,
ਤੇਰੇ ਲਈ ਕਵਿਤਾ -
ਸ਼ਹਿਰ ਦੀਆਂ ਸੜਕਾਂ ਤੇ ਘੁੰਮਦੀਆਂ
ਜਾਂ ਕਲੱਬਾਂ ਚ ਡਾਂਸ ਕਰਦੀਆ ਮਹਿਕਾਂ ਨੇ ,
ਪਰ ਮੇਰੇ ਲਈ -
ਬਾਪੂ ਦੇ ਮੋਢਿਆਂ ਤੋਂ ਘਸੇ
ਖੱਦਰ ਦੇ ਕੁੜਤੇ ਚੋਂ ਆ ਰਹੀ
ਮੁੜਕੇ ਦੀ ਬੂ ਹੀ ਕਵਿਤਾ ਹੈ ,
ਤੇਰੇ ਲਈ ਕਵਿਤਾ ਕੁੱਝ ਵੀ ਹੋ ਸਕਦੀ ਹੈ
ਮੇਰੇ ਲਈ ਕਵਿਤਾ -
ਖੇਤੋਂ ਕੁੱਟ ਖਾ ਕੇ ਮੁੜੇ
ਪਿੰਡ ਵੱਲ ਭੱਜੇ ਜਾਂਦੇ ਚਰਨੇ ਪਾਲੀ ਦੀਆਂ
ਸਰਦਾਰਾਂ ਨੂੰ ਕੱਢੀਆਂ ਗਾਲਾਂ ਪਿੱਛੇ ਖੌਲਦਾ ਜੋਸ਼ ਹੈ
ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਅਖਬਾਰ ਚ ਛਪੀ
ਫਿਰਕੂ-ਜਨੂੰਨ ਹੱਥੋਂ ਮਾਰੇ ਮਾਸੂਮਾਂ ਦੀ
ਮੌਤ ਦੀ ਖਬਰ ਵਿੱਚਲਾ ਦਰਦ ਹੈ ,
ਤੇਰੇ ਲਈ ਕਵਿਤਾ ਸ਼ਰਾਬ ਦਾ ਜਾਮ ਹੋ ਸਕਦੀ ਹੈ ,
ਪਰ ਮੇਰੇ ਲਈ ਕਵਿਤਾ-
ਘਰ ਦੇ ਰੂੜੇ ਤੌੜੇ ਦੇ ਪਾਣੀ ਦਾ
ਉਹ ਕੁਸੈਲਾ ਜਿਹਾ ਘੁੱਟ ਹੈ
ਜੋ ਸ਼ਹਿਰੋਂ ਪਰਤ ਕੇ ਮੈਂ
ਅਕਸਰ ਪੀਂਦਾ ਹਾਂ ,
ਜਦ ਮੈਂ ਇੰਟਰਵਿਊ ਦੇ ਕੇ
ਨਿਰਾਸ਼ ਪਿੰਡ ਪਰਤਦਾ ਹਾਂ !
ਤੇਰੇ ਲਈ ਕਵਿਤਾ
ਸਰਘੀ ਵੇਲੇ ਚਾਟੀ ਚ ਪਾਈ ਮਧਾਣੀ ਦੀ
ਜਾਂ ਖੇਤਾਂ ਚ ਵੱਲ ਜਾਂਦੇ ਬਲਦਾਂ ਦੀਆਂ ਟੱਲੀਆਂ ਦੀ
ਸੰਗੀਤਕ ਲੈਅ ਹੋਵੇਗੀ ,
ਪਰ ਮੇਰੇ ਲਈ ਕਵਿਤਾ -
ਜੈਬੇ ਕਿਸਾਨ ਦੇ ਮਜ਼ਦੂਰ ਹੋ ਜਾਣ ਤੱਕ ਦਾ ਸਫਰ ਹੈ ਕੇਵਲ ,
ਤੇ ਜਾਂ ਮੌਲਿਆਂ ਦੇ ਪੁੜੇ ਕੁੱਟਦੇ ਕੈਲੇ ਦੇ ਮਨ ਵਿੱਚ
ਤਿਲਮਿਲਾਂਉਦੇ ਨੇ ਜੋ ਜ਼ਜਬੇ -
ਮੀਰਆਬਾਂ ਦਾ ਨੀਲਾ ਟਰੈਕਟਰ ਵੇਖ
ਮੇਰੇ ਲਈ ਉਹ ਸਭ ਕਵਿਤਾ ਹੈ ,
ਤੇਰੇ ਲਈ ਕਵਿਤਾ -
ਤੇਰੀ ਕਲਪਨਾ ਚ ਵਿਚਰਦੇ
ਕਿਸੇ ਜੱਟ ਦੇ ਮੂੰਹੋਂ ਨਿਕਲੀ ਮਿਰਜ਼ੇ ਦੀ ਹੇਕ ਹੋਵੇਗੀ ,
ਪਰ ਮੇਰੇ ਲਈ ਕਵਿਤਾ-
ਝੋਨੇ ਦੇ ਚਾਰ ਕਿੱਲਿਆਂ ਨੂੰ ਪਾਣੀ ਖੁਣੋਂ ਸੁੱਕਦਾ ਵੇਖ
ਬੰਤੇ ਦੇ ਮਨ ਅੰਦਰ ਦਮ ਤੋੜ ਰਹੀ
ਆੜਤੀਏ ਦਾ ਕਰਜ਼ਾ ਮੋੜਨ ਦੀ ਆਸ ਹੈ !
ਮੇਰੇ ਲਈ ਕਵਿਤਾ ਹੈ-
ਚਾਟੀਆਂ - ਮਧਾਣੀਆਂ ਤੋਂ ਅਣਜਾਣ
ਭੁੱਖੇ -ਨੰਗੇ ਢਿੱਡ ਵਜਾਉਂਦੇ
ਹਰੀਜਨਾ ਦੇ ਜਵਾਕਾਂ ਦੀਆਂ
ਗੁੜ ਦੀ ਰੋੜੀ ਤੱਕ ਸੀਮਿਤ ਰੀਝਾਂ ,
ਜੋ ਉਹ ਦੁਹਰਾਉਂਦੇ ਰਹਿੰਦੇ ਨੇ
ਆਪਣੀਆਂ ਮਾਵਾਂ ਮਗਰ ਫਿਰਦੇ ਅੱਧ-ਰੋਂਦੇ ਜਿਹੇ ,
ਤੇਰੇ ਲਈ ਕਵਿਤਾ -
ਮਹਿਬੂਬ ਦਾ ਖਤ ਵੀ ਹੋ ਸਕਦੀ ਹੈ
ਤੇ ਮਹਿਬੂਬ ਨੂੰ ਲਿਖਿਆ ਖਤ ਵੀ ,
ਪਰ ਮੇਰੇ ਲਈ ਕਵਿਤਾ-
ਕਿਸੇ ਛੋਟੀ ਮੋਟੀ ਨੌਕਰੀ ਲਈ ਆਇਆ
ਸੱਦਾ-ਪੱਤਰ ਹੈ ,
ਜਿਸ ਨਾਲ ਜੁੜ ਜਾਂਦੀਆਂ ਨੇ
ਮੇਰੇ ਸਾਰੇ ਪਰਿਵਾਰ ਦੀਆਂ ਅੱਧੋ-ਰਾਣੀਆਂ ਰੀਝਾਂ ,
ਮੇਰੇ ਲਈ ਇਹੋ ਸਭ ਕਵਿਤਾ ਹੈ
ਇੱਕ ਸੰਪੂਰਨ ਸਟੀਕ ਕਵਿਤਾ ,
ਤੇਰੇ ਲਈ ਕਵਿਤਾ ਕੁੱਝ ਵੀ ਹੋ ਸਕਦੀ ਹੈ !
- ਅਮਰਦੀਪ ਸਿੰਘ ਗਿੱਲ 9988262870
***************************************************************

ਅਮਰਜੀਤ ਦਬੜੀਖਾਨਾ
 ਮਿਹਦਾ ਠੀਕ ਨਹੀਂ
ਹੱਸਣ ਲੋਕ ਕਿ ਮਿਹਦਾ ਠੀਕ ਨਹੀਂ
ਹੋ ਗਏ ਨੇ ਡਰਪੋਕ ਕਿ ਮਿਹਦਾ ਠੀਕ ਨਹੀਂ
ਮੀਂਹ, ਸੋਕਾ, ਗਰਮੀ , ਸਰਦੀ ਹਰ ਮੌਸਮ ਦਾ
ਰਹਿਣ ਮਨਾਉਂਦੇ ਸੋਕ ਕਿ ਮਿਹਦਾ ਠੀਕ ਨਹੀਂ
ਆਉਂਦੀ ਹੋਵੇ ਗੱਲ ਜਾਂ ਆਉਂਦੀ ਨਾ ਹੋਵੇ
ਕਹਿਣੋ ਸਕਣ ਨਾ ਰੋਕ ਕਿ ਮਿਹਦਾ ਠੀਕ ਨਹੀਂ
ਕਿਸੇ ਦੀ ਗੱਲ ਪਰਚੂਨ ਚ ਵੀ ਨਾ ਸੁਣ ਸਕਦੇ
ਪਰ ਖੁਦ ਬੋਲਣ ਥੋਕ ਕਿ ਮਿਹਦਾ ਠੀਕ ਨਹੀਂ
ਬੋਲਣ ਵੇਲੇ ਖੋਲਣ ਪੰਡ ਵਿਚਾਰਾਂ ਦੀ
ਜਿਦਾਂ ਮਿਆਂਕਣ ਬੋਕ ਕਿ ਮਿਹਦਾ ਠੀਕ ਨਹੀਂ
ਪੌ ਸ਼ਰਾਬ ਦਾ ਲਗਿਆ ਦੇਖ ਕੇ ਰੁਕ ਜਾਂਦੇ
ਕਰ ਲੈਂਦੇ ਨੇ ਓਕ ਕਿ ਮਿਹਦਾ ਠੀਕ ਨਹੀਂ
ਕੱਚੇ ਘੜੇ ਦਾ ਅੰਮ੍ਰਿਤ ਛੱਡ ਕੇ ਪੀਂਦੇ ਨੇ
ਜ਼ਹਿਰ ਮਿਲਾਏ ਕੋਕ ਕਿ ਮਿਹਦਾ ਠੀਕ ਨਹੀਂ
ਗੰਦੀਆਂ ਗੱਲਾਂ ਤੇ ਅਸ਼ਲੀਲ ਲਤੀਫਿਆਂ ਨੂੰ
ਅਕਸਰ ਕਹਿਣ ਸਲੋਕ ਕਿ ਮਿਹਦਾ ਠੀਕ ਨਹੀਂ
ਇਸ ਧਰਤੀ ਨੂੰ ਗੰਦੇ ਕਰਦੇ ਰਹਿੰਦੇ
ਪਰ ਯਾਦ ਰੱਖਣ ਪਰਲੋਕ ਕਿ ਮਿਹਦਾ ਠੀਕ ਨਹੀਂ
ਜਬਰ ਜ਼ੁਲਮ ਦੇ ਉਲਟ ਜੇ ਖੜਨਾ ਪੈ ਜਾਏ
ਖੜ੍ਹੇ ਹੀ ਮਾਰਨ ਮੋਕ ਕਿ ਮਿਹਦਾ ਠੀਕ ਨਹੀਂ
ਕਦੇ ਕਿਸੇ ਦੀ ਗੱਲ ਹੀ ਪੂਰੀ ਸੁਣਦੇ ਨਹੀਂ
ਵਿਚੋਂ ਦਿੰਦੇ ਟੋਕ ਕਿ ਮਿਹਦਾ ਠੀਕ ਨਹੀਂ
ਢਿਲੋਂ ਤੇਰੀਆਂ ਗੱਲਾਂ ਤਾਂ ਵਿਦਵਾਨਾਂ ਲਈ
ਐਵੇਂ ਹੀ ਬੱਸ ਫੋਕ ਕਿ ਮਿਹਦਾ ਠੀਕ ਨਹੀਂ
ਅਮਰਜੀਤ ਦਬੜੀਖਾਨਾ 9417120427
***************************************************************
ਸੁਮੱਤ ਦੇਵੀਂ ਦਾਤਾ

ਬਿਕਰਮਜੀਤ ਸਿੰਘ

ਚੂਰ ਚੂਰ ਦਿਲ ਕਿਸੇ ਦਾ ਹੁੰਦਾ, ਜਦ ਧੋਖੇਬਾਜੀ ਕਰਦੇ ਹਾਂ
ਕਿਸੇ ਦੇ ਬੀਜੇ ਖੇਤਾਂ ਦੀ ਅਸੀਂ , ਛੁੱਪ-ਛੁੱਪ ਵਾਢੀ ਕਰਦੇ ਹਾਂ
ਗਮਲੇ ਫੁੱਲਾਂ ਦੇ ਕੋਈ ਸਜਾਏ , ਨਾਮ ਆਪਣਾ ਕਰਦੇ ਹਾਂ
ਨੁਸਖੇ ਕੋਈ ਬਣਾਦੈ ਦੂਜਾ , ਲਾ ਆਪਣੀ ਚੇਪੀ ਧਰਦੇ ਹਾਂ
ਰੱਬ ਦਾ ਡਰ ਨਹੀਂ ਏ ਸਾਨੂੰ , ਜੱਗ ਨੂੰ ਜੇਬ 'ਚ ਧਰਦੇ ਹਾਂ
ਪਾਪ-ਝੂਠ ਤੇ ਫੋਕੀ ਆਕੜ ਨਾਲ ਦੁਨੀ'ਚ ਵਿਚਰਦੇ ਹਾਂ
ਅਕਲ ਦੀ ਡਾਉਂਡੀ ਪਿੱਟ ਕੇ ਆਪਣੀ, ਮੀਆਂ ਮਿੱਠੂ ਬਣਦੇ ਹਾਂ
ਪਰ ਅਨਜਾਨ ਹਾਂ ਨਾਲ ਗੁਨਾਹਾਂ , ਬੇੜੀ ਆਪਣੀ ਭਰਦੇ ਹਾਂ
ਸੱਚ ਹਮੇਸ਼ਾ ਸੱਚ ਹੀ ਹੁੰਦੈ , ਆਖਿਰ ਓਹੀ ਉਭਰਦਾ ਹੈ
ਝੂਠ ਮੁੱਲਮਾ ਭਾਵੇਂ ਚਮਕੇ , ਪਲ ਜਾਂ ਦੋ ਪਲ ਭਰਦਾ ਹੈ
ਸਿਰ ਤੇ ਰੱਬ ਦਾ ਹੱਥ ਸਦਾ ਹੈ , ਰਾਖੀ ਸੱਚ ਦੀ ਕਰਦਾ ਹੈ
ਤੱਤੀ ਵਾਉ ਨਾ ਲਗਦੀ ਉਸਨੂੰ , ਡਗਰ ਜੋ ਸੱਚੀ ਫੜਦਾ ਹੈ
ਕਰੇ 'ਜੀਤ' ਅਰਦਾਸ ਹੇ ਦਾਤਾ , ਸਾਨੂੰ ਇਹ ਸੁਮੱਤ ਦੇਵੀਂ
ਸੱਚ ਦਾ ਵਾਸਾ ਹੋਵੇ ਅੰਦਰ , ਇੱਕ ਏਹੋ ਵਰਦਾਨ ਤੂੰ ਦੇਵੀ
ਬਿਕਰਮਜੀਤ ਸਿੰਘ 'ਜੀਤ' sethigem@yahoo.com
***************************************************************

ਨੁਮਾਇਸ਼ ਮੇਰੇ ਦਰਦਾਂ ਦੀ

ਮਨੀ ਮਹਿਰਾਜ

ਇਹ ਨੁਮਾਇਸ਼ ਹੈ ਮੇਰੇ ਦਰਦਾਂ ਦੀ
ਕਿਤੇ ਨਾਸੂਰ ਰੱਖੇ ਕਿਤੇ ਫੱਟ ਰੱਖੇ
ਕਿਤੇ ਰੱਖੀਆਂ ਮੈਂ ਚਰੀਟਾਂ ਨੇ
ਕਿਤੇ ਦਿਲ ਚ' ਦੱਬੀਆਂ ਚੀਕਾਂ ਨੇ
ਜੋ ਆਰੀ ਦੇ ਵਾਂਗੂ ਚੀਰਦੇ ਨੇ
ਲੱਗੇ ਸਾਨ ਤੇ ਤਾਜ਼ੇ ਖੱਤ ਰੱਖੇ ...
ਤੇਰੀ ਮੇਰੀ ਮੁਲਾਕਾਤ ਪਹਿਲੀ
ਪਹਿਲੇ ਪਿਆਰ ਦੀ ਰੱਖੀ ਬਾਤ ਪਹਿਲੀ
ਬਾਤਾਂ ਵਿੱਚ ਤੇਰੇ ਵਾਅਦੇ ਤੇ'
ਵਾਅਦਿਆਂ ਚ' ਲਾਰੇ ਲੱਖ ਰੱਖੇ ...
ਇੱਕ ਖੂੰਜੇ ਲੁੱਟੀਆਂ ਸੱਧਰਾਂ ਨੇ
ਦੂਜੇ ਖੂੰਜੇ ਮਿਟੀਆਂ ਕਦਰਾਂ ਨੇ
ਤੇਰੇ ਦਿੱਤੇ ਰੋਣੇ , ਜਿਸ ਹੱਥ ਰੱਖੇ
ਉਸੇ ਹੱਥ ਹਾਸੇ ਹੋਏ ਕੱਖ ਰੱਖੇ ...
ਟੁੱਟੀ ਆਸ ਤੇ ਹਾਉਕੇ ਹਾਵਾਂ ਨੇ
ਖੁੱਸੀਆਂ ਮੰਜ਼ਿਲ ਦੀਆਂ ਰਾਹ੍ਵਾਂ ਨੇ
'ਮਨੀ' ਹੁਣ ਤੱਕ ਅੱਧਾ ਮੁੱਕ ਗਿਆ  
ਬਾਕੀ ਸਹਿਕਦੇ ਸਾਹ ਜੋ ਵੱਖ ਰੱਖੇ ...
ਇਹ ਨੁਮਾਇਸ਼ ਹੈ ਮੇਰੇ ਦਰਦਾਂ ਦੀ .
ਮਨੀ ਮਹਿਰਾਜ 9464478988
***************************************************************
ਸੂਰਤ ਤੋਂ ਲੈ ਸੀਰਤ ਤੱਕ

ਜਸਵਿੰਦਰ ਸਿੰਘ"ਸੁਨਾਮੀ"
 ਮਸੂਮੀਅਤ ਭਰੇ ਚਿਹਰੇ ਪਿਛੇ ਚਿਹਰਾ.
ਮੈਂਨੂੰ ਅੱਜ ਵੀ ਨਹੀਂ ਆਉਦਾ ਯਾਕੀਨ.
ਕੋਮਲ ਦਿਲ ਵਿਚ ਪੱਥਰ ਦਿਲ ਦਾ ਵਸੇਰਾ.
ਮੈਂਨੂੰ ਅੱਜ ਵੀ ਨਹੀਂ ਆਉਦਾ ਯਕੀਨ,
ਯਾਕੀਨ ਤਾਂ ਹੁਣ ਮੈਂਨੂੰ ਕਰਨਾ ਹੀ ਪੈਣਾ.
ਜਦ ਇਨਸਾਫ ਦੀ ਭਰੀ ਮਹਿਫਲ ਵਿਚ
ਬੇਕਸੂਰ ਨੂੰ ਕਸੂਰਵਾਰ ਠਹਿਰਾ
ਵਾਹ ਵਾਹ ਖੱਟ ਗਿਆ ਆਪਣਾ ਹੀ ਵਕੀਲ,
ਮਹਿਲਾਂ ਦੇ ਰਾਜੇ ਨੂੰ
ਕੁੱਲੀ ਦਾ ਦਰ ਦਿਖਾਉਣ ਵਾਸਤੇ
ਸ਼ਾਤਰ ਚਾਲ ਚੱਲ ਗਿਆ ਆਪਣਾ ਹੀ ਵਾਜ਼ੀਰ,
ਮਾਰ ਪਈ ਬੇਵਫਾਈ ਦੇ ਐਸੇ ਭਿਆਨਕ
ਭੁਚਾਲਾਂ ਦੀ ਧਰਤ ਪਾੜ ਵਫਾ
ਮੇਰੀ ਦੱਬ ਗਈ ਵਿਚ ਜ਼ਮੀਨ,
ਯਾਕੀਨ ਤਾਂ ਹੁਣ ਮੈਂਨੂੰ ਕਰਨਾ ਹੀ ਪੈਣਾ,
ਵਿੱਚ ਸਫ਼ਰ ਹੱਥ ਛੱਡਿਆ ਉਹਨੇ
ਗਈ ਬਿਜਲੀ ਗਿਰ ਮੇਰੇ ਜਮੀਰ ,
ਮੈਂ ਵੀ ਗੁਨਾਹਗਾਰ ਸੀ,
ਮੈਂ ਕਿਉਂ ਆਖੀਰ ਕੀਤਾ ਸੀ,
ਉਸ ਦੀ ਸੂਰਤ ਤੋਂ ਲੈ ਸੀਰਤ ਤੱਕ ਯਾਕੀਨ,
ਹੱਕ ਬਣਦਾ ਸੀ ਉਸ ਨੂੰ ਸਜ਼ਾ ਦਾ
ਕਰ ਕਤਲ ਫੁੱਲਾਂ ਦੀ ਸੇਜ ਤੇ ਬਹਿ ਗਈ
ਬੇਹਾਲ ਪਿਆ ਮੇਰਾ ਕੰਡਿਆਂ ਤੇ ਸਰੀਰ,
ਯਕੀਨ ਤਾਂ ਹੁਣ ਮੈਂਨੂੰ ਕਰਨਾ ਹੀ ਪੈਣਾ,
ਅੱਜ ਵੀ ਸੋਚ ਕੰਬ ਜਾਣਾ
ਉਸ ਦੇ ਭਰੇ ਹੋਏ ਜਖਮ ਵੀ ਦੇਖ
ਮੂਹੋਂ ਨਿਕਲ ਜਾਂਦੀ ਸੀ ਆਹ
ਮਾਰ ਕੇ ਪੂਰੇ ਤਨ ਤੇ ਨੌਧਰਾਂ
ਵਿੱਚ ਸਿੱਟ ਗਈ ਪਾਣੀ ਨਮਕੀਨ,
ਪਲਕਾਂ ਦੀ  ਛਾਂ ਕਰਦਾ ਸੀ
ਹੁਣ ਅੱਖਾਂ ਹੀ ਮਿਟ ਗਿਆ ਆਪਣਾ ਰਕੀਬ,
ਦੋ ਹਜ਼ਾਰ ਅੱਠ  ਵਿਚ ਦੋ ਤਨ ਸੀ ਇਕ  ਹੋਏ
ਜਖਮ ਦੇ ਨਾ ਭਰਨ ਵਾਲੇ
ਸੰਤਾਲੀ ਵਾਂਗ ਕਰਗੀ  ਤਕਸੀਮ
ਦੇਖ ਸੱਚਾਈ ਟੁੱਟਿਆ ਮੇਰਾ ਯਾਕੀਨ
ਤੋੜਿਆ ਮੇਰਾ ਵਿਸ਼ਵਾਸ ਆ ਗਿਆ
ਮੈਂਨੂੰ ਆਖਿਰ ਹੁਣ ਯਕੀਨ
ਜਸਵਿੰਦਰ ਸਿੰਘ"ਸੁਨਾਮੀ"9872332232
***************************************************************

"ਭੁੱਲਣਹਾਰ" ਗੁਰਮੇਲ
ਰੱਬ ਨੂੰ ਸਸਮਝਾਉਣਾ ਵੀ ਆਉਂਦੈ ......
ਲੋਕੋ ਸਮਝ ਜੋ ਜੇ ਸਮਝੀ ਦਾ
ਰੱਬ ਨੂੰ ਸਸਮਝਾਉਣਾ ਵੀ ਆਉਂਦੈ ......
ਤਾਹਿਓਂ ਤਾਂ
ਲੋੜ ਪੈਣ ਤੇ ਜਿਹੜੀ ਪੈਂਦੀ ਨਹੀਂ
ਬੇ-ਮੌਸਮੀ ਵਰਖਾ ਪਾਉਂਦੈ
ਚਾਰ ਦਿਨ ਰਹਿ ਲਓ
ਸੌਖਾ ਸਾਹ ਲੈ ਲਓ
ਸੌਖਾ ਸਾਹ ਨਹੀਂ ਆਉਣਾ
ਪਊ ਪਛਤਾਉਣਾ
ਸਿੱਲੀ ਹੋਜੂ ਜੀਰੀ
ਉੱਡਜੂ ਅਮੀਰੀ
ਮੰਡੀਆਂ ਚ' ਰੁੱਲ ਜਾਊ
ਝੋਨਾ ਕਿਸੇ ਨੇ ਨਹੀਂ ਚੱਕਣਾ
ਕੀ ਹਾਲੇ ਵੀ
ਕਿਸੇ ਦੇ ਕੁਝ ਸਮਝ ਨਹੀਂ ਆਉਂਦਾ
 ਲੋਕੋ ਸਮਝ ਜੋ ਜੇ ਸਮਝੀ ਦਾ
ਰੱਬ ਨੂੰ ਸਸਮਝਾਉਣਾ ਵੀ ਆਉਂਦੈ ......
ਭਾਰਤ ਦੇਸ਼ ਵਿੱਚ ਪੰਜਾਬ ਮਹਾਨ
ਏਥੋਂ ਦਾ ਕਿਸਾਨ , ਅੰਨ ਦਾਤਾ
ਦੇਸ਼ ਦੀ ਸ਼ਾਨ
ਹੁਣ ਅੱਗ ਨਾ ਲਾਇਓ
ਮਾਂ ਨੂੰ ਨਾ ਤੜਫਾਇਓ
ਪੁੱਟਿਓ ਨਾ
ਨਵੇਂ ਰੁੱਖ ਲਾਇਓ
ਫੇਰ ਦੇਖਿਓ ਸਾਉਣ-ਭਾਦੋਂ ਕਿਵੇ ਆਉਂਦਾ
ਲੋਕੋ ਸਮਝ ਜੋ ਜੇ ਸਮਝੀ ਦਾ
ਰੱਬ ਨੂੰ ਸਸਮਝਾਉਣਾ ਵੀ ਆਉਂਦੈ ......
ਉਲਝਦੇ ਜਾਣੇ ਤਾਣੇ-ਬਾਣੇ
ਛੱਡ ਦਿਓ ਇੱਕਲੇ ਵਿਆਜ ਖਾਣੇ
ਰੱਬ ਨੇ ਖਾਣ ਨੂੰ ਦਿੱਤੇ ਦਾਣੇ
ਮੰਨ ਲਓ ਭਾਣੇ
ਉਹ  
ਸਭਦੇ ਦਿਲਾਂ ਦੀਆਂ ਜਾਣੇ
'ਭੁੱਲਣਹਾਰ' ਸਭ ਨੂੰ ਦੁਹਾਈ ਪਾਉਂਦੈ
ਲੋਕੋ ਸਮਝ ਜੋ ਜੇ ਸਮਝੀ ਦਾ
ਰੱਬ ਨੂੰ ਸਮਝਾਉਣਾ ਵੀ ਆਉਂਦੈ ......
"ਭੁੱਲਣਹਾਰ" ਗੁਰਮੇਲ 9888310979
***************************************************************
ਦਿਲ ਦੀਆਂ ਲਾਈਨਾ
ਵਿਸ਼ਵ ਸਿੰਘ
ਰੇਲਵੇ ਟਰੈਕ ਵਾਂਗ
ਕਦੇ ਟੁੱਟਦੀਆਂ ਨੇ .....ਕਦੇ ਜੁੜ੍ਹਦੀਆਂ ਨੇ,
ਇਹ ਦਿਲ ਦੀਆਂ ਲਾਈਨਾ

ਵਿੱਚ ਮੁਸੀਬਤ ਇੱਕਲੀਆਂ ,
ਸੌਖ ਵਿੱਚ ਜਾ ਮਿਲਦੀਆਂ
ਏਹੋ ਜਿਹੀਆਂ ਨੇ ਅੱਜਕਲ੍ਹ
ਇਹ ਦਿਲ ਦੀਆਂ ਲਾਈਨਾ.
ਕਦੇ ਟੁੱਟਦੀਆਂ ਨੇ .....ਕਦੇ ਜੁੜ੍ਹਦੀਆਂ ਨੇ,
ਇਹ ਦਿਲ ਦੀਆਂ ਲਾਈਨਾ

ਤੰਗ ਰਸਤਿਆਂ ਵਿੱਚ ਨਜ਼ਦੀਕੀਆਂ
ਰਾਹ ਖੁੱਲ੍ਹ ਜਾਵਣ ...ਤਾਂ ਵਧੀਕੀਆਂ
ਬੜੀਆਂ ਮਤਲਬੀ ਨੇ
ਇਹ ਦਿਲ ਦੀਆਂ ਲਾਈਨਾ,
ਕਦੇ ਟੁੱਟਦੀਆਂ ਨੇ .....ਕਦੇ ਜੁੜ੍ਹਦੀਆਂ ਨੇ,
ਇਹ ਦਿਲ ਦੀਆਂ ਲਾਈਨਾ
ਬੜੀਆ ਕਠੋਰ ਨੇ ਅੱਜਕਲ੍ਹ
ਇਹ ਦਿਲ ਦੀਆਂ ਲਾਈਨਾ.
ਵਿਸ਼ਵ ਸਿੰਘ  9501213048     
***************************************************************
ਹਾਰਾ

ਗੁਰਜੀਤ ਜਟਾਣਾ
 ਇਹ ਹਾਰੇ ਚ' ਹੁੰਦਾ ਸੀ ਕਦੇ ਦੁੱਧ ਕੜਦਾ
ਉਸ ਤੋਂ ਬਾਅਦ ਰਹਿ ਗਿਆ ਏ
ਚਾਹ ਵਾਲੇ ਝੋਲੇ ਤੇ ਦੁੱਧ ਵਾਲੇ ਪਊਏ ਜੋਗਾ

ਮੈਨੂੰ ਯਾਦ ਨੇ ਉਹ ਦਿਨ
ਜਦੋਂ ਦਾਦੀ ਮਾਂ ਨੇ
ਹੱਥੀਂ ਸੀ ਬਣਾਇਆ
ਇਸ ਤੇ ਦੋ ਮੋਰਨੀਆਂ ਸੀ ਪਾਈਆਂ
ਤੇ
ਉਹਨਾਂ ਦੀਆਂ ਅੱਖਾਂ ਲਈ
ਉਧਾਰੇ ਲਏ ਸੀ
ਮੈਥੋਂ ਚਾਰ ਬਾਂਟੇ
ਗੁਰਜੀਤ ਜਟਾਣਾ 9463637200
***************************************************************

ਮਹੇਸ਼ ਜਿਓਂਦ
ਕੋਈ ਪੈਗਾਮ
ਤੂੰ ਸਬਦ ਦੇ ਮੈਨੂ ਕੁਝ ਸੰਧੂਰੀ,
ਮੈਂ ਇਸ਼ਕੇ ਦੇ ਗੀਤ ਬਣਾ ਦੇਵਾਗਾ,
ਕੋਈ ਪੈਗਾਮ ਦੇ ਮੁਹੱਬਤਾਂ ਦੇ ਮੈਨੂੰ ,
ਮੈਂ ਜੱਗ ਦੀ ਰੀਤ ਬਣਾ ਦੇਵਾਗਾ,
ਹੰਝੂਆਂ ਦੀ ਥਾਂ ਹਾਸੇ ਦੇ ਮੈਨੂੰ,
ਮੈਂ ਸਾਰੀ ਕਾਇਨਾਤ ਹਸਾ ਦੇਵਾਗਾ
ਬਸ ਇੱਕ ਚਾਹੀਦਾ ਹੈ ਸਾਥ ਤੇਰਾ
,
ਮੈਂ ਤੈਨੂੰ ਆਪਣੀ ਪ੍ਰੀਤ-ਪਾਕ ਦਿਖਾ ਦੇਵਾਂਗਾ ...
ਮਹੇਸ਼ ਜਿਓਂਦ 09090108128
***************************************************************

ਜਸਵਿੰਦਰ ਜਲਾਲ

ਖੱਪਤਵਾਦ (ਕਾਵਿ -ਵਿਅੰਗ)
ਐਨਕ ਅੱਖਾਂ ਤੇ ਨਿੱਜ-ਮੁਫਾਦ ਵਾਲੀ ,
ਕਿੱਸੇ ਭੁੱਲੇ ਹਾਂ ਦਿਲੀਂ -ਅਮੀਰੀਆਂ ਦੇ
ਬੈਠੇ ਮਾਇਆ ਤੇ ਜ਼ਹਿਰੀ ਨਾਗ ਬਣਕੇ ,
ਰਹਿਬਰ ਭੁੱਲ ਗਏ ਰਾਹ ਫ਼ਕ਼ੀਰੀਆਂ ਦੇ
ਬੁੱਢੇ ਕੰਤ ਚਮੇੜੇ ਡਾਲਰਾਂ ਨੇ ,
ਚਾਅ ਰੁੱਲ ਗਏ ਸੱਸੀਆਂ ਹੀਰੀਆਂ ਦੇ
ਖੱਪਤਵਾਦ ਦੇ ਚੰਦਰੇ ਦੌਰ ਅੰਦਰ ,
ਪੈਸਾ ਵੜ ਗਿਆ ਵਿੱਚ ਸਕੀਰੀਆਂ ਦੇ
ਜਸਵਿੰਦਰ ਜਲਾਲ 9915397716
***************************************************************
ਰੱਬ ਦੀ ਮਰਜੀ

   ਜੱਸੀ ਕੁੱਕੜ-ਸੂਹੀਆ

ਕੀ ਪਤਾਂ ਸੀ ਯਾਰੋ ਉਸ ਰੱਬ ਦੀ ਮਰਜੀ ਦਾਂ..
ਕੱਟ-ਕੱਟ ਕੇ ਜਿਉਂ ਕੰਮ ਜੋੜਨਾਂ ਹੁੰਦਾ ਦਰਜੀ ਦਾਂ..
ਕਿਸੇ ਗਰੀਬ ਦੀ ਮਦਦ ਲਈ ,ਕਦੇ ਪਿੱਛੇ ਹੱਟੀਏ ਨਾਂ
ਰੱਗ ਦੁੱਖਦੀ ਤੇ ਹੱਥ ਰੱਖੀਏ ਨਾਂ,ਕਦੇ ਪਦਾਂ ਕਿਸੇ ਦਾਂ ਚੱਕੀਏ ਨਾਂ

ਕੌਣ ਪਾਵੇ ਪਿਆਰ ਦੀਆਂ ਬਾਤਾਂ ,ਹਰ ਕੋਈ ਫਿਰਦਾ ਏ ਲੜ੍ਹਦਾ
ਇੱਥੇ ਕੌਣ ਕਿਸੇ ਦਾ ਦਰਦੀ,ਹਰ ਕੋਈ ਉਤੇ ਨੂੰ ਚੜ੍ਹਦਾ
ਕਿਸ ਕੰਮ ਦੀ ਏ ਜਿੰਦਗਾਨੀ,ਜੇ ਡੋਰਾਂ ਪਿਆਰ ਦੀਆਂ ਗੱਠੀਏ ਨਾਂ
ਰੱਗ ਦੁੱਖਦੀ ਤੇ ਹੱਥ ਰੱਖੀਏ ਨਾਂ,ਕਦੇ ਪਦਾਂ ਕਿਸੇ ਦਾਂ ਚੱਕੀਏ ਨਾਂ

ਜੱਸੀ ਕੀ ਸਮਝਾਵੇਂ ਦੁਨੀਆਂ ਨੂੰ,  ਤੂੰ ਬੱਚਾਂ ਏਂ ...
ਤੈਨੂੰ ਕਮਲਾ ਲੋਕੀ ਆਖਦੇ , ਅਕਲ ਦਾ ਕੱਚਾ ਏ...
ਕੁੱਕੜ-ਸੂਹੀਆ ਦਿਲ ਦੀਆਂ,ਫੇਰ ਵੀ ਲਿਖਣੋ ਹੱਟੀਏ ਨਾਂ
ਰੱਗ ਦੁੱਖਦੀ ਤੇ ਹੱਥ ਰੱਖੀਏ ਨਾਂ,ਕਦੇ ਪਦਾਂ ਕਿਸੇ ਦਾਂ ਚੱਕੀਏ ਨਾਂ
ਜੱਸੀ ਕੁੱਕੜ-ਸੂਹੀਆ 9988254689
***************************************************************

ਅਸੀਂ ਸਕੂਟਰ ਕਦੋਂ ਲੈਣਾ ?
ਬਲਵਿੰਦਰ ਸਿੰਘ

ਚੋਥੀ ਜਮਾਤ ' ਪੜ੍ਹਦੀ ਧੀ ਨੂੰ 
ਜਦੋਂ ਸਾਇਕਲ ਦੇ ਡੰਡੇ ਤੇ ਬਿਠਾ ਕੇ 
ਸਕੂਲ ਛੱਡਣ ਜਾਂਦਾ ਹਾਂ
ਤਾਂ ਉਹ ਰੋਜ ਸਵਾਲ ਕਰਦੀ
ਪਾਪਾ ਜੀ ਅਸੀਂ ਸਕੂਟਰ ਕਦੋਂ ਲੈਣਾ ?
ਜਦੋਂ ਵਾਪਸ ਮੁੜਦਾ ਹਾਂ
ਤਾਂ ਅੱਖਾਂ ' ਬਣਦੇ ਨੇ  
ਸੈਕੰਡ ਹੈਂਡ ਸਕੂਟਰਾਂ ਦੇ ਖਾਕੇ  ...
ਕੰਨਾ ਚ' ਵਜਦੇ  ਨੇ
ਫਟੇ ਸਲਾਂਸਰ ਦੇ ਪਟਾਕੇ..
ਪਰ ਖੀਸੇ ਚ' ਛਣਕਦੇ ਡਊਏ ਕਹਿੰਦੇ,
ਔਕਾਤ 'ਚ ਰਹਿ
ਘਰ ਜਾ ਕੇ ਬਾਪੂ ਤੋਂ ਪੁੱਛਿਆ
ਬਾਪੂ ਆਪਾਂ ਵੀ ਇਕ
ਪੁਰਾਣਾ ਜਿਹਾ ਸਕੂਟਰ ਲੈ ਲਈਏ ?
ਆਣ ਜਾਣ ਦੀ ਮੋਜ ਹੋ ਜਾਣੀ 
ਲੈ ਲੈ ਪੁਤਰ  ਲੈ ਲੈ
ਪਰ ਐ ਦਸ
ਵੇਚਣਾ ਕੋਣ ਐ ?
ਮੈਨੂੰ ਕਿ ਮਾ ਨੂੰ...
ਇਹੋ ਸਵਾਲ ਬੇਬੇ  ਤੋਂ ਵੀ ਪੁੱਛਿਆ
ਅਖੇ, ਕੋਠੀ ਦਾਣਾ ਕੋਈ ਨੀ
ਮਾਂ ਪੀਹਣ ਨੂੰ ਗਈ
ਤੈਨੂੰ ਸ਼ਕੀਨੀ ਨੇ ਚੱਕਿਆ
ਜਮੀਨ ਗਹਿਣੇ ਪਈ      
ਅੰਤ ਅੰਦਰ ਵੜ੍ਹਕੇ ਬਹਿ ਗਿਆ ...
ਸੋਚੀਂ ਪੈ ਗਿਆ ...
ਇਹੋ ਸਵਾਲ ਬੈਂਕ ਦੀ ਕਾਪੀ ਤੋਂ ਵੀ ਪੁੱਛਿਆ
ਇੱਕ ਮਿੱਤਰ  ਜਮਾਤੀ ਤੋਂ ਵੀ ਪੁੱਛਿਆ
ਤਾਏ ਗੁਲਾਬੇ ਤੋਂ ਵੀ  ਪੁੱਛਿਆ
ਗੁਰਦੁਆਰੇ ਦੇ ਬਾਬੇ ਤੋਂ ਵੀ  ਪੁੱਛਿਆ
ਸੰਦੂਕ ਦੇ ਜਿੰਦੇ ਤੋਂ ਵੀ  ਪੁੱਛਿਆ
ਠੇਕੇ ਦੇ ਕਰਿੰਦੇ ਤੋਂ ਵੀ  ਪੁੱਛਿਆ
ਮਨਪਸੰਦ ਕਿਤਾਬਾਂ ਤੋਂ ਵੀ  ਪੁਛਿਆ
ਭਾਂਤ ਭਾਂਤ ਦੀਆਂ ਸ਼ਰਾਬਾ ਤੋਂ ਵੀ  ਪੁੱਛਿਆ
ਖੇਤਾਂ 'ਚ ਖੜ੍ਹੇ
ਪੀਲੇ ਪੀਲੇ ਝੋਨੇ ਤੋਂ ਵੀ ਪੁੱਛਿਆ
ਆੜਤੀ ਦੇ ਮੁੰਡੇ ਘੋਨੇ ਤੋਂ ਵੀ ਪੁੱਛਿਆ
ਹੱਥਾਂ ਦੀਆਂ ਲਕੀਰਾ ਤੋਂ ਵੀ  ਪੁੱਛਿਆ
ਗੁਰੂਆਂ ਦੀਆਂ ਤਸਵੀਰਾਂ ਤੋਂ ਵੀ  ਪੁੱਛਿਆ
ਕੋਈ ਜਵਾਬ ਨੀ
 ਅੰਤ ...
ਇੱਕ ਸਿਰ ਦਰਦ ਦੀ ਗੋਲੀ ਖਾ ਕੇ ਸੋ ਗਿਆ
ਬਾਹਰੋ ਅਵਾਜ਼ ਆਈ
ਕੁੜੀ ਨੂੰ ਸਕੂਲੋਂ ਲੈ ਆਓ
ਛੁੱਟੀ ਦਾ ਵੇਲਾ ਹੋ ਗਿਆ.........
ਅੱਜ ਕੁੜੀ ਨੂੰ ਸਕੂਲੋਂ ਲਿਆਣੋ ਵੀ ਡਰਦਾ ਹਾਂ
ਜਾਂਦਾ ਜਾਂਦਾ
ਤੁਹਾਨੂੰ ..
ਵਿਦਵਾਨਾ,ਬੁੱਧੀਜੀਵੀਆਂ ਨੂੰ ਵੀ
ਇਹੋ ਸਵਾਲ ਕਰਦਾਂ ਹਾਂ
ਕਿ ਇੱਕ  ਸਧਾਰਨ ਕਿਸਾਨ ਨੇ
ਸਕੂਟਰ ਕਦੋਂ ਲੈਣਾ ਹੁੰਦੈ.........???
ਬਲਵਿੰਦਰ ਸਿੰਘ ਸਮੁੰਦਰੀਆ,9781414477 ***************************************************************
 
ਸਿਆਣੇ ਕਹਿੰਦੇ  
'ਸੁਖਦੇਵ ਹੀਰੋ'
ਸ਼ੀਸ਼ਾ ਜਦੋਂ ਟੁੱਟੇ ਤਾਂ ਤੜੱਕ ਅਵਾਜ਼ ਆਉਂਦੀ
ਦਿਲ ਜਦੋਂ ਟੁੱਟੇ ਤਾਂ ਅਵਾਜ਼ ਕੋਈ ਨਾ
ਸਿਆਣੇ ਕਹਿੰਦੇ ਲੇਖਾ  ਹੁੰਦਾ ਮਾਵਾਂ ਧੀਆਂ ਦਾ
ਮਰੇ ਮੁਕਰੇ ਦਾ ਹੁੰਦਾ ਇਲਾਜ਼ ਕੋਈ ਨਾ .....
ਮਰ ਜਾਵੇ ਧੀ ਜੇਹੜੀ ਰੋਲ ਦੇਵੇ ਪੱਗ ਬਈ
ਰੋਂਦਿਆਂ ਨੂੰ ਹੋਰ ਤਾਂ ਰੁਵਾਵੇ ਸੱਚੀ ਜੱਗ ਬਈ
ਚੁਗਲ ਬੰਦਾ ਤਾਂ ਸੱਚੀ ਚੁਗਲੀ ਹੀ ਕਰੇ
ਵਿਹਲੀਆਂ ਨੂੰ  ਹੁੰਦਾ ਕੰਮ ਕਾਜ ਕੋਈ ਨਾ
ਸਿਆਣੇ ਕਹਿੰਦੇ......
ਠੱਗੀ ਨਾਲ ਕਮਾਇਆ ਪੈਸਾ ਪਾਣੀ ਵਾਂਗੂ ਰੁੜ੍ਹਦਾ
ਦਿਲ ਸ਼ੀਸ਼ਾ ਤਾਰਾ ਕਦੇ ਮੁੜਕੇ ਨਹੀ ਜੁੜ੍ਹਦਾ
ਨਰਕਾਂ ਦੇ ਵਿੱਚ ਜਾਂਦੇ ਨਾਮ ਤੋਂ ਵਿਹੂਣੇ
ਗੁਰੂ ਬਿਨ੍ਹਾਂ ਤਾਰਦਾ ਜਹਾਜ਼ ਕੋਈ ਨਾ ਸਿਆਣੇ ਕਹਿੰਦੇ......
ਸੱਪ ਝੋਟਾ ਉੱਠ ਕਦੇ ਭੁਲਦੇ ਨਾ ਵੈਰ ਬਈ
ਕਾਬੂ ਵਿੱਚ ਨਹੀਂ ਹੁੰਦੀ ਸਮੁੰਦਰ ਦੀ ਲਹਿਰ ਬਈ
ਦੁੱਖ-ਸੁੱਖ ਵਿੱਚ ਹੁੰਦੇ ਮਾਪੇ ਨੇ ਸਹਾਈ
ਐਦੂੰ ਵੱਡਾ ਹੁੰਦਾ ਸਿਰਤਾਜ਼ ਕੋਈ ਨਾ ਸਿਆਣੇ ਕਹਿੰਦੇ......
ਕੱਚੇ ਤੰਦਾ ਵਾਂਗੂ ਹੈਗੇ ਯਾਰਾਂ ਦੇ ਯਾਰਾਨੇ
ਮੁਸੀਬਤ ਦੇ ਵਿੱਚ ਕੰਮ ਆਉਂਦੇ ਨਹੀਂ ਬੇਗਾਨੇ  
'ਚੱਕ ਵਾਲਾ ਹੀਰੋ' ਗੱਲਾਂ ਲਿਖਦਾ ਏ ਸੱਚ
ਯਮਲੇ ਦੀ ਤੂੰਬੀ ਜਿਹਾ ਰਾਗ ਕੋਈ ਨਾ 
ਸਿਆਣੇ ਕਹਿੰਦੇ ਲੇਖਾ ਹੁੰਦਾ ਮਾਵਾਂ ਧੀਆਂ ਦਾ......
'ਸੁਖਦੇਵ ਹੀਰੋ' ਚੱਕ ਵਾਲਾ 9872908781
***************************************************************