ਕਹਾਣੀਆਂ



ਭੁੱਲਣਹਾਰ ਗੁਰਮੇਲ
 ਸਲਾਹ (ਜੋਧਾ ਜੁਗਾੜੀ )
ਇੱਕ ਵਾਰ ਐਮ ਡੀ ਡਾਕਟਰ ਸਾਹਿਬ ਜੋਧੇ ਨੂੰ ਸਮਝਾਉਣ ਲੱਗੇ , ਜੋਧੇ ਤੇਰਾ ਨਵਾਂ ਵਿਆਹ ਹੋਇਆ . ਅੱਜ-ਕੱਲ ਮਹਿੰਗਾਈ ਹੈ , ਇੱਕੋ ਬੱਚਾ ਬਹੁਤ ਐ . ਜੇਕਰ ਬਿਲਕੁਲ ਵੀ ਨਹੀਂ ਸਰਦਾ ਤਾਂ ਘੱਟੋ-ਘੱਟ ਤਿੰਨ ਸਾਲ ਦਾ ਅੰਤਰ ਜਰੂਰ ਹੋਣਾ ਚਾਹੀਦੈ . ਨਾਲੇ ਤਾਂ ਪਹਿਲਾ ਬੱਚਾ ਸੰਭਲੇ ਜਾਂਦੈ , ਨਾਲੇ ਮਾਂ ਦੀ ਸੇਹਤ ਵੀ ਠੀਕ ਰਹਿੰਦੀ ਹੈ . ਡਾਕਟਰ ਸਾਹਿਬ ਤੇ ਨਰਸ ਜੋਧੇ ਨੂੰ ਅੱਧਾ ਘੰਟਾ ਲੈਕਚਰ ਸੁਣਾਉਂਦੇ ਰਹੇ , ਜੋਧਾ ਹੌਲੀ-ਹੌਲੀ ਡਾਕਟਰ ਸਾਹਿਬ ਨੂੰ ਕਹਿੰਦਾ ਡਾਕਟਰ ਸਾਹਿਬ ਥੋਡੀ ਗੱਲ ਗਲਤ ਐ , ਮੈਂ ਨੀ ਮੰਨਦਾ . ਮੇਰਾ ਤਾਂ ਇਹ ਕਹਿਣਾ ਕਿ ਬੱਚੇ ਜੌੜੇ ਹੋਣੇ ਚਾਹੀਦੇ ਐ . ਡਾਕਟਰ ਸਾਹਿਬ ਕਹਿੰਦੇ ਕਿਉਂ ...? ਜੋਧਾ ਕਹਿੰਦਾ ਸਰ ਸਾਡੇ ਜੁਵਾਕਾਂ ਨੇ ਖੇਤ ਜਾਣਾ ਹੁੰਦੈ , ਜੇਕਰ ਦੋਵੇਂ ਜੁਵਾਕਾਂ ਦਾ ਉਮਰ ਦਾ ਫਰਕ ਹੋਵੇ ਤਾਂ ਵੱਡਾ ਜੁਵਾਕ ਛੋਟੇ ਨੂੰ ਖੇਤ ਜਾਂਦੇ ਰਾਹ ਵਿੱਚ ਕੁੱਟ ਦਿੰਦੈ . ਦੂਜੇ ਦਿਨ ਛੋਟਾ ਕੁੱਟ ਤੋਂ ਡਰਦਾ ਖੇਤ ਨਹੀਂ ਜਾਂਦਾ . ਵੱਡਾ ਕਹਿ ਦਿੰਦਾ ਮੇਰੇ ਨਾਲ ਛੋਟੇ ਨੂੰ ਭੇਜੋ ਤਾਂ ਜਾਊਂਗਾ . ਜੇਕਰ ਜੁਵਾਕ ਜੌੜੇ ਹੋਣ ਤਾਂ ਇੱਕੋ ਜੇ ਹੁੰਦੇ ਐ . ਲੜਦੇ-ਭਿੜਦੇ ਤੁਰੇ ਜਾਂਦੇ ਐ . ਦੋ ਇੱਕ ਮਾਰ ਲੈਂਦੈ ਦੋ ਦੂਜਾ ਮਰ ਲੈਂਦੈ . ਕੋਈ ਫਰਕ ਨਹੀਂ ਪੈਂਦਾ .
ਡਾਕਟਰ ਜੋਧੇ ਦੇ ਮੂੰਹ ਵੱਲ ਦੇਖਕੇ ਐਂ ਸੁੰਨ ਹੋ ਗਿਆ, ਜਿਵੇਂ ਜਾੜ ਕੱਢਣ ਵੇਲੇ ਟੀਕਾ ਲਵਾ ਕੇ ਜਬਾੜਾ ਸੁੰਨ ਹੋ ਜਾਂਦੈ .
*******0*********
ਫਾਟਕ (ਜੋਧਾ ਜੁਗਾੜੀ)
ਇੱਕ ਵਾਰ ਮਾਨਸਾ ਰੋਡ ਤੇ ਪਟਿਆਲਾ ਫਾਟਕ ਦੇ ਬਿਲਕੁਲ ਨਾਲ ਸਮਾਨ ਨਾਲ ਭਰੇ ਟਰੱਕ ਦਾ ਅਗਲਾ ਟਾਇਰ ਫੱਟ ਗਿਆ ਅਤੇ ਰਿੰਮ ਬਾਹਰ ਨਿਕਲ ਗਿਆ . ਸੜਕ ਤੇ ਫਾਟਕ ਹੋਣ ਕਰਕੇ ਟ੍ਰੈਫਿਕ ਜਾਮ ਹੋਣ ਲੱਗ ਪਿਆ . ਮੈਂ ਜੋਧੇ ਨੂੰ ਕਿਹਾ, ਬੜੀ ਬੱਚਤ ਰਹੀ ਜੇ ਟਰੱਕ ਦਾ ਟਾਇਰ ਰੇਲਵੇ ਲਾਈਨ ਦੇ ਵਿਚਕਾਰ ਫੱਟ ਜਾਂਦਾ ਤੇ ਟਰੱਕ ਰੇਲਵੇ ਲਾਈਨ ਦੇ ਉੱਪਰ ਰੁੱਕ ਜਾਂਦਾ ਤਾਂ ਕੀ ਬਣਦਾ .....? ਜੋਧਾ ਬੋਲਿਆ , ਸਰ ਫੇਰ ਤਾਂ ਹੁਣ ਤੱਕ ਸੜਕ ਕਲੀਅਰ ਹੋ ਜਾਂਦੀ . ਮੈਂ ਕਿਹਾ ਓਹ ਕਿਵੇਂ ਤਾਂ ਜੋਧਾ ਕਹਿੰਦਾ ਸਰ ਰੇਲ-ਗੱਡੀ ਆਉਂਦੀ , ਟਰੱਕ ਨੂੰ ਚੁੱਕ ਕੇ ਪਰੇ ਮਾਰਦੀ ਤੇ ਟਰੱਕ ਕੀਚਰ-ਕੀਚਰ ਹੋ ਜਾਂਦਾ . ਟਰੱਕ ਤਾਂ ਸੜਕ ਤੇ ਦਿਸਣਾ ਹੀ ਨਹੀਂ ਸੀ ਬਈ ਕਿੱਧਰ ਗਿਆ . ਸਾਰਾ ਰਾਹ ਆਪਣੇ-ਆਪ ਖੁੱਲ ਜਾਂਦਾ . ਮੈਂ ਜੋਧੇ ਦਾ ਹਾਜ਼ਰ ਜਵਾਬ ਸੁਣਕੇ ਬਹੁਤ ਹੱਸਿਆ .
ਭੁੱਲਣਹਾਰ ਗੁਰਮੇਲ 9888310979
*****************************************************************

ਰਿੰਕੂ ਸ਼ੈਣੀ
ਐਕਸਟਰਾ
ਸਿੰਘ ਸਾਹਬ ਨਵਾਂ  ਐਲ.ਸੀ.ਡੀ ਟੀ ਵੀ ਲੈ ਕੇ ਆਏ ਜਿਸ  ਲਈ ਉਹ ਕਾਫੀ ਦਿਨਾਂ ਤੋਂ ਪੈਸੈ ਇਕੱਠੇ ਕਰ ਰਹੇ ਸਨ ਟੀ ਵੀ ਲਿਆਉਦੇ ਸਾਰ ਉਹਨਾਂ ਨੇ  ਵਾਹਿਗੁਰੂ  ਦਾ  ਧੰਨਵਾਦ ਕੀਤਾ ਸਿੰਘ ਸਾਹਬ ਹਰ ਰੋਜ ਗੁਰਦੁਆਰਾ ਸਾਹਿਬ  ਵੀ  ਜਾਂਦੇ ਸਨ ਤੇ ਅੱਜ ਵੀ ਉਹ ਨਵੇਂ ਲਏੇ ਟੀ ਵੀ ਲਈ ਗੁਰਦੁਆਰਾ ਸਾਹਿਬ ਪ੍ਰਸ਼ਾਦ ਵੀ ਚੜਾ ਆਏ ਸਨ ਹੁਣ ਸਿੰਘ ਸਾਹਬ ਤੇ ਸਿੰਘ  ਸਾਹਬ  ਜੀ  ਦੀ ਘਰਵਾਲੀ ਰਿਮੋਟ ਫੜ ਨਵੇਂ ਲਏੇ ਟੀ ਵੀ  ਦੇ  ਚੈਨਲ  ਸੈਟ ਕਰ ਸਨ ਹਰ ਚੈਨਲ ਨੂੰ ਇੱਕ ਖਾਸ ਗਰੁੱਪ  ਵਿੱਚ  ਐਡ  ਕਰਨਾ ਸੀ  ਜਿਵੇਂ ਮਿਊਜਿਕ,ਢਰਾਮਾਂ,ਫੈਮਲੀ ,ਕਾਰਟੂਨ, ਏਜੂਕੇਸ਼ਨ, ਨਿਊਜ  ਅਤੇ  ਐਕਸਟਰਾ ਸਿੰਘ ਸਾਹਬ ਦੀ ਘਰਵਾਲੀ ਚੈਨਲ਼ ਸੈਟ ਕਰਦੀ ਹੋਈ ਬੋਲੀ : " ਜੀ ਮੈਂ ਕਿਹਾ ਸਿੰਘ ਸਾਹਬ ਇਸ ਸਟਾਰ ਪਲੱਸ ਤੇ ਜੀ ਟੀਵੀ ਨੂੰ ਕਿਥੇ ਸੈਟ ਕਰਾਂ "
"
ਇਨਾਂ ਨੂੰ ਫੈਮਲੀ ਵਿੱਚ ਸੁੱਟ ਦਿਉ"
"
ਪੀ.ਟੀ.ਸੀ ਤੇ ਐਮ.ਐਚ"
"
ਇਨੂੰ ਨਿਊਜ ਵਿੱਚ ਸੁੱਟ ਦੇ"  
"
ਆਹ ਡਿਸਕਵਰੀ ਨੂੰ ਵੀ ਦੱਸੋ"
"
ਇਨੂੰ ਏਜੂਕੇਸਨ ਵਿੱਚ ਸੁੱਟ ਦੇ"
"
ਸਿੰਘ ਸਾਹਿਬ ਆਹ ਗੁਰਬਾਣੀ ਵਾਲੇ ਚੈਨਲ ਦੀ ਸਮਝ ਨੀ ਆਉਦੀ"
"
ਭਾਗਵਾਨੇ ਸੋਚਦੀ ਕੀ ਇਨੂੰ ਤਾਂ ਐਕਸਟਰਾ ਵਿੱਚ ਸੁੱਟ ਦੇ" 
ਸਿੰਘ ਸਾਹਿਬ ਬਿਨਾਂ ਸੋਚੇ ਹੋਏ ਬੋਲੇ
*******0*********

ਚੋਰੀ 
ਐਂਤਵਾਰ ਦਾ ਦਿਨ ਸੀ ਸ਼ਰਮਾ ਜੀ ਅਤੇ ਅਸੀ ਤਿੰਨ ਦੋਸਤ ਪਾਰਕ ਵਿੱਚ ਬੈਠੇ ਅਖਬਾਰ ਪੜ ਰਹੇ ਸੀ ਸ਼ਰਮਾਂ ਜੀ ਦੀ  ਆਦਤ  ਸੀ ਕਿ ਜਦ ਵੀ ਅਖਬਾਰ ' ਕੋਈ ਖਬਰ ਆਂਉਦੀ ਜਿਸ ਨੂੰ ਪੜ ਸ਼ਰਮਾ ਜੀ ਕੋਈ ਵਿਅੰਗ ਕਸ ਸਕਦੇ ਹੋਣ ਜਰੂਰ ਕਸਦੇ ਉਸ ਦਿਨ ਵੀ ਅਖਬਾਰ ਵਿੱਚ - ਖਬਰਾਂ ਚੋਰੀ ਦੀਆਂ ਲੱਗੀਆਂ ਹੋਈਆਂ  ਸਨ  ਸ਼ਰਮਾਂ ਜੀ ਪੜਦੇ ਹੋਏ ਬੋਲੇ ਇਨਾਂ ਚੋਰਾਂ ਨੂੰ ਤਾਂ ਸਖਤ ਤੋ ਸਖਤ ਸਜਾ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਚੋਰੀ ਕਰਨ ਤੋਂ ਤੋਬਾ ਕਰ ਲੈਣ। ਹਜੇ ਉਹ ਗੱਲ ਕਰ ਹੀ ਰਹੇ ਸਨ ਕਿ ਉਦੋਂ ਹੀ ਸਰਮਾਂ ਜੀ ਦੇ ਮੋਬਾਇਲ ਤੇ ਉਹਨਾ ਦੇ ਘਰੋਂ ਸ਼ਰਮਾ ਜੀ ਦੀ ਘਰਵਾਲੀ ਦਾ ਫੋਨ ਜਾਂਦਾ ਹੈ ਤੇ ਕਹਿੰਦੀ ਹੈ "  ਸ਼ਰਮਾ ਜੀ ਕਿੱਥੇ ਹੋ  ਜਲਦੀ  ਘਰ  ਆਉ  ਬਿਜਲੀ ਵਾਲਿਆਂ ਨੇ ਅੱਜ ਫਿਰ  ਆਪਣੇ ਮੀਟਰ '  ਲੱਗੀ ਕੁੰਢੀ ਫੜ ਲਈ " ਸ਼ਰਮਾਂ ਜੀ ਘਬਰਾ ਗਏ ਫੋਨ ਬੰਦ ਕਰ ਬਿਨਾਂ ਗੱਲ ਪੂਰੀ ਕੀਤੇ ਸ਼ਰਮਾ ਜੀ ਘਰ ਵੱਲ ਤੁਰ ਗਏ
ਰਿੰਕੂ ਸ਼ੈਣੀ 93567-60007 
*****************************************************************

ਗੁਰਜੀਤ ਟਹਿਣਾ

ਤਿੜਕਿਆ ਬੰਦਾ

ਮਖਾ ਕਿੱਥੇ ਕੁ ਜਾਣਾ, ਸਰਦਾਰਾ?” ਪਿਛਲੇ ਰਾਹੀ ਨੇ ਅੱਗੇ ਜਾਂਦੇ ਰਾਹੀ ਤੋਂ ਪੁੱਛਿਆ
ਅੱਗੇ ਵਾਲਾ ਰਾਹੀ ਹੋਰ ਚੁੱਕਵੇਂ ਪੈਰੀਂ ਤੁਰ ਪਿਆ ਪਰ ਬੋਲਿਆ ਕੁਝ ਨਾਂ ਜਿਵੇਂ ਸੁਣਿਆ ਹੀ ਨਾ ਹੋਵੇ ਸੂਰਜ ਤਾਂ ਛਿਪ ਚੁੱਕਾ ਸੀ ਅਤੇ ਉਹ ਦੋਵੇਂ ਸੜਕ ਦੀ ਥਾਂ ਨਹਿਰ ਦੀ ਸੁੰਨੀ ਪਟੜੀ ਤੇ ਤੁਰੇ ਜਾ ਰਹੇ ਸਨਸ਼ਾਇਦ ਪਿੰਡ ਜਾਣ ਨੂੰ ਇਹੋ ਹੀ ਨੇੜਲਾ ਰਾਸਤਾ ਸੀ, ਭਾਂਵੇਂ ਬੱਸ ਪਿੰਡ ਜਾਂਦੀ ਸੀ ਪਰ ਗੱਜਣ ਸਿਹੁੰ ਪੁਲ ਤੇ ਉਤਰਿਆ ਸੀਉਹ ਚਾਹੁੰਦਾ ਸੀ ਘਰ ਜਾਂਦੇ ਤੱਕ ਹਨੇਰਾ ਹੋ ਜਾਵੇਉਸ ਦੀ ਜ਼ਿੰਦਗੀ ਦੇ ਕਈ ਵਰ੍ਹੇ ਹਨੇਰਿਆ ਚ ਲੰਘ ਚੁੱਕੇ ਸਨ, ਉਸ ਨੇ ਪਿੱਛੇ ਵੱਲ ਮੁੜ ਕੇ ਦੇਖਿਆ ਪਿਛਲਾ ਬੰਦਾ ਕਾਫੀ ਦੂਰ ਖੇਤ ਦੀ ਵੱਟ ਪੈ ਕੇ ਹੋਰ ਪਾਸੇ ਵੱਲ ਜਾ ਰਿਹਾ ਸੀ

ਕੋਠਿਆਂਚ ਜਾਣੈ ਹੋਣਾ...... ਕਿਸੇ ਦੇ ਓਹਨੇਗੱਜਣ ਸਿਹੁੰ ਨੇ ਸੋਚਿਆ ਅਤੇ ਖਲੋ ਕੇ ਇੱਕ ਭਰਵੀਂ ਨਜ਼ਰ ਚਾਰੇ ਪਾਸੇ ਮਾਰੀ, ਉਸਦੇ ਮਨ ਨੂੰ ਕੁਝ ਤਸੱਲੀ ਜਿਹੀ ਹੋਈਆਸਾ ਪਾਸਾ ਜਾਣਿਆ ਪਹਿਚਾਣਿਆ ਲੱਗਾ, ਭਾਂਵੇਂ ਸਭ ਕੁਝ ਬਦਲ ਗਿਆ ਸੀ, ਝਾੜੀਆਂ ਵੱਲ ਟਿੱਬੀ ਉੱਥੇ ਨਹੀਂ ਸੀ ਜਿੱਥੇ ਉਹ ਤੇ ਨਾਜਰ ਅਮਲੀ ਪਸ਼ੂ ਚਾਰਦੇ ਹੁੰਦੇ ਸਨਖੂਹ ਦੇ ਖੰਡਰਾਂ ਵਿੱਚ ਚਾਹ ਬਣਾਉਂਦੇ ਉੱਚੀ ਉੱਚੀ ਗਾਉਂਦੇ ਵਾਰੀ ਵਾਰੀ ਪਸ਼ੂਆਂ ਦੇ ਮੋੜੇ ਲਾਉਂਦੇ ਸਨਹੁਣ ਉਹ ਕਿੱਕਰਾਂ ਬਹੁਤ ਵੱਡੀਆਂ ਹੋ ਗਈਆਂ ਸਨ ਜਿਨ੍ਹਾਂ ਹੇਠ ਉਹ ਗਰਮੀਆ ਵਿੱਚ ਬੈਠਦੇ ਸਨਭਾਵੇਂ ਟਿੱਬੀ ਵਾਲੀ ਥਾਂ ਤੇ ਹੁਣ ਪੱਧਰੀ ਪੈਲੀ ਵਿੱਚ ਕਣਕ ਦੀ ਫਸਲ ਲਹਿਰਾ ਰਹੀ ਸੀ ਪਰ ਫਿਰ ਵੀ ਇਹ ਥਾਂ ਸੌਖਿਆਂ ਹੀ ਪਹਿਚਾਣੀ ਗਈਕਿੱਕਰਾਂ ਦੀ ਨਿੱਕੀ ਜਿਹੀ ਝਿੜੀ ਚੋਂ ਇੱਕ ਦਰੱਖਤ ਤੇ ਬੈਠਾ ਪੰਛੀ ਉੱਡਿਆ ਦਰੱਖਤ ਦੀ ਟਾਹਣੀ ਹਿੱਲੀ ਅਤੇ ਹੌਲੀ ਹੌਲੀ ਆਪਣੀ ਥਾਂ ਤੇ ਖਲੋ ਗਈਖੰਭਾਂ ਦੀ ਆਵਾਜ਼ ਇੱਕ ਦਮ ਸ਼ੁਰੂ ਹੋਈ ਤੇ ਦੂਰ ਦੁਮੇਲ ਤੱਕ ਫੈਲ ਗਈਕੁਝ ਪਲ ਬਾਅਦ ਫਿਰ ਪਹਿਲਾਂ ਵਰਗੀ ਸੰਨਾਟੇ ਭਰੀ ਚੁੱਪ ਵਾਤਾਵਰਨ ਵਿੱਚ ਸ਼ਾਂ-ਸ਼ਾਂ ਕਰਨ ਲੱਗੀਉਸਦੀ ਸੋਚਾਂ ਦੀ ਲੜੀ ਟੁੱਟੀ ਆਪਣੇ ਉਪਰ ਲਏ ਖੇਸ ਦੀ ਬੁੱਕਲ ਨੂੰ ਠੀਕ ਕੀਤਾਜੁੱਤੀ ਵਿੱਚ ਭਰਿਆ ਰੇਤਾ ਉਸਨੂੰ ਠੰਡਾ-ਠੰਡਾ ਲੱਗਦਾ ਪਰ ਅੰਦਰ ਅਸ਼ਾਂਤੀ ਹੋਰ ਵੱਧਦੀ ਜਾਂਦੀਪੈਰੋਂ ਜੁੱਤੀ ਲਾਹ ਕੇ ਰੇਤਾ ਝਾੜ ਫਿਰ ਜੁੱਤੀ ਪੈਰੀਂ ਪਾ ਲਈਅਜੇ ਦੋ ਕੋਹ ਪੈਂਡਾ ਹੋਰ ਜਾਣੈਹਨੇਰਾ ਵੱਧਦਾ ਦੇਖ ਉਹ ਜਿੰਨਾ ਤੇਜ਼ ਤੁਰਨ ਦੀ ਕੋਸ਼ਿਸ ਕਰਦਾ ਉਸਦੇ ਪੈਰ ਹੋਰ ਪਿਛਾਂਹ ਵੱਲ ਨੂੰ ਖਿੱਚੇ ਜਾਂਦੇਉਹਨੇ ਆਪਣਾ ਸੱਜਾ ਹੱਥ ਮੂੰਹ ਤੇ ਫੇਰਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਦਾੜੀ ਦੇ ਵਾਲ ਚਿੱਟੇ ਗਏ ਹੋਣ ਅਤੇ ਉਹ ਬੁਢਾ ਹੋ ਗਿਆ ਹੋਵੇਉਸਨੇ ਆਪਣੇ ਆਪ ਤੋਂ ਪੁੱਛਿਆ, ‘ਵੀਹ ਵਰ੍ਹੇ ਕਿਤੇ ਥੋੜੇ ਹੁੰਦੇ ਆ...? ਸੱਚੀਂ ਵੀਹ ਸਾਲ...? ਕਾਲ ਕੋਠੜੀ ਦੇ ਵੀਹ ਸਾਲ...? ਸਜ਼ਾ..., ਕਤਲ ਦੀ ਸਜ਼ਾ?’ “ਸਾਲਾ ਰੰਘੜ”, ਇੱਕ ਗਾਲ੍ਹ ਆਪਣੇ ਆਪ ਉਸਦੇ ਮੂੰਹੋਂ ਨਿੱਕਲੀ ਮੂੰਹ ਬੇਸੁਆਦਾ ਜਿਹਾ ਹੋ ਗਿਆਨਫਰਤ ਨਾਲ ਉਸਨੇ ਧਰਤੀ ਤੇ ਥੁੱਕਿਆਕੁਝ ਪਲ ਬਾਅਦ ਹੌਲੀ ਹੌਲੀ ਤੁਰ ਪਿਆ ਪਰ ਸੋਚਾਂ ਦੀ ਲੜੀ ਬਹੁਤ ਤੇਜ਼ੀ ਨਾਲ ਅਗਾਂਹ ਤੁਰਦੀ ਹੀ ਜਾਂਦੀ ਸੀ, ਉਸਨੂੰ ਯਾਦ ਆਇਆ, ‘ਜੰਗੀਰਦਾਰ ਨੇ ਕਿੰਨੀ ਅੱਤ ਚੁੱਕੀ ਸੀ, ਪਿੰਡ ਚ ਹਰ ਇੱਕ ਨੂੰ ਦਾਬੇ ਮਾਰਦਾ ਰਹਿੰਦਾਲੋਕਾਂ ਦੇ ਹੱਕ ਮਾਰਨਾ, ਗਰੀਬਾਂ ਨਾਲ ਧੱਕਾ ਕਰਨਾ ਤਾਂ ਜਿਵੇਂ ਉਸਦਾ ਸ਼ੌਂਕ ਬਣ ਗਿਆ ਸੀਕਿੰਨੇ ਹੀ ਲੋਕਾਂ ਦੀਆਂ ਜ਼ਮੀਨਾਂ ਉਹਨੇ ਦੱਬੀਆਂ ਸਨ, ਮਾੜੇ ਬੰਦੇ ਨੂੰ ਉਹ ਬੰਦਾ ਨਾ ਸਮਝਦਾਕਿੰਨੇ ਲੋਕਾਂ ਖਿਲਾਫ ਝੂਠੀ ਗਵਾਹੀ ਦਿੱਤੀ ਸੀਫਿਰ ਗੱਜਣ ਸਿੰਘ ਨੂੰ ਯਾਦ ਆਇਆ ਕਿਵੇਂ ਉਹਨਾਂ ਦੇ ਪਾਣੀ ਦੀ ਵਾਰੀ ਚਲਾਕੀ ਨਾਲ ਜੰਗੀਰਦਾਰ ਨੇ ਆਪਣੇ ਹਿੱਸੇ ਵਿੱਚ ਪੁਆ ਲਈ ਸੀਇੱਕ ਦੋ ਵਾਰ ਤਾਂ ਚੱਲ ਗਿਆ ਜਦ ਉਹਨਾਂ ਦੇ ਬਾਪ ਸੁਰੈਣ ਸਿੰਘ ਆਪਣੇ ਹਿੱਸੇ ਦਾ ਪਾਣੀ ਮੰਗਿਆ ਤਾਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ ਸਨਇੱਕ ਦਿਨ ਤਾਂ ਹੱਦ ਹੀ ਕਰਤੀ, ਕਣਕ ਦੀਆਂ ਭਰੀਆਂ ਨੂੰ ਅੱਗ ਲਵਾ ਦਿੱਤੀਬਾਪੂ ਅਜਿਹਾ ਮੰਜੇ ਤੇ ਬੈਠਾ ਕਿ ਮੁੜ ਨਾ ਉੱਠਿਆ
ਕਬੀਲਦਾਰੀ ਦਾ ਸਾਰਾ ਬੋਝ ਗੱਜਣ ਸਿੰਘ ਦੇ ਮੋਢਿਆਂ ਉੱਤੇ ਆ ਪਿਆ, ਉਸਤੋਂ ਬਾਅਦ ਮਾਂ ਨੇ ਕਦੇ ਵੀ ਉਸਨੂੰ ਲਾਡ ਨਾਲ ਗੱਜੀ ਜਾਂ ਗੱਜੂ ਨਾ ਆਖਿਆ ਸਗੋਂ ਕਿਹਾ, “ਪੁੱਤ ਗੱਜਣ ਸਿੰਹਾਂ... ਹੁਣ ਤੂੰ ਇਸ ਘਰ ਦਾ ਮੋਢੀ ਏਂ, ਦੋਨੇ ਭੈਣਾਂ ਤੇ ਛੋਟੇ ਵੀਰ ਦਾ ਵੱਡਾ ਭਰਾ ਵੀ ਏਂਰਿਸ਼ਤੇਦਾਰਾਂ ਨੇ ਉਸਦੇ ਸਿਰ ਤੇ ਸਾਰੇ ਪਿੰਡ ਦੇ ਸਾਹਮਣੇ ਵੱਡੀ ਸਾਰੀ ਪੱਗ ਬੰਨ੍ਹ ਦਿਤੀ, ਬਹੁਤ ਵੱਡੀ, ਬਹੁਤ ਭਾਰੀਲੋਕਾਂ ਸੱਚਾਈ ਪ੍ਰਵਾਨ ਕਰ ਲਈ ਸੀਹੌਲੀ-ਹੌਲੀ ਉੱਠ ਕੇ ਤੁਰ ਗਏ ਸਨ, ਉਸ ਸਮੇਂ ਗੱਜਣ ਸਿੰਘ ਨੂੰ ਕੋਈ ਸਮਝ ਨਾ ਆਈ ਕਿ ਇਹ ਕੀ ਹੋ ਰਿਹਾ ਹੈਕੁਝ ਦਿਨ ਉਸਦੇ ਦਰਵੇਸ਼ ਪਿਤਾ ਸੁਰੈਣ ਸਿੰਘ ਦੀ ਸ਼ਰਾਫਤ ਦੀ ਗੱਲ ਪਿੰਡ ਵਿੱਚ ਚੱਲਦੀ ਰਹੀਲੋਕ ਕਹਿੰਦੇ ਬੜਾ ਮਾੜਾ ਹੋਇਆ ਸੁਰੈਣ ਸਿੰਘ ਵਾਲਾ... ਤਪਾਇਆ ਮਰ ਗਿਆ... ਆਪੇ ਰੱਬ ਕਰੂ ਇਨਸਾਫ।।ਕੀੜੇ ਪੈਣਗੇ ਦੁਸ਼ਟਾਂ ਦੇਸਿਆਣੇ ਲੋਕਾਂ ਦੀਆ ਗੱਲਾਂ ਸੁਣ ਕੇ ਗੱਜਣ ਸਿੰਘ ਵੀ ਸਿਆਣਾ ਹੋ ਗਿਆਘਰ ਦਾ ਸਾਰਾ ਕੰਮ ਕਰਦਾ, ਖੇਡਣ ਦੀ ਉਮਰੇ ਹੀ ਹਲ ਦਾ ਮੁੰਨਾ ਉਸਦੇ ਹੱਥ ਆ ਗਿਆ, ਵਿੰਗੇ ਟੇਢੇ ਸਿਆੜ ਕੱਢਦਾ ਕਈ ਵਾਰ ਰੱਬ ਦੇ ਇਨਸਾਫਬਾਰੇ ਸੋਚਦਾਜੰਗੀਰਦਾਰ ਨਾਲ ਉਸਨੂੰ ਬੇਹੱਦ ਨਫਰਤ ਹੁੰਦੀ, ਮਾਂ ਉਸਨੂਂ ਵਰਜ਼ਦੀ ਰਹਿੰਦੀ, ਉਹ ਲੜਾਈ ਤੋਂ ਟਾਲਾ ਕਰਦਾ ਪਰ ਜੰਗੀਰਦਾਰ ਇਸਦਾ ਮਤਲਬ ਗਲਤ ਕੱਢਦਾਹੰਕਾਰੀ ਸਮਝਦਾ ਮੈਥੋਂ ਡਰਦਾ ਹੈਉਸਦੀਆਂ ਵਧੀਕੀਆਂ ਹੋਰ ਵੀ ਵੱਧ ਗਈਆਂ
ਇੱਕ ਦਿਨ ਸ਼ਰਾਬੀ ਜੰਗੀਰਦਾਰ ਦਾ ਸਾਹਮਣਾ ਗੱਜਣ ਸਿੰਘ ਨਾਲ ਹੋ ਗਿਆ, ਉਸਨੇ ਗੱਜਣ ਸਿੰਘ ਤੇ ਵਾਰ ਕੀਤਾ ਪਰ ਗੱਜਣ ਬਚਾ ਗਿਆਗੱਜਣ ਸਿੰਘ ਨੇ ਅੱਗੋਂ ਵਾਰ ਕੀਤਾ ਤਾਂ ਜੰਗੀਰਦਾਰ ਹਿੱਲ ਗਿਆ, ਉਹ ਡਰ ਕੇ ਭੱਜਿਆ ਤਾਂ ਪੱਕੇ ਖਾਲ ਤੇ ਸਿਰ ਵੱਜਿਆਉਹ ਕੁਰਲਾਉਂਦਾ ਹੌਲੀ-ਹੌਲੀ ਚੁੱਪ ਹੋ ਗਿਆਗੱਜਣ ਸਿੰਘ ਕਤਲ ਦੇ ਕੇਸ ਵਿੱਚ ਫੜਿਆ ਗਿਆਜੰਗਲ ਦੀ ਅੱਗ ਵਾਂਗ ਗੱਲ ਸਾਰੇ ਪਿੰਡ ਵਿੱਚ ਫੈਲ ਗਈਉਸ ਵਕਤ ਲੋਕ ਗੱਜਣ ਸਿੰਘ ਵੱਲ ਕਿਵੇਂ ਵੇਖਦੇ ਸਨ ਇਸੇ ਕਰਕੇ ਉਹ ਹਨੇਰੇ ਵਿੱਚ ਘਰ ਜਾਣਾ ਚਾਹੁੰਦਾ ਸੀਆਪਣੇ ਘਰ ਆਉਣ ਦੀ ਖਬਰ ਕਿਸੇ ਨੂੰ ਨਹੀਂ ਸੀ ਦਿੱਤੀਐਨੇ ਸਾਲਾ ਬਾਅਦ ਵਿ ਉਸ ਵਿੱਚ ਹਿੰਮਤ ਨਹੀਂ ਸੀ ਲੋਕਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰਨ ਦੀਉਸਦੇ ਪੈਰ ਇੱਕਦਮ ਰੁਕ ਗਏ, ਹੁਣ ਉਹ ਪਿੰਡ ਪਹੁੰਚ ਚੁੱਕਾ ਸੀਇੱਥੋਂ ਖੱਬੇ ਪਾਸੇ ਕੁਝ ਦੂਰ ਉਸਦਾ ਘਰ ਸੀ ਪਰ ਪਿੰਡ ਵਿੱਚ ਜਾਣ ਦੀ ਬਜਾਏ ਉਹ ਬਾਹਰਲੀ ਫਿਰਨੀ ਮੁੜ ਗਿਆ ਕਈ ਘਰ ਪਹਿਲਾਂ ਵਾਲੇ ਹੀ ਸਨ, ਕਈ ਨਵੇਂ ਬਣ ਚੁੱਕੇ ਸਨਲੋਕ ਸੌਂ ਚੁੱਕੇ ਸਨ, ਚੁੱਪ ਚਾਪ ਤੁਰਦਾ ਜਾ ਰਿਹਾ ਸੀਕਿਸੇ ਕਿਸੇ ਘਰ ਵਿੱਚੋਂ ਚਾਨਣ ਦਿਸਦਾ ਸੀ ਬਾਕੀ ਸਭ ਪਾਸੇ ਡੂੰਘਾ ਹਨੇਰਾ ਸੀਇੱਕ ਗਰ ਉਸਨੂੰ ਜਾਣਿਆ ਪਹਿਚਾਣਿਆ ਜਿਹਾ ਲੱਗਾਉਸ ਘਰ ਸਾਹਮਣੇ ਕੁਝ ਦੇਰ ਖਲੋ ਕੇ ਅੱਗੇ ਨੂੰ ਤੁਰ ਪਿਆ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ, ਅੱਗੋਂ ਛੋਟੇ ਭਰਾ ਨੇ ਦਰਵਾਜ਼ਾ ਖੋਲ੍ਹਿਆ, ਉਸਨੂੰ ਦੇਖ ਕੇ ਜਿਵੇਂ ਠਠੰਬਰ ਹੀ ਗਿਆ ਹੋਵੇ, “ਬਾਈ ਤੂੰ?” ਤੇ ਉਹ ਦੋਵੇਂ ਚੁੱਪ ਚਾਪ ਘਰ ਅੰਦਰ ਚਲੇ ਗਏਘਰ ਬਹੁਤ ਬਦਲ ਚੁੱਕਾ ਸੀਪੁਰਾਣੇ ਕੱਚੇ ਘਰੇ ਪਸ਼ੂ ਬੰਨੇ ਹੋਏ ਸਨ ਅਤੇ ਸਾਹਮਣੇ ਨਵੇਂ ਤਿੰਨ ਪੱਕੇ ਕੋਠੇ ਤੇ ਮੂਹਰੇ ਵਰਾਂਡਾ ਬਣਿਆ ਸੀਛੋਟੇ ਦੇ ਘਰ ਵਾਲੀ ਚੌਂਕੇ ਚ ਬੈਠੀ ਕੋਈ ਕੰਮ ਕਾਰ ਰਹੀ ਸੀਭਾਂਡਿਆਂ ਦਾ ਖੜਕਾ ਤੇ ਬੱਚਿਆਂ ਦਾ ਰੌਲਾ ਇੱਕਦਮ ਸ਼ਾਂਤ ਹੋ ਗਿਆਬੱਚੇ ਸਹਿਮੇ ਜਿਹੇ ਬੈਠੇ ਸਨਦੋਵੇਂ ਭਰਾ ਕਾਫੀ ਸਮਾਂ ਵਿਹੜੇ ਵਿੱਚ ਖੜ੍ਹੇ ਰਹੇ ਫਿਰ ਛੋਟਾ ਭਰਾ ਬੋਲਿਆ, “ਬਾਈ ਤੂੰ ਬਹਿ ਏਥੇ... ਮੈਂ ਆਉਨੈਂ...ਉਹ ਅੰਦਰ ਚਲਾ ਗਿਆ ਪਿੱਛੇ ਹੀ ਉਸਦੀ ਘਰਵਾਲੀ ੳਤੇ ਬੱਚੇ ਡਰਦੇ ਡਰਦੇ ਅੰਦਰ ਚਲੇ ਗਏ
ਕੁਝ ਸਮਾਂ ਵਿਹੜੇ ਵਿੱਚ ਖੜ੍ਹਾ ਰਹਿਣ ਮਗਰੋਂ ਗੱਜਣ ਸਿੰਘ ਪੁਰਾਣੀ ਨੀਵੀਂ ਕੱਚੀ ਜਿਹੀ ਕੋਠੜੀ ਵਿੱਚ ਜਾ ਕੇ ਉੱਥੇ ਖੜ੍ਹੇ ਪੁਰਾਣੇ ਮੰਜੇ ਨੂੰ ਡਾਹ ਕੇ ਬੈਠ ਗਿਆ, ਉਸਨੂੰ ਅੰਦਰੋਂ ਹੁੰਮਸ ਆ ਰਿਹਾ ਸੀਕੁਝ ਚਿਰ ਬਾਅਦ ਛੋਟਾ ਭਰਾ ਮਿੱਟੀ ਦੇ ਤੇਲ ਦੀਵਾ ਬਾਲ ਕੇ ਉਸਦੇ ਪਿੱਛੇ ਹੀ ਆ ਗਿਆ, ਦੀਵੇ ਦਾ ਚਾਨਣ ਸਾਰੀ ਕੋਠੜੀ ਵਿੱਚ ਫੈਲ ਗਿਆਦੀਵਾ ਰੱਖ ਛੋਟਾ ਉਸਦੇ ਕੋਲ ਹੈ ਬੈਠ ਗਿਆ, ਗੱਲ ਕੋਈ ਨਾ ਕੀਤੀਕੁਝ ਚਿਰ ਬਾਅਦ ਉਹ ਚੁੱਪ ਚਾਪ ਬਾਹਰ ਨਿਕਲ ਗਿਆਗੱਜਣ ਮੰਜੇ ਤੇ ਲੰਮਾ ਪੈ ਗਿਆ ਅਤੇ ਛੱਤ ਤੇ ਲਮਕਦੇ ਜਾਲੇ ਦੇਖ ਕੇ ਉਸਨੂੰ ਮਹਿਸੂਸ ਹੋਇਆ ਜਿਵੇਂ ਮਾਂ ਦੇ ਮਰਨ ਤੋਂ ਬਾਅਦ ਇਸ ਕੋਠੜੀ ਦੀ ਸਫਾਈ ਨਾ ਕੀਤੀ ਹੋਵੇਇਸ ਪਾਸੇ ਤੋਂ ਧਿਆਨ ਹਟਾਉਣ ਲਈ ਉਸਨੇ ਪਾਸਾ ਪਰਤਿਆ ਤਾਂ ਸਾਹਮਣੇ ਪਏ ਸੰਦੂਕ ਦਾ ਬੂਹਾ ਖੁੱਲ੍ਹਾ ਸੀ, ਉਹ ਉਸ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀਉਸੇ ਵੇਲੇ ਛੋਟਾ ਅੰਦਰ ਆਇਆ ਉਸਦੇ ਹੱਥ ਵਿੱਚ ਪਾਣੀ ਦੀ ਗੜਵੀ ਤੇ ਬੋਤਲ ਸੀ, “ਲੈ ਬਾਈ ਘੁੱਟ ਪੀ ਲੈ, ਥਕੇਵਾਂ ਲਹਿਜੂ..., ਨਾਲੇ ਰੋਟੀ ਬਣਜੂ ਉਦੋਂ ਤੱਕਕਹਿ ਕਿ ਉਹ ਮੰਜੇ ਦੀ ਪੁਆਂਦ ਤੇ ਬੈਠ ਗਿਆ ਅਤੇ ਲੱਗਦੇ ਸਾਰ ਹੀ ਚੁੱਪ-ਚੱਪ ਬਾਹਰ ਨਿਕਲ ਗਿਆਗੱਜਣ ਨੇ ਸ਼ਰਾਬ ਤੇ ਭਾਂਡੇ ਉੱਥੋਂ ਚੁੱਕ ਕੇ ਮੰਜੇ ਥੱਲੇ ਰੱਖ ਦਿੱਤੇਥਾਲ ਰੋਟੀ ਪਾਈ ਛੋਟਾ ਅੰਦਰ ਆਇਆ, ਥਾਲ ਗੱਜਣ ਸਿੰਘ ਅੱਗੇ ਰੱਖਦਾ ਹੋਇਆ ਬੋਲਿਆ, “ਮੈਨੂੰ ਦੱਸ ਦਿੰਦਾ ਬਾਈ ਮੈਂ ਲੈਣ ਆ ਜਾਂਦਾਗੱਜਣ ਚੁੱਪ-ਚਾਪ ਰੋਟੀ ਖਾਣ ਲੱਗਾ, ਛੋਟਾ ਅੰਦਰ-ਬਾਹਰ ਫਿਰਦਾ ਰਿਹਾ ਫਿਰ ਬਿਸਤਰਾ ਰਖ ਕੇ ਤੇ ਭਾਂਡੇ ਲੈ ਕੇ ਚਲਾ ਗਿਆਦੀਵੇ ਦੀ ਲੋਅਵਿੱਚ ਪਿਆ ਗੱਜਣ ਜੇਲ੍ਹ ਦੀ ਪਹਿਲੀ ਰਾਤ ਬਾਰੇ ਸੋਚਣ ਲੱਗਾ, ਉਹ ਬਹੁਤ ਹੀ ਔਖਾ ਹੋਇਆ ਸੀ ਉਸ ਰਾਤਉਸਨੂੰ ਕਿਸੇ ਨੇ ਆਪਣੇ ਅੰਦਰਲੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਸੀ ਦਿੱਤਾਦਿੱਤੀ ਤਾਂ ਸਿਰਫ ਸਜ਼ਾ, ਇੱਕ ਅਜਿਹੇ ਕਤਲ ਦੀ ਸਜ਼ਾ ਜੋ ਉਸਨੇ ਕੀਤਾ ਹੀ ਨਹੀਂ ਸੀਫਿਰ ਸੋਚਦਾ, ‘ਚੱਲ ਦੁਸ਼ਟ ਤੋਂ ਖਹਿੜਾ ਛੁੱਟਿਆਸਾਲ ਤਾਂ ਝਬਦੇ ਹੀ ਬੀਤ ਜਾਣੇ ਹਨਆਪਣੇ ਭੈਣ ਭਰਾਵਾਂ ਨੂੰ ਸੌਖਾ ਦੇਖਣ ਲਈ ਆਪ ਦੁੱਖ ਸਹੇ ਤੇ ਅੱਜ ਉਹੀ ਭਰਾ......ਸਾਰੀ ਰਾਤ ਨੀਂਦ ਨਾ ਆਈ, ਵਿਚਾਰਾਂ ਦਾ ਤੁਫਾਨ ਉਸਦੇ ਮਨ ਨੂੰ ਖੜ੍ਹਨ ਨਾ ਦਿੰਦਾ
ਗ੍ਰੰਥੀ ਦੀ ਆਵਾਜ਼ ਸੁਣ ਕੇ ਉਹ ਬਾਹਰ ਵਿਹੜੇ ਵਿੱਚ ਆ ਗਿਆਛੋਟੇ ਦਾ ਪਰਿਵਾਰ ਹਾਲੇ ਸੁੱਤਾ ਪਿਆ ਸੀ, ਉਹ ਚੁੱਪ-ਚਾਪ ਘਰੋਂ ਬਾਹਰ ਨਿਕਲ ਗਿਆਬੇਮਤਲਬ ਤੁਰਦਾ-ਤੁਰਦਾ ਉਹ ਇੱਕ ਘਰ ਦੇ ਸਾਹਮਣੇ ਰੁਕਿਆ, ਕਾਫੀ ਦੇਰ ਖੜ੍ਹਾ ਰਿਹਾ ਜਿਵੇਂ ਸੋਚ ਰਿਹਾ ਹੋਵੇ ਕਿ ਅੰਦਰ ਜਾਵਾਂ ਜਾਂ ਨਾ ਜਾਵਾਂ? ਪੁਰਾਣੇ ਦਰਵਾਜ਼ੇ ਦੇ ਟੁੱਟੇ ਤਖਤਿਆ ਦੀ ਵਿੱਥ ਵਿੱਚ ਦੀ ਲੋਅ ਵਿਹੜੇ ਵਿੱਚ ਪੈ ਰਹੀ ਸੀ, ਉਹ ਵਿਹੜੇ ਵਿੱਚ ਖਲੋਤਾ ਵਾਪਿਸ ਮੁੜਨ ਬਾਰੇ ਸੋਚਣ ਲੱਗਾਜਕੋ-ਤਕੀ ਵਿੱਚ ਉਸਨੇ ਦਰਵਾਜ਼ਾ ਖੜਕਾਇਆ, ਬਜ਼ੁਰਗ ਨੇ ਬੂਹਾ ਖੋਲ੍ਹਿਆ ਪਹਿਚਾਣ ਨਾ ਆਉਣ ਕਰਕੇ ਉਹ ਬੋਲਿਆ, “ ਕੌਣ ਆ ਭਾਈ, ਸਵੇਰੇ-ਸਵੇਰੇ?” “ਮੈਂ......ਗੱਜਣ ਦੇ ਮੂੰਹੋਂ ਆਵਦਾ ਨਾਮ ਨਿਕਲਦਾ ਮਸਾਂ ਹੀ ਰੁਕਿਆ

ਇੱਥੇ ਨਾਜਰ ਰਹਿੰਦਾ ਸੀ?”

ਆਹੋ ਰਹਿੰਦੈ, ਤੂੰ ਆਵਦਾ ਦੱਸਮੇਰੀ ਨਿਗ੍ਹਾ ਹੁਣ ਪਹਿਲਾਂ ਵਾਲੀ ਨਹੀਂ ਰਹੀਨਾਜਰ ਨੇ ਮੂੰਹ ੳਤਾਂਹ ਚੁੱਕ ਕੇ ਕਿਹਾ
ਚੋਰਾਂ ਵਾਂਗ ਗੱਜਣ ਸਿੰਘ ਨੇ ਆਸੇ-ਪਾਸੇ ਦੇਖ ਕੇ ਹੌਲੀ ਜਿਹੀ ਕਿਹਾ, “ਮੈਂ।। ਗੱਜਣ ਆਂ।।। ਸੁਰੈਣੇ ਦਾ ਗੱਜਣਨਾਜਰ ਅਮਲੀ ਉਸਨੂੰ ਬੜੇ ਪਿਆਰ ਨਾਲ ਮਿਲਿਆ ਉਹ ਚੁੱਲੇ ਕੋਲ ਬੈਠੇ ਚਾਹ ਪੀਂਦੇ ਗੱਲਾਂ ਕਰਦੇ ਰਹੇ, ਫਿਰ ਅੰਦਰ ਜਾ ਬੈਠੇ

ਕੀ ਗੱਲ ਆ ਬੜਾ ਉੱਖੜਿਆ ਜਿਹਾ ਦਿਸਦਾਂ?” ਨਾਜਰ ਨੇ ਪੁੱਛਿਆਭਾਵੁਕ ਹੋਇਆ ਗੱਜਣ ਭਰੇ ਮਨ ਨਾਲ ਬੋਲਣ ਲੱਗਾ, “ ਆਹੋ।।। ਅੱਜ ਵਰ੍ਹਿਆਂ ਬਾਅਦ ਘਰ ਆਇਆਂ, ਆਵਦੇ ਘਰੇਇੱਥੇ ਵੀ ਬੇਗਾਨਿਆਂ ਵਾਂਗ ਹੀ ਲੱਗਦਾ।। ਜੇਲ੍ਹ ਦੀ ਸਜ਼ਾ ਤਾਂ ਕੱਟ ਲਈ, ਪਰ...... ਸਾਰੀ ਉਮਰ ਦੀ ਸਜ਼ਾ ਨਹੀਂ ਕੱਟੀ ਜਾਣੀ...... ਸਾਰੇ ਕਾਤਲ ਸਮਝਦੇਐ...... ਸ਼ੱਕ ਦੀ ਨਿਗ੍ਹਾ ਨਾਲ ਦੇਖਦੇ ਐ......, ਜੀ ਕਰਦਾ ਕਿੱਥੇ ਦੂਰ ਉੱਠ ਜਾਵਾਂ ਜਿੱਥੇ ਕੋਈ ਜਾਣਦਾ ਨਾ ਹੋਵੇਮੂੰਹ ਤੇ ਹੱਥ ਫੇਰ ਕੇ ਅੱਖਾਂ ਬੰਦ ਕਰੀ ਬੈਠਾ ਗੱਜਣ ਜਿਵੇਂ ਆਪਣਾ ਮਨ ਅੰਦਰੋਂ ਫਰੋਲ ਰਿਹਾ ਹੋਵੇਕੁਝ ਚਿਰ ਚੁੱਪ ਰਹਿਣ ਪਿੱਛੋਂ ਥੱਕੀ ਹੋਈ ਆਵਾਜ਼ ਚ ਫਿਰ ਬੋਲਿਆ, “ਤੇਰੇ ਸਾਹਮਣੇ ਸਾਰੀ ਉਮਰ ਦੁਖੀ ਰਿਹੈਂ, ਪਰ ਹੌਂਸਲਾ ਨਾ ਛੱਡਿਆ...... ਅੱਜ ਮੈਂ ਅੰਦਰੋਂ ਤਿੜਕ ਚੁੱਕਾਂ ਹਾਂ...... ਲੱਗਦਾ ਛੇਤੀ ਹੀ ਟੁੱਟ ਜਾਵਾਂਗਾਫਿਰ ਲੰਬਾ ਸਮਾਂ ਚੁੱਪ ਬੈਠਾ ਰਿਹਾ
ਕਦੇ ਕਦਾਈਂ ਆਇਆ ਕਰੂੰ ਤੇਰੇ ਕੋਲ”, ਤੁਰਨ ਲੱਗਿਆ ਬੋਲਿਆ, “ਚੰਗਾ......, ਸਾਸਰੀ ਕਾਲ”......ਫਿਰ ਉਹ ਕਦੇ ਪਿੰਡ ਨਾ ਮੁੜਿਆ...........
ਗੁਰਜੀਤ ਟਹਿਣਾ 94782 77772
*********************************************************
ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸਾ
ਪੂਰੇ ਪੈਂਤੀ ਸਾਲ ਹੋ ਗਏ ਸਨ ਬਦਨ ਸਿੰਘ ਨੂੰ ਆਸਟਰੀਆ ਆਏ ਹੋਏਪ੍ਰਵਾਸ ਭੋਗਦਿਆਂ ਬੜੀਆਂ ਠੰਢੀਆਂ-ਤੱਤੀਆਂ ਹਵਾਵਾਂ ਪਿੰਡੇ 'ਤੇ ਵਗੀਆਂਪਰ ਉਹ ਚੜ੍ਹਦੀ ਕਲਾ ਵਿਚ ਹੀ ਰਿਹਾਕਿਸੇ ਪੱਖੋਂ ਗਿ਼ਲਾ ਨਾ ਕੀਤਾਚੰਗੇ-ਮੰਦੇ, ਭਾਰੇ ਕੰਮ ਵੀ ਕੀਤੇਗੋਰਿਆਂ ਦੇ ਛੋਕਰਿਆਂ ਦੀਆਂ ਢੁੱਚਰਾਂ ਸਹੀਆਂਪਰ ਬਦਨ ਸਿੰਘ ਪਰਬਤ ਵਾਂਗ ਅਡੋਲ ਰਿਹਾ ਅਤੇ ਫ਼ੌਲਾਦ ਵਾਂਗ ਅਟੁੱਟ! ਸਿਰੜੀ ਸਾਧੂ ਵਾਂਗ ਪੈਂਤੀ ਸਾਲ ਤਪੱਸਿਆ ਹੀ ਕੀਤੀ ਸੀਹਲਾਲ-ਹੱਕ ਦੀ ਕਮਾਈ ਦੀ ਤਪੱਸਿਆ! ਮਾੜੇ ਜਾਂ ਮਜ਼ਬੂਰ ਬੰਦੇ ਦੇ ਕੰਮ ਆਉਣਾ ਬਦਨ ਸਿੰਘ ਦੀ ਇੱਕ ਤਰ੍ਹਾਂ ਦੀ ਫਿ਼ਤਰਤ ਸੀਕਿਸੇ ਦਾ ਦੁੱਖ ਉਹ ਝੱਲ ਨਹੀਂ ਸਕਦਾ ਸੀਜਿੰਨੀ ਜੋਕਰਾ ਹੁੰਦਾ, ਵੱਧ ਚੜ੍ਹ ਕੇ ਮੱਦਦ ਕਰਦਾਨੇਕ ਨੀਅਤ ਨੂੰ ਵੀ ਕਾਹਦੇ ਘਾਟੇ? ਪ੍ਰਮਾਤਮਾ ਨੇ ਵੀ ਉਸ ਨੂੰ ਸਾਰਾ ਕੁਝ ਬਖ਼ਸ਼ ਦਿੱਤਾ ਸੀਆਸਟਰੀਆ ਵਿਚ ਖੁੱਲ੍ਹਾ-ਡੁੱਲ੍ਹਾ ਘਰ, ਧਨ-ਦੌਲਤ ਅਤੇ ਚਾਰ ਪੁੱਤਰ! ਬਦਨ ਸਿੰਘ ਦਰਵੇਸ਼ ਬੰਦਾ ਸੀਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ ਦਿਆਲੂ ਪੁਰਸ਼ਹੁਣ ਪਿਛਲੇ ਸਾਲ ਪੈਨਸ਼ਨ 'ਤੇ ਹੋਇਆ ਸੀ
ਜਿਸ ਦਿਨ ਹਰਪ੍ਰੀਤ ਦੀ ਮੌਤ ਹੋਈ ਤਾਂ ਬਦਨ ਸਿੰਘ ਨਦੀ ਕਿਨਾਰੇ ਖੜ੍ਹੇ ਰੁੱਖ ਵਾਂਗ ਜੜ੍ਹੋਂ ਹੀ ਪੱਟਿਆ ਗਿਆਉਹ ਹਰਪ੍ਰੀਤ ਨੂੰ ਆਪਣੇ ਸਕੇ ਪੁੱਤਰਾਂ ਤੋਂ ਵੱਧ ਪਿਆਰ ਕਰਦਾ ਸੀਹਰਪ੍ਰੀਤ, ਬਦਨ ਸਿੰਘ ਦੇ ਛੋਟੇ ਭਰਾ ਅਤੇ ਸਾਲੀ ਦਾ ਪੁੱਤ ਸੀਸਕੀ ਸਾਲੀ ਦਿਲਜੀਤ ਦਾ ਰਿਸ਼ਤਾ ਉਹ ਆਪ ਆਪਣੇ ਸਕੇ ਭਰਾ ਦਿਲਬਾਗ ਲਈ ਲੈ ਕੇ ਆਇਆ ਸੀਬਦਨ ਸਿੰਘ ਦੀ ਮਾਂ ਅੜਬ ਸੀਨਿੱਕੀ-ਨਿੱਕੀ ਗੱਲ 'ਤੇ ਨਿਘੋਚਾਂ ਕੱਢਣ ਵਾਲੀ ਅੜੀਖੋਰ ਔਰਤ! ਮਾੜੀ-ਮਾੜੀ ਗੱਲ 'ਤੇ ਘੜਮੱਸ ਪਾਉਣ ਵਾਲੀ ਸੱਸ!
ਪੂਰਾ ਇੱਕ ਸਾਲ ਦਿਲਜੀਤ ਨੂੰ ਕੋਈ ਬੱਚਾ-ਬੱਚੀ ਨਾ ਹੋਇਆਸੱਸ ਨੇ ਫਿਰ ਪੜਛੱਤੀ ਸਿਰ 'ਤੇ ਚੁੱਕ ਲਈ
-"
ਇਹ ਤਾਂ ਫੰਡਰ ਮੱਝ ਐ!"
ਦਿਲਜੀਤ ਨੇ ਤਰ੍ਹਾਂ-ਤਰ੍ਹਾਂ ਦੇ ਡਾਕਟਰਾਂ ਕੋਲ ਗੇੜੇ ਕੱਢੇਸਬਜ਼ਬਾਗ ਦਿਖਾਉਣ ਵਾਲੇ 'ਬਾਬਿਆਂ' ਦੇ ਚਰਨ ਪਰਸੇ, ਘਰ ਲੁਟਾਇਆ, ਪਰ ਗੱਲ ਨਾ ਬਣੀਇੱਕ ਈਮਾਨਦਾਰ ਲੇਡੀ-ਡਾਕਟਰ ਨੇ ਚੈੱਕ-ਅੱਪ ਤੋਂ ਬਾਅਦ ਦਿਲਜੀਤ ਨੂੰ ਹਨ੍ਹੇਰੇ ਵਿਚ ਰੱਖਣਾ ਪਾਪ ਸਮਝਿਆਉਸ ਨੇ ਦਿਲਜੀਤ ਨੂੰ ਸਿੱਧੀ ਗੱਲ ਹੀ ਦੱਸ ਦਿੱਤੀ
-"
ਤੁਹਾਡੇ ਵਿਚ ਕੋਈ ਨੁਕਸ ਨਹੀਂ-ਤੁਹਾਡੇ ਹਸਬੈਂਡ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹਨ!" ਸੱਸ ਦੀ ਸਤਾਈ ਦਿਲਜੀਤ ਬੇਹੋਸ਼ ਹੋ ਗਈਲੇਡੀ-ਡਾਕਟਰ ਨੇ ਕੋਸਿ਼ਸ਼ਾਂ ਕਰ ਕੇ ਉਸ ਨੂੰ ਹੋਸ਼ ਵਿਚ ਲਿਆਂਦਾ ਅਤੇ ਸਲਾਹ ਦਿੱਤੀ
-"
ਤੁਸੀਂ ਰਿਲੈਕਸ ਹੋਣ ਲਈ ਮਹੀਨਾ ਖੰਡ ਇੰਡੀਆ ਚਲੇ ਜਾਓ।" ਤੇ ਲੇਡੀ-ਡਾਕਟਰ ਦੀ ਸਲਾਹ 'ਤੇ ਦਿਲਜੀਤ ਮਹੀਨੇ ਲਈ ਇੰਡੀਆ ਆ ਗਈਪਰ ਸਾਧਾਂ-ਸੰਤਾਂ ਦਾ ਖਹਿੜਾ ਉਸ ਨੇ ਫਿਰ ਵੀ ਨਾ ਛੱਡਿਆਦੁੱਧ ਦਾ ਡੋਲੂ ਲੈ ਕੇ ਉਹ ਦੈੜਾਂ ਵਾਲੇ ਸਾਧ ਕੋਲ ਚਲੀ ਗਈ ਦੈੜਾਂ ਵਾਲਾ ਸਾਧ ਸਿੱਧਾ ਅਤੇ ਸਪੱਸ਼ਟ ਬੰਦਾ ਸੀ
-"
ਕੀ ਅਚਾ ਐ, ਬੀਬੀ?" ਸਾਧ ਨੇ ਇਕਾਂਤ ਵਿਚ ਦਿਲਜੀਤ ਨੂੰ ਪੁੱਛਿਆ
-"
ਬਾਬਾ ਜੀ-ਇੱਕ ਸਾਲ ਤੋਂ ਉੱਪਰ ਹੋ ਗਿਆ ਵਿਆਹ ਹੋਏ ਨੂੰ-ਕੋਈ ਬੱਚਾ ਨਹੀਂ ਹੋਇਆ।" ਉਸ ਨੇ ਦੁੱਧ ਦਾ ਡੋਲੂ ਸਾਧ ਅੱਗੇ ਧੱਕਦਿਆਂ ਕਿਹਾ
-"
ਇਹ ਦੁੱਧ ਬੀਬੀ ਮੇਰੇ ਕਿਸੇ ਕੰਮ ਨਹੀਂ-ਇਹ ਆਬਦੇ ਪਤੀ ਪ੍ਰਮੇਸ਼ਰ ਨੂੰ ਪਿਆ-ਜੇ ਪਤੀ ਪ੍ਰਮੇਸ਼ਰ 'ਚ ਕਣ ਕੰਡਾ ਨਹੀਂ-ਕਿਸੇ ਦਿਉਰ ਜੇਠ ਨੂੰ ਪਿਆ-ਤੇ ਜੇ ਦਿਉਰ ਜੇਠ ਵੀ ਡੱਕੇ ਭੰਨੀਂ ਬੈਠੇ ਐ ਤਾਂ ਕਿਸੇ ਗੁਆਂਢੀ ਨੂੰ ਪਿਆ-ਸਾਧਾਂ ਦੇ ਡੇਰਿਆਂ ਤੋਂ ਤੈਨੂੰ ਪੁੱਤ ਨਹੀਂ ਮਿਲਣੇ-ਸਾਧ ਤਾਂ ਆਪ ਖਾਖੀ ਨੰਗ ਹੁੰਦੇ ਐ! ਗੱਲਾਂ ਨਾਲ ਪੂੜੇ ਨਹੀਂ ਪੱਕਦੇ, ਬੀਬੀ! ਜੇ ਕਿਸੇ ਪਾਸੇ ਨੂੰ ਤੁਰੇਂਗੀ ਤਾਂ ਈ ਕਿਸੇ ਪਾਸੇ ਲੱਗੇਂਗੀ-ਡੇਰਿਆਂ ਦਾ ਛੱਡ ਖਹਿੜਾ ਤੇ ਕੋਈ ਹੱਥ-ਪੱਲਾ ਹਿਲਾ-ਮੇਜ਼ 'ਤੇ ਪਿਆ ਸਾਜ਼ ਆਪਣੇ ਆਪ ਨਹੀਂ ਵੱਜਦਾ-ਸੰਗੀਤ ਦਾ ਰਸ ਲੈਣਾ ਹੋਵੇ ਤਾਂ ਹਰਮੋਨੀਅਮ ਦੀਆਂ ਸੁੱਚਾਂ ਦੱਬਣੀਆਂ ਪੈਂਦੀਐਂ! ਮੁੜ ਕੇ ਕਿਸੇ ਦੇ ਡੇਰੇ ਨਾ ਜਾਈਂ-ਔਲਾਦ ਦਾ ਹੱਲ ਤੈਨੂੰ ਆਪ ਲੱਭਣਾ ਪੈਣੈਂ! ਦਿਰੜ੍ਹ ਇਰਾਦੇ ਨਾਲ ਕੋਈ ਤੂੰਬਾ ਸੁਰ ਕਰ ਤੇ ਦੇਖ ਫੇਰ ਅਗਲੀ ਲੋਹੜੀ ਕਿਵੇਂ ਰੰਗੀਨ ਹੁੰਦੀ ਐ-ਜੇ ਥੁੱਕੀਂ ਵੜੇ ਪਕਾਉਣੇ ਐਂ-ਤੇਰੀ ਮਰਜ਼ੀ ਐ!"
ਦਿਲਜੀਤ ਨੇ ਦੁੱਧ ਦਾ ਡੋਲੂ ਨੇੜੇ ਕਰ ਲਿਆ
-"
ਇੱਕ ਗੱਲ ਯਾਦ ਰੱਖੀਂ, ਬੀਬੀ! ਖੇਤ ਵਿਚ ਰੇਹ ਨਾ ਪਾਈਏ ਤਾਂ ਉਪਜਾਊ ਜ਼ਮੀਨ ਵੀ ਬੰਜਰ ਹੋ ਜਾਂਦੀ ਐ-ਛੱਲੀਆਂ ਚੱਬਣੀਆਂ ਹੋਣ ਤਾਂ ਮੱਕੀ ਦਾ ਛਿੱਟਾ ਦੇਣਾ ਪੈਂਦੈ-ਕੁੱਖ ਹਰੀ ਕਰਨੀ ਐਂ ਤਾਂ ਕੋਈ ਠੋਰਾ ਲੱਭ-ਤੇ ਨਹੀਂ ਘਰੇ ਬੈਠ ਕੇ ਰਾਮ ਰਾਮ ਕਰ-ਬਾਕੀ ਤੂੰ ਆਪ ਸਿਆਣੀ ਐਂ!" ਸਾਧ ਨੇ ਸਿੱਧੀਆਂ ਅਤੇ ਅਸਿੱਧੀਆਂ ਸਪੱਸ਼ਟ ਸੁਣਾ ਦਿੱਤੀਆਂ ਅਤੇ ਦਿਲਜੀਤ ਦੁੱਧ ਦਾ ਡੋਲੂ ਲੈ ਕੇ ਪਰਤ ਆਈ
ਪੂਰੇ ਇੱਕ ਸਾਲ ਬਾਅਦ ਦਿਲਜੀਤ ਦੇ ਘਰ ਹਰਪ੍ਰੀਤ ਹੋਇਆਗਲੋਟੇ ਵਰਗਾ ਮੁੰਡਾ! ਘਰ ਵਿਚ ਖੁਸ਼ੀ ਖਿੜ ਪਈਸੁੱਕਦੀਆਂ ਕਰੂੰਬਲਾਂ ਹਰੀਆਂ ਹੋ ਗਈਆਂਖੁੱਲ੍ਹੀ ਪਾਰਟੀ ਕੀਤੀ ਗਈ
ਕੁਦਰਤ ਰੱਬ ਦੀ, ਛੇ ਕੁ ਮਹੀਨਿਆਂ ਪਿੱਛੋਂ ਹੀ ਦਿਲਜੀਤ ਦੇ ਘਰ ਵਾਲਾ ਦਿਲਬਾਗ ਅਧਰੰਗ ਦੇ ਅਟੈਕ ਨਾਲ ਕੁਝ ਦਿਨਾਂ ਵਿਚ ਹੀ 'ਚੜ੍ਹਾਈ' ਕਰ ਗਿਆਅਧਰੰਗ ਦਾ ਅਟੈਕ ਖੱਬੇ ਪਾਸੇ ਹੋਇਆ ਸੀਜਿਸ ਕਰਕੇ ਕੋਈ ਬਹੁਤੀ ਚਾਰਾਜੋਈ ਨਾ ਹੋ ਸਕੀਸੱਸ ਨੇ ਦਿਲਜੀਤ ਨੂੰ ਕਾਲੇ ਮੂੰਹ ਵਾਲੀ ਗਰਦਾਨਣਾ ਸ਼ੁਰੂ ਕਰ ਦਿੱਤਾਹਰਪ੍ਰੀਤ ਹੋਣ ਤੋਂ ਬਾਅਦ ਦਿਲਜੀਤ ਵੀ ਸੱਸ ਅੱਗੇ ਮੂੰਹ ਖੋਲ੍ਹਣ ਲੱਗ ਪਈ ਸੀ
ਇੱਕ ਦਿਨ ਐਸਾ ਯੁੱਧ ਸੱਸ-ਨੂੰਹ ਵਿਚ ਛਿੜਿਆ ਕਿ ਸੱਸ ਬਸੰਤ ਕੌਰ ਆਪਣਾ ਕੱਪੜਾ-ਲੱਤਾ ਚੁੱਕ ਕੇ ਇੰਡੀਆ ਤੁਰ ਗਈ ਅਤੇ ਮਰਨ ਤੱਕ ਵਾਪਿਸ ਨਾ ਆਈਦਿਲਜੀਤ ਅਤੇ ਹਰਪ੍ਰੀਤ ਦੀ ਜਿ਼ੰਮੇਵਾਰੀ ਬਦਨ ਸਿੰਘ 'ਤੇ ਆ ਗਈਉਸ ਨੇ ਸਾਲੀ ਨੂੰ ਆਪਣੇ ਸਾਹਮਣੇ ਹੀ ਇੱਕ ਗੁਜ਼ਾਰੇ ਜੋਕਰਾ ਮਕਾਨ ਲੈ ਕੇ ਦੇ ਦਿੱਤਾ
ਜਦ ਹਰਪ੍ਰੀਤ ਹੋਇਆ ਸੀ ਤਾਂ ਬਦਨ ਸਿੰਘ ਤੋਂ ਚਾਅ ਨਹੀਂ ਚੁੱਕਿਆ ਜਾਂਦਾ ਸੀ
-"
ਛੋਟੇ ਭਾਈ ਦੀ ਜੜ੍ਹ ਵਧੀ ਐ।" ਪ੍ਰੀਤ ਦਾ ਕਮਰਾ ਉਸ ਨੇ ਖਿਡੌਣਿਆਂ ਨਾਲ ਭਰ ਦਿੱਤਾ ਸੀਉਹ ਹਰਪ੍ਰੀਤ ਨੂੰ 'ਪ੍ਰੀਤ' ਹੀ ਆਖਦਾਜਦ ਪ੍ਰੀਤ ਦੀ ਡਾਕਟਰੀ ਹੋਣੀ ਹੁੰਦੀ ਤਾਂ ਬਦਨ ਸਿੰਘ ਆਪਣੀ ਕਾਰ ਲੈ ਕੇ ਹਰ ਮਹੀਨੇ ਉਸ ਦੀ ਚੈੱਕ-ਅੱਪ ਕਰਵਾ ਕੇ ਲਿਆਉਂਦਾਨਵੇਂ-ਨਵੇਂ ਕੱਪੜੇ ਖਰੀਦ ਕੇ ਦਿੰਦਾਉਸ ਦੀ ਦੁਆਈ-ਬੂਟੀ, ਖਾਣੇਂ ਅਤੇ ਸਿਹਤ ਦਾ ਖਿਆਲ ਰੱਖਦਾਉਸ ਦੇ ਘਰ ਵਾਲੀ ਮਲਕੀਤ ਕੌਰ ਅਤੇ ਜੁਆਕ ਉਸ ਨੂੰ ਨੱਕ-ਬੁੱਲ੍ਹ ਕੱਢਦੇ ਰਹਿੰਦੇਉਹ ਕਿਸੇ ਦੀ ਕੋਈ ਪ੍ਰਵਾਹ ਨਾ ਕਰਦਾ
-"
ਇਹਦੇ ਨਾਲ ਤਾਂ ਮੇਰਾ ਧੁਰ ਦਰਗਾਹੋਂ ਪ੍ਰੇਮ ਐਂ।" ਉਹ ਆਖਦਾ, "ਇਹਨੂੰ ਪਿਉ ਨਹੀਂ ਯਾਦ ਆਉਣ ਦੇਣਾ।"
ਮਲਕੀਤ ਕੌਰ ਅਤੇ ਦਿਲਜੀਤ ਦੀ ਪੇਕਿਆਂ ਤੋਂ ਹੀ ਘੱਟ ਬਣਦੀ ਸੀਚਾਹੇ ਉਹ ਸਕੀਆਂ ਭੈਣਾਂ ਸਨਇੱਕੋ ਮਾਂ ਦੀਆਂ ਜਾਈਆਂ ਹੋਈਆਂਪਰ ਮਲਕੀਤ ਕੌਰ ਦੇ ਅੜਬ ਸੁਭਾਅ ਨੇ ਨਰਮ-ਦਿਲ ਦਿਲਜੀਤ ਨੂੰ ਕਦੇ ਸਿੱਧੇ ਮੂੰਹ ਨਾਲ ਨਹੀਂ ਬੁਲਾਇਆ ਸੀਦਿਲਜੀਤ ਦਾ ਰਿਸ਼ਤਾ ਵੀ ਬਦਨ ਸਿੰਘ ਆਪਣੇ ਬਿਰਧ ਸਹੁਰੇ ਦੇ ਕਹਿਣ 'ਤੇ ਲੈ ਆਇਆ ਸੀਮਲਕੀਤ ਕੌਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀਵਿਆਹ ਵਿਚ ਉਹ ਲੱਕੜ ਦੀ ਲੱਕੜ ਬਣੀ ਰਹੀ ਸੀਇੱਕ ਸੌਂਕਣ ਵਾਂਗ!
ਜਦ ਪ੍ਰੀਤ ਕੁਝ ਵੱਡਾ ਹੋਇਆ ਤਾਂ ਬਦਨ ਸਿੰਘ ਉਸ ਨੂੰ ਵਕਤ 'ਚੋਂ ਵਕਤ ਕੱਢ ਕੇ ਪਾਰਕ ਵਿਚ ਫ਼ੇਰਾ ਮਾਰਨ ਲੈ ਜਾਂਦਾਆਈਸ-ਕਰੀਮ ਅਤੇ ਫ਼ਰੂਟੀ ਖਰੀਦ ਕੇ ਦਿੰਦਾਘਰੇ ਆ ਕੇ ਕਾਰਪੈੱਟ 'ਤੇ ਘੋੜਾ ਬਣ ਕੇ ਝੂਟੇ ਦਿੰਦਾ ਅਤੇ ਫਿਰ ਮਰਸਡੀਜ਼ ਕਾਰ ਵਿਚ ਬਿਠਾ ਕੇ ਸਾਰੇ ਸ਼ਹਿਰ ਵਿਚ ਗੇੜਾ ਦਿਵਾਉਂਦਾਭਲਵਾਨੀ ਗੇੜਾ!
-"
ਮੈਨੂੰ ਇੱਕ ਯੂਰੋ ਦਿਓ!" ਪ੍ਰੀਤ ਆਖਦਾ
-"
ਪਹਿਲਾਂ ਡੈਡੀ ਆਖ!"
"
ਡੈਡੀ" ਕਹਿਣ 'ਤੇ ਬਦਨ ਸਿੰਘ ਕੋਲੋਂ ਪ੍ਰੀਤ ਨੂੰ ਇੱਕ ਯੂਰੋ ਮਿਲ ਜਾਂਦਾਦੋਨੋਂ ਖੁਸ਼ ਰਹਿੰਦੇਹੱਸਦੇ-ਖੇਡਦੇ
-"
ਆਬਦਿਆਂ ਬਾਰੇ ਵੀ ਕੁਛ ਸੋਚ ਲਿਆ ਕਰ-ਉਹਦੀਆਂ ਕੋਕੋ ਜੀ ਦੀਆਂ ਲਾਲ੍ਹਾਂ ਚੱਟੀ ਜਾਂਦਾ ਰਹਿੰਨੈਂ-ਤੇਰੇ ਆਬਦੇ ਜੁਆਕ ਖਿਝਦੇ ਐ!" ਮਲਕੀਤ ਕੌਰ ਠ੍ਹੋਕਰਦੀਪਰ ਬਦਨ ਸਿੰਘ ਮਸਤ ਰਹਿੰਦਾਪਤਾ ਨਹੀਂ ਕਿਹੜੀ ਚੀਜ਼ ਦਾ ਉਸ ਨੂੰ ਚਾਅ, ਨਸ਼ਾ ਚੜ੍ਹਿਆ ਰਹਿੰਦਾ? ਉਹ ਮਲਕੀਤ ਕੌਰ ਦੀਆਂ ਗਾਲ੍ਹਾਂ ਸੁਣ ਕੇ ਵੀ ਹੱਸ ਛੱਡਦਾਆਪਣੇ ਘਰ ਜਾਂ ਦਿਲਜੀਤ ਵੱਲ, ਪਰ ਰੋਟੀ ਉਹ ਪ੍ਰੀਤ ਨਾਲ ਹੀ ਖਾਂਦਾ
-"
ਪਤਾ ਨਹੀਂ ਤੇਰੇ ਨਾਲ ਮੇਰਾ ਐਨਾ ਮੋਹ ਕਿਉਂ ਐਂ?" ਕਦੇ-ਕਦੇ ਉਹ ਪ੍ਰੀਤ ਨੂੰ ਮੋਢਿਆਂ 'ਤੇ ਬਿਠਾਉਂਦਾ ਕਹਿੰਦਾ
-"
ਦਿਲਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ।" ਦਿਲਜੀਤ ਮੋੜਾ ਦਿੰਦੀ
-"
ਰੱਬ ਦੇ ਰੰਗ ਨਿਆਰੇ ਐ-ਪਿਉ ਖੋਹ ਲਿਆ-ਤਾਇਆ ਅੱਗੇ ਕਰਤਾ।"
-"
ਤਾਇਆ ਕਹਿਲਾ-ਚਾਹੇ ਮਾਸੜ ਆਖ ਲੈ।"
-"
ਕਿਉਂ ਉਏ ਲੁੱਚਿਆ...! ਤੂੰ ਮੈਨੂੰ ਤਾਇਆ ਕਹੇਂਗਾ ਕਿ ਮਾਸੜ ਆਖੇਂਗਾ...?" ਬਦਨ ਸਿੰਘ ਨੇ ਪ੍ਰੀਤ ਦੇ ਮੋਹ ਦੀ ਚਪੇੜ ਜਿਹੀ ਮਾਰੀ
-"
ਮੈਂ ਤਾਂ ਡੈਡੀ ਕਹੂੰਗਾ...!" ਪ੍ਰੀਤ ਨੇ ਮਾਸੂਮੀਅਤ ਨਾਲ ਬੜੇ ਮਜਾਜ਼ ਨਾਲ ਉੱਤਰ ਦਿੱਤਾ
-"
ਉਏ ਬੱਲੇ ਉਏ ਸ਼ੇਰ ਬੱਗਿਆ...! ਕਿਲੋ ਖੂਨ ਵਧਾ ਦਿੱਤਾ ਗੱਲ ਕਰਕੇ-ਤੇਰੀ ਮਾਂ ਤਾਂ ਘੋਗੜ ਈ ਐ-ਪਰ ਤੂੰ ਐਂ ਮੇਰਾ ਉੱਡਣਾ ਕਬੂਤਰ!"
-"
ਡੈਡੀ! ਘੋਗੜ ਕੀ ਹੁੰਦੈ...?"
-"
ਤੇਰੀ ਤਾਈ ਮਲਕੀਤ ਕੁਰ ਅਰਗਾ ਹੁੰਦੈ।"
ਸਾਰੇ ਹੱਸ ਪਏ
ਪ੍ਰੀਤ ਨੂੰ ਨਰਸਰੀ ਵਿਚ ਦਾਖਲਾ ਮਿਲਿਆ ਤਾਂ ਬਦਨ ਸਿੰਘ ਨੇ ਪਟੜੀਫੇਰ ਮਿੱਤਰਾਂ ਨੂੰ ਪਾਰਟੀ ਦਿੱਤੀਦੁਪਿਹਰੇ ਸਪੈਸ਼ਲ ਤੌਰ 'ਤੇ ਉਸ ਨੂੰ ਲੈ ਕੇ ਆਉਂਦਾਉਸ ਦਾ ਮੂੰਹ ਧੋਂਦਾ, ਬੂਟ ਪਾਲਿਸ਼ ਕਰਦਾਮਲਕੀਤ ਕੌਰ ਉਸ ਨੂੰ 'ਕਮਲਾ' ਆਖਦੀ
ਸਮਾਂ ਪਾ ਕੇ ਪ੍ਰੀਤ ਸਕੂਲ ਜਾਣ ਲੱਗਾ ਤਾਂ ਬਦਨ ਸਿੰਘ ਨੇ ਉਸ ਨੂੰ ਕੰਪਿਊਟਰ ਲੈ ਦਿੱਤਾ ਜਿਸ ਦੀ ਅਜੇ ਉਸ ਨੂੰ ਕੋਈ ਲੋੜ ਹੀ ਨਹੀਂ ਸੀਵੱਖੋ-ਵੱਖਰੀਆਂ ਕੰਪਿਊਟਰ-ਗੇਮਜ਼ ਲਿਆ ਰੱਖੀਆਂ ਪ੍ਰੀਤ ਵੀ ਉਸ ਨੂੰ ਹੱਦੋਂ ਵੱਧ ਮੋਹ ਕਰਦਾ ਸੀਉਹ ਬਦਨ ਸਿੰਘ ਨੂੰ 'ਡੈਡੀ' ਹੀ ਆਖਦਾਜਦ ਬਦਨ ਸਿੰਘ ਉਸ ਦੇ ਮੁੱਖੋਂ 'ਡੈਡੀ' ਸੁਣਦਾ ਤਾਂ ਉਸ ਦੇ ਅੰਦਰ ਜਿਵੇਂ ਸ਼ਹਿਦ ਦੀਆਂ ਘੁੱਟਾਂ ਘੁਲ ਜਾਂਦੀਆਂਉਸ ਦੇ ਧਰਤੀ 'ਤੇ ਪੈਰ ਨਾ ਲੱਗਦੇਆਪਣੇ ਚਾਰਾਂ ਮੁੰਡਿਆਂ ਵੱਲੋਂ ਤਾਂ ਬਦਨ ਸਿੰਘ ਇੱਕ ਤਰ੍ਹਾਂ ਨਾਲ ਅਵੇਸਲਾ ਹੀ ਸੀਉਸ ਦੇ 'ਚੜ੍ਹਦੇ ਚੰਦ' ਮੁੰਡੇ ਸਕੂਲ ਵਿਚ ਕਿਸੇ ਨਾ ਕਿਸੇ ਨਾਲ ਸਿੰਗੜੀ ਛੇੜੀ ਹੀ ਰੱਖਦੇਸਕੂਲ ਵੱਲੋਂ ਸ਼ਕਾਇਤਾਂ ਆਉਂਦੀਆਂਪਰ ਬਦਨ ਸਿੰਘ ਕਦੇ ਸਕੂਲ ਨਾ ਜਾਦਾ ਉਸ ਦੇ ਬੱਚਿਆਂ ਦੀ ਸਾਰੀ ਜਿ਼ੰਮੇਵਾਰੀ ਮਲਕੀਤ ਕੌਰ ਦੇ ਉੱਪਰ ਹੀ ਸੀਉਹ 'ਹਮਕੋ-ਤੁਮਕੋ' ਕਰ ਮਾਸਟਰਾਂ ਨੂੰ ਭੰਬਲਭੂਸੇ ਵਿਚ ਪਾ ਆਉਂਦੀਮਾਸਟਰ ਉਸ ਦੀ ਭਾਸ਼ਾ ਕੁਝ ਸਮਝਦੇ ਅਤੇ ਕੁਝ ਨਾ ਸਮਝਦੇ ਧੂੜ 'ਚ ਟੱਟੂ ਰਲਿਆ ਰਹਿੰਦਾ
ਪ੍ਰੀਤ ਪੜ੍ਹਨ ਵਿਚ ਪੂਰਾ ਹੁਸਿ਼ਆਰ ਸੀਬਦਨ ਸਿੰਘ ਦੇ ਆਪਣੇ ਮੁੰਡਿਆਂ ਵਾਂਗ 'ਲੋਲ੍ਹਾ' ਨਹੀਂ ਸੀਮੁਢਲੀ ਪੜ੍ਹਾਈ ਪੂਰੀ ਕਰਕੇ ਉਸ ਨੇ ਮੈਡੀਕਲ ਵਿਚ ਦਾਖਲਾ ਲੈ ਲਿਆਪੜ੍ਹਾਈ ਦੇ ਨਾਲ-ਨਾਲ ਹੀ ਸ਼ਾਮ ਮੌਕੇ ਉਹ ਡਰਾਈਵਿੰਗ-ਸਕੂਲ ਜਾਂਦਾਕਾਰ ਚਲਾਉਣੀ ਸਿੱਖਦਾ ਬਦਨ ਸਿੰਘ ਵੱਧ ਚੜ੍ਹ ਕੇ ਮੱਦਦ ਕਰਦਾਘਰ ਵਾਲੀ ਫਿਰ ਖਿਝਦੀਜੁਆਕ ਵੱਢ-ਵੱਢ ਕੇ ਪੈਂਦੇਉਸ ਦੇ ਆਪਣੇ ਮੁੰਡੇ ਰਵਾਇਤੀ ਪੜ੍ਹਾਈ ਕਰਕੇ ਕਿੱਤਿਆਂ 'ਤੇ ਲੱਗ ਗਏ ਸਨਕੋਈ ਟਰੱਕ ਚਲਾਉਣ ਜਾ ਲੱਗਿਆ ਸੀ ਕੋਈ ਫ਼ੈਕਟਰੀ ਵਿਚ ਵੜ ਗਿਆ ਸੀਸਾਰਿਆਂ ਤੋਂ ਵੱਡਾ ਇੱਕ 'ਬੈਂਗਣੀਂ ਰੰਗੀ' ਅਫ਼ਰੀਕਣ ਨਾਲ ਸ਼ਾਦੀ ਕਰਕੇ ਅਮਰੀਕਾ ਜਾ ਵਸਿਆ ਸੀਇੱਕ ਨੇ ਪਲੰਬਰ ਦਾ ਕੰਮ ਖੋਲ੍ਹ ਲਿਆ ਸੀਬੱਚਿਆਂ ਵਾਲਾ ਰੇੜਕਾ ਬਦਨ ਸਿੰਘ ਵੱਲੋਂ ਹੁਣ ਮੁੱਕ ਗਿਆ ਸੀਉਹ ਪ੍ਰੀਤ ਦੇ ਪ੍ਰੇਮ ਵਿਚ ਹੀ ਮਸ਼ਰੂਫ਼ ਸੀਮਲਕੀਤ ਕੌਰ ਨੂੰ ਖਰਚਾ-ਬਰਚਾ ਦੇ ਛੱਡਦਾਇੰਡੀਆ ਜਾਣਾ ਚਾਹੁੰਦੀ ਤਾਂ ਟਿਕਟ ਲੈ ਕੇ ਚੜ੍ਹਾ ਦਿੰਦਾਵਾਪਿਸ ਆਉਣ ਦੀ ਕੋਈ ਤਾਕੀਦ ਨਾ ਕਰਦਾਜਦ ਮਲਕੀਤ ਕੌਰ ਦਾ ਦਿਲ ਭਰ ਜਾਂਦਾ, ਆ ਜਾਂਦੀ
ਬਦਨ ਸਿੰਘ ਦੀ ਇੱਕ ਤਰ੍ਹਾਂ ਨਾਲ ਪ੍ਰੀਤ ਨਾਲ ਯਾਰੀ ਸੀਉਹ ਖੁੱਲ੍ਹ ਕੇ ਗੱਲਾਂ ਕਰਦੇਕਿਸੇ ਕੋਲੇ ਨਾ ਆਉਂਦੇ, ਨਾ ਜਾਂਦੇਡਰਾਈਵਿੰਗ ਲਾਈਸੈਂਸ ਨਾ ਹੋਣ ਦੇ ਬਾਵਜੂਦ ਵੀ ਬਦਨ ਸਿੰਘ ਪ੍ਰੀਤ ਨੂੰ ਆਪਣੀ ਕਾਰ ਚਲਾਉਣ ਲਈ ਦੇ ਦਿੰਦਾਚਾਹੇ ਉਸ ਨੂੰ ਪਤਾ ਸੀ ਕਿ ਯੂਰਪ ਵਿਚ ਬਗੈਰ ਲਾਈਸੈਂਸ ਤੋਂ ਕਾਰ ਚਲਾਉਣੀ ਜ਼ੁਰਮ ਸੀ ਪਰ ਉਹ ਫਿਰ ਵੀ ਕੋਈ ਪ੍ਰਵਾਹ ਨਹੀਂ ਕਰਦਾ ਸੀ
-"
ਬੱਸ ਐਕਸੀਡੈਂਟ ਨਾ ਕਰੀਂ-ਫੜਿਆ ਗਿਆ ਤਾਂ ਜੁਰਮਾਨਾ ਤਾਰ ਦਿਆਂਗੇ।" ਉਹ ਪ੍ਰੀਤ ਨੂੰ ਮੱਤ ਦਿੰਦਾ
ਜਦ ਪ੍ਰੀਤ ਨੂੰ ਡਰਾਈਵਿੰਗ ਲਾਈਸੈਂਸ ਮਿਲ ਗਿਆ ਤਾਂ ਬਦਨ ਸਿੰਘ ਨੇ ਉਸ ਨੂੰ ਆਪਣੇ ਨਾਂ 'ਤੇ ਬਿਲਕੁਲ ਨਵੀਂ ਕਾਰ ਲੈ ਦਿੱਤੀਨੰਬਰ ਪਲੇਟ ਲੈ ਕੇ ਦੋਹਾਂ ਨੇ ਸਾਰੇ ਸ਼ਹਿਰ ਦਾ ਭਲਵਾਨੀ ਗੇੜਾ ਕੱਢਿਆਕਾਰ ਪ੍ਰੀਤ ਚਲਾ ਰਿਹਾ ਸੀਬਦਨ ਸਿੰਘ ਨਾਲ ਆਫ਼ਰਿਆ ਬੈਠਾ ਸੀਕਿਸੇ ਗ਼ੈਬੀ-ਅਦੁਤੀ ਖੁਸ਼ੀ ਵਿਚ ਗੜੁੱਚ!
-"
ਬੱਸ ਹੌਲੀ, ਧਹੱਮਲ ਨਾਲ ਈ ਚਲਾਉਣੀ ਐਂ-ਜੀਅ ਐ ਤਾਂ ਜਹਾਨ ਐਂ ਸ਼ੇਰਾ-ਇਹਨੇ ਕਰਮਾਂ ਆਲੀ ਨੇ ਤੈਨੂੰ ਇਉਂ ਨਹੀਂ ਕਹਿਣਾ ਬਈ ਮੈਨੂੰ ਹੌਲੀ ਚਲਾ-ਇਹ ਤਾਂ ਰੇਸ ਦੇਵੇਂਗਾ ਤਾਂ ਅੜਬ ਘੋੜੀ ਮਾਂਗੂੰ ਪੂਛ ਚੱਕੂ!"
ਦੋਨੋਂ ਹੱਸ ਪਏ
-"
ਡੈਡੀ ਮੇਰਾ ਕੋਰਸ ਪੂਰਾ ਹੋਣ ਤੋਂ ਬਾਅਦ ਮੈਨੂੰ ਇੱਕ ਸਾਲ ਕਿਸੇ ਬਾਹਰਲੇ ਕੰਟਰੀ ਵਿਚ ਪ੍ਰੈਕਟਿਸ ਕਰਨ ਜਾਣਾ ਪੈਣੈਂ।" ਅਚਾਨਕ ਪ੍ਰੀਤ ਨੇ ਕਿਹਾ
-"
ਪਰਾਟੀਸ ਕਰਨ ਆਸਤੇ? ਕਿਉਂ ਕੋਈ ਜਰੂਰੀ ਐ?" ਬਦਨ ਸਿੰਘ ਦਾ ਕਾਲਜਾ ਲੂਹਿਆ ਗਿਆਉਹ ਪ੍ਰੀਤ ਦਾ ਇੱਕ ਪਲ ਦਾ ਵਿਛੋੜਾ ਨਹੀਂ ਜਰ ਸਕਦਾ ਸੀ
-"
ਹਾਂ ਜ਼ਰੂਰੀ ਐ-ਨਹੀਂ ਐਥੇ ਆਸਟਰੀਆ ਵਿਚ ਮੈਨੂੰ ਨੌਕਰੀ ਨਹੀਂ ਮਿਲਣੀ-ਇਹ ਕਾਨੂੰਨ ਐਂ!"
-"
ਬੜਾ ਕੁੱਤਾ ਕਾਨੂੰਨ ਐਂ ਬਈ!" ਬਦਨ ਸਿੰਘ ਦਾ ਸੁਆਦ ਮਾਰਿਆ ਗਿਆ
ਉਹਨਾਂ ਗੱਡੀ ਘਰੇ ਆ ਲਾਈ
ਇੱਕ ਸਾਲ ਲਈ ਪ੍ਰੀਤ ਤਾਮਿਲਨਾਡੂ ਚਲਿਆ ਗਿਆ
ਬਦਨ ਸਿੰਘ ਅੱਗੇ ਹਨ੍ਹੇਰ ਛਾ ਗਿਆ ਪ੍ਰੀਤ ਬਦਨ ਸਿੰਘ ਨੂੰ ਹਰ ਰੋਜ਼ ਫ਼ੋਨ ਕਰਦਾਬਦਨ ਸਿੰਘ ਉਸ ਨੂੰ ਫ਼ੋਨ ਕਰਦਾਘੰਟਾ-ਘੰਟਾ ਫ਼ੋਨ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ
ਪ੍ਰੀਤ ਬਿਨਾ ਇੱਕ ਤਰ੍ਹਾਂ ਨਾਲ, ਸਾਲ ਭਰ ਬਦਨ ਸਿੰਘ ਦਿਨ ਤੋੜਦਾ ਰਿਹਾਵਿਛੋੜੇ ਵਿਚ ਕਲਪਦਾ ਰਿਹਾਸਮਾਂ ਬਿਤਾਉਣ ਲਈ ਉਹ ਗੁਰਦੁਆਰੇ ਚਲਾ ਜਾਦਾਗੁਰਬਾਣੀ ਸਰਵਣ ਕਰਦਾਸੰਗਰਾਂਦ ਵਾਲੇ ਦਿਨ ਪ੍ਰੀਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਉਂਦਾਗੁਰਦੁਆਰੇ ਦੀ ਲਾਇਬਰੇਰੀ ਵਿਚ ਬੈਠਾ ਪੰਜਾਬੀ ਦੇ ਅਖਬਾਰ ਫ਼ਰੋਲਦਾ, ਵਕਤ ਨੂੰ ਧੱਕਾ ਦਿੰਦਾ ਰਹਿੰਦਾਰੂਹ ਨਾਲ ਰੋਟੀ ਨਾ ਖਾਂਦਾਜਿਵੇਂ ਉਸ ਨੂੰ ਭੁੱਖ ਹੀ ਲੱਗਣੋਂ ਹਟ ਗਈ ਸੀਉਹ ਅੰਨ੍ਹਿਆਂ ਵਾਂਗ ਔਟਲਿਆ ਫਿਰਦਾ
ਫਿਰ ਜਿਸ ਦਿਨ ਪ੍ਰੀਤ ਨੇ ਤਾਮਿਲਨਾਡੂ ਤੋਂ ਪਰਤਣਾ ਸੀ ਤਾਂ ਬਦਨ ਸਿੰਘ ਸਵੇਰੇ ਸੱਤ ਵਜੇ ਹੀ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਲੈ ਕੇ ਸਾਲਜ਼ਬਰਗ ਏਅਰਪੋਰਟ 'ਤੇ ਜਾ ਬੈਠਾਪ੍ਰੀਤ ਨੇ ਅਜੇ ਦੁਪਿਹਰੇ ਗਿਆਰ੍ਹਾਂ ਵੱਜ ਕੇ ਵੀਹ ਮਿੰਟ 'ਤੇ ਉਤਰਨਾ ਸੀਉਹ ਏਅਰਪੋਰਟ ਦੇ ਕੈਬਿਨ ਵਿਚ ਖੜ੍ਹਾ ਹਰ ਉਤਰਦੇ ਯਾਤਰੀ ਨੂੰ ਦੇਖਦਾ ਰਿਹਾ ਸੀ
ਜਦੋਂ ਪ੍ਰੀਤ ਕਸਟਮ ਤੋਂ ਵਿਹਲਾ ਹੋ ਕੇ ਬਾਰ੍ਹਾਂ ਕੁ ਵਜੇ ਬਾਹਰ ਆਇਆ ਤਾਂ ਬਦਨ ਸਿੰਘ ਨੇ ਉਸ ਨੂੰ ਬੱਚਿਆਂ ਵਾਂਗ ਚੁੰਮਣਾ ਸ਼ੁਰੂ ਕਰ ਦਿੱਤਾਲਾਡ ਕੀਤਾਪਰ ਪ੍ਰੀਤ ਕੁਝ ਸ਼ਰਮ ਮਹਿਸੂਸ ਕਰ ਰਿਹਾ ਸੀ
-"
ਮੈਨੂੰ ਈ ਪਤੈ ਕਿਵੇਂ ਦਿਨ ਕੱਟੇ ਐ ਤੇਰੇ ਬਿਨਾ-'ਕੱਠਾ ਜਿਆ ਕਾਹਨੂੰ ਹੋਈ ਜਾਨੈਂ?ਮੱਚੀ ਪਈ ਐ ਮੇਰੀ ਹਿੱਕ-ਠੰਢੀ ਕਰ ਨਾਲ ਲੱਗਕੇ ਇਹਨੂੰ-ਆ ਲੱਗ ਮੇਰੀ ਹਿੱਕ ਨਾਲ!" ਬਦਨ ਸਿੰਘ ਬਾਵਰਿਆਂ ਵਾਂਗ ਫਿ਼ੱਸ ਪਿਆਪ੍ਰੀਤ ਉਸ ਨੂੰ ਸਾਂਭ ਕੇ ਜਿਹੇ ਬਾਹਰ ਪਾਰਕਿੰਗ ਵਿਚ ਲੈ ਗਿਆ
-"
ਤੇਰੇ ਬਿਨਾ ਦਿਲ ਨਹੀਂ ਲੱਗਿਆ ਮੇਰਾ ਅੱਗ ਲੱਗੜਾ-ਜਾਣੀਂਦੀ ਮੈਂ ਤਾਂ ਮਰਨ ਆਲਾ ਹੋ ਗਿਆ।" ਬਦਨ ਸਿੰਘ ਨੇ ਪ੍ਰੀਤ ਨੂੰ ਬੁੱਕਲ ਵਿਚ ਲੈ ਲਿਆ
-"
ਡੈਡੀ ਜੀ-ਜੀਅ ਤਾਂ ਮੇਰਾ ਵੀ ਥੋਡੇ ਬਿਨਾ ਨਹੀਂ ਲੱਗਿਆ।" ਪ੍ਰੀਤ ਨੇ ਕਿਹਾਉਹ ਸੱਚ ਹੀ ਤਾਂ ਆਖ ਰਿਹਾ ਸੀ
-"
ਜੇ ਭਲਾ ਮੈਂ ਮਰ ਗਿਆ-ਫੇਰ ਤੇਰਾ ਜੀਅ ਕਿਵੇਂ ਲੱਗੂ?" ਬਦਨ ਸਿੰਘ ਨੇ ਗੱਲ ਹਾਸੇ ਵਿਚ ਪਾ ਕੇ, ਮਾਹੌਲ ਨੂੰ ਕੁਝ ਹਲਕਾ ਬਣਾਉਣਾ ਚਾਹਿਆ
-"
ਜੇ ਡੈਡੀ ਜੀ ਭਲਾ ਮੈਂ ਪਹਿਲਾਂ ਮਰ ਗਿਆ-ਫੇਰ?"
-"
ਇਉਂ ਬੁਰੀ ਗੱਲ ਨਾ ਕਰ ਸ਼ੇਰਾ-ਮੈਥੋਂ ਸਹਾਰੀ ਨਹੀਂ ਜਾਂਦੀ-ਗਾਉਣ ਆਲੇ ਗਾਉਂਦੇ ਹੁੰਦੇ ਐ: ਤੇਰੀ ਆਈ ਮੈਂ ਮਰਜਾਂ ਤੇਰਾ ਵਾਲ ਵੀ ਵਿਗਾ ਨਾ ਹੋਵੇ।"
-"
ਡੈਡ! ਕਾਹਨੂੰ ਕਿਸੇ ਨਾਲ ਮਰਿਆ ਜਾਂਦੈ? ਇਹ ਤਾਂ ਦੁਨਿਆਵੀ ਗੱਲਾਂ ਨੇ-ਨਿਰੇ ਢਕੌਂਜ!"
-"
ਗੱਲ ਤੇਰੀ ਸੋਲਾਂ ਆਨੇ ਐਂ ਪੁੱਤਰਾ! ਨਿਰੀ ਦਰੁਸਤ-ਕਾਹਨੂੰ ਕਿਸੇ ਨਾਲ ਮਰਿਆ ਜਾਂਦੈ।"
-"
ਪਰ ਡੈਡੀ ਜੀ-ਥੋਨੂੰ ਨਹੀਂ ਮੈਂ ਛੇਤੀ ਕੀਤੇ ਮਰਨ ਦਿੰਦਾ-ਮੈਂ ਡਾਕਟਰੀ ਐਵੈਂ ਨਹੀਂ ਕੀਤੀ।"
-"
ਇਹ ਤਾਂ ਜਿੱਦੇਂ ਪੁੱਤ ਆ ਲੱਗੀ-ਫੁਰਰ ਹੋਜੂ-ਕੋਈ ਬਿਧ ਨਹੀਂ ਬਣਨੀਂ-ਇਹਤੋਂ ਤਾਂ ਰਾਵਣ ਵਰਗੇ ਨਹੀਂ ਬਚ ਸਕੇ-ਨਾਲੇ ਕਾਲ ਪਾਵੇ ਨਾਲ ਬੰਨ੍ਹਿਆਂ ਹੋਇਆ ਸੀ।"
.....
ਪਰ ਅੱਜ ਐਕਸੀਡੈਂਟ ਵਿਚ ਪ੍ਰੀਤ ਦੀ ਹੋਈ ਅਚਾਨਕ ਮਤ ਨੇ ਬਦਨ ਸਿੰਘ ਨੂੰ ਜੜ੍ਹੋਂ ਹਿਲਾ ਧਰਿਆ ਸੀਉਸ ਦਾ ਜਹਾਨ ਉੱਜੜ ਗਿਆ ਸੀਉਹ ਗੱਡੇ ਵਰਗੀਆਂ ਭਾਰੀਆਂ ਲੱਤਾਂ ਘੜੀਸਦਾ ਮੁਰਦਾਘਰ ਪੁੱਜਿਆ ਅਤੇ ਪ੍ਰੀਤ ਦੀ ਪਈ ਲਾਅਸ਼ 'ਤੇ ਡਿੱਗ ਕੇ, ਰੱਜ ਕੇ ਰੋਇਆ ਔਰਤਾਂ ਵਾਂਗ ਵੈਣ ਪਾਏ!
-"
ਤੂੰ ਮੈਨੂੰ ਕਿਹੜੇ ਆਸਰੇ ਛੱਡ ਕੇ ਤੁਰ ਗਿਐਂ ਉਏ ਮੇਰਿਆ ਸੋਹਣਿਆਂ ਪੁੱਤਾ....!" ਉਸ ਨੇ ਆਪਣੀ ਖੜਕਦੀ ਛਾਤੀ ਪਿੱਟੀਉਹ ਵਾਰ-ਵਾਰ ਪ੍ਰੀਤ ਦੀ ਲਾਅਸ਼ ਨੂੰ ਹਿੱਕ ਨਾਲ ਲਾ ਰਿਹਾ ਸੀਉਸ ਦਾ ਦਿਲ ਝੱਖੜ ਵਾਂਗ ਝੰਬੇ ਦਰੱਖਤ ਵਾਂਗ ਮੁੱਛਿਆ ਪਿਆ ਸੀਹਟਕੋਰੇ ਬੰਦ ਨਹੀਂ ਹੁੰਦੇ ਸਨਮਨ ਹੌਲਾ ਕਰਕੇ ਉਸ ਨੇ ਮਰੇ ਪਏ ਪ੍ਰੀਤ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਮਲਿਆਂ ਵਾਂਗ!
-"
ਬੱਸ...! ਆਪਣੀ ਐਨੀ ਕੁ ਈ ਯਾਰੀ ਸੀ? ਚੰਗਾ, ਤੂੰ ਤਾਂ ਦਗਾ ਦੇ ਗਿਐਂ-ਪਰ ਮੈਂ ਤੇਰਾ ਪਿੱਛਾ ਨਹੀਂ ਛੱਡਣਾ-ਮਗਰੇ ਈ ਆਊਂ ਤੇਰੇ...!" ਉਸ ਦੀਆਂ ਬੁਝੀਆਂ ਅੱਖਾਂ 'ਚੋਂ ਮੋਹ ਦਾ ਹੜ੍ਹ ਵਗੀ ਜਾ ਰਿਹਾ ਸੀ ਅਤੇ ਆਤਮਾ ਲਹੂ-ਲੁਹਾਣ ਸੀਮਨ ਕੁਰਲਾਈ ਜਾ ਰਿਹਾ ਸੀ
ਅਖੀਰ ਮੁਰਦਾਘਰ ਦੇ ਕਰਮਚਾਰੀਆਂ ਨੇ ਉਸ ਨੂੰ ਪ੍ਰੀਤ ਦੀ ਲਾਅਸ਼ ਨਾਲੋਂ ਇੱਕ ਤਰ੍ਹਾਂ ਨਾਲ ਤੋੜ ਲਿਆਉਹ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆਕਰਮਚਾਰੀਆਂ ਨੇ ਪੁਲੀਸ ਬੁਲਾ ਲਈਪੁਲੀਸ ਬੜੀ ਹੀ ਹਮਦਰਦੀ ਨਾਲ ਉਸ ਨੂੰ ਘਰੇ ਲਾਹ ਗਈ
ਬਦਨ ਸਿੰਘ ਸੋਫ਼ੇ 'ਤੇ ਹੀ ਪਿਆ ਸੀ ਕਿ ਬੀਮੇਂ ਵਾਲਿਆਂ ਦਾ ਏਜੰਟ ਆ ਗਿਆ
-"
ਮਿਸਟਰ ਸਿੰਘ! ਤੁਹਾਡੀ ਐਕਸੀਡੈਂਟ ਵਾਲੀ ਕਾਰ ਅਸੀਂ ਤੁਹਾਡੇ ਦਰਵਾਜੇ ਅੱਗੇ ਖੜ੍ਹੀ ਕਰ ਦਿੱਤੀ ਹੈ-ਆਹ ਲਵੋ ਚਾਬੀ ਅਤੇ ਇੱਥੇ ਦਸਤਖ਼ਤ ਕਰ ਦਿਓ!"
ਬਦਨ ਸਿੰਘ ਨੇ ਬਿਨਾ ਕੁਝ ਕਹੇ-ਸੁਣੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ ਅਤੇ ਚਾਬੀ ਮੋੜਦਾ ਹੋਇਆ ਬੋਲਿਆ
-"
ਜਨਾਬ-ਮੈਂ ਇਸ ਗੱਡੀ ਨੂੰ ਰੱਖਣਾ ਈ ਨਹੀਂ-ਜਿਸ ਨੇ ਮੇਰਾ ਪ੍ਰੀਤ ਖਾ ਲਿਆ-ਕਿਰਪਾ ਕਰਕੇ ਤੁਸੀਂ ਹੀ ਇਸ ਨੂੰ ਵਾਧਾ-ਘਾਟਾ ਕਰਕੇ ਵੇਚ ਦਿਓ!" ਤੇ ਏਜੰਟ ਚਾਬੀ ਲੈ ਕੇ ਚਲਾ ਗਿਆ
ਬਦਨ ਸਿੰਘ ਪ੍ਰੀਤ ਦੀ ਲਾਅਸ਼ ਦਾ ਇੰਡੀਆ ਲਿਜਾ ਕੇ ਸਸਕਾਰ ਕਰਨਾ ਚਾਹੁੰਦਾ ਸੀ
-"
ਸਹੁਰੇ ਦੀ ਰੂਹ ਐਥੇ ਈ ਨਾ ਭੜਕਦੀ ਫਿਰੇ।"
ਪਰ ਉਹ ਬੇਵੱਸ ਸੀਪੁੱਤਰਾਂ ਅਤੇ ਘਰ ਵਾਲੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ
-"
ਲੋਕ ਵੀ ਆਬਦਿਆਂ ਨੂੰ ਐਥੇ ਈ ਫੂਕਦੇ ਐ-ਬਾਹਲਾ ਹੇਜ ਮਾਰ ਗਿਆ ਇਹਨੂੰ।" ਘਰ ਵਾਲੀ ਨੇ ਕਹਿਣਾ ਸੀਦੁੱਖ ਅਤੇ ਵਿਰੋਧ ਦਾ ਸਾਹਮਣਾ ਉਸ ਤੋਂ ਹੋਣਾ ਨਹੀਂ ਸੀਖ਼ਾਸ ਤੌਰ 'ਤੇ ਪ੍ਰੀਤ ਬਾਰੇ ਉਹ ਕੋਈ ਗੱਲ ਸਹਾਰ ਨਹੀਂ ਸਕਦਾ ਸੀਸਸਕਾਰ 'ਤੇ ਉਹ ਕਲੇਸ਼ ਕਰਨੋਂ ਡਰਦਾ ਸੀ
-"
ਸ਼ੇਰ ਬੱਗੇ ਦੀ ਮਿੱਟੀ ਨਹੀਂ ਰੋਲਣੀਂ!" ਉਹ ਆਪਦੇ ਆਪ ਨਾਲ ਹੀ ਗੱਲਾਂ ਕਰਦਾ
ਖ਼ੈਰ! ਸਰਕਾਰੀ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਪ੍ਰੀਤ ਦਾ ਸਸਕਾਰ ਕਰ ਦਿੱਤਾਪ੍ਰੀਤ ਦੀ ਮਾਂ ਦਿਲਜੀਤ ਨੂੰ ਦੰਦਲਾਂ-ਦੌਰੇ ਪੈ ਰਹੇ ਸਨਕਿੰਨੇ ਪਾਪੜ ਵੇਲ ਕੇ ਇੱਕ ਪੁੱਤ ਲਿਆ ਸੀ ਅਤੇ ਉਹ ਵੀ 'ਝਾਤ' ਕਹਿ ਕੇ ਤੁਰ ਗਿਆ ਸੀਉਸ ਦੀ ਵਸਦੀ-ਰਸਦੀ ਦੁਨੀਆਂ ਤਬਾਹ ਹੋ ਗਈ ਸੀਇੱਥੇ ਲੋਕ-ਲਾਜ ਪੱਖੋਂ ਬਦਨ ਸਿੰਘ ਬਹੁਤ ਘੱਟ ਰੋਇਆ ਸੀ ਦੁੱਖ-ਦਰਦ ਦਾ ਗੋਲਾ ਦਿਲ ਵਿਚ ਦੱਬੀ ਉਹ ਘੁੱਟਿਆ-ਘੁੱਟਿਆ ਫਿਰਦਾ ਰਿਹਾ ਸੀਸਿਲ-ਪੱਥਰ ਬਣਿਆਂ ਕਿਸੇ ਬੁੱਢੇ ਦਰਿਆ ਵਾਂਗ ਖ਼ਾਮੋਸ਼! ਉਹ ਬੁੱਢਾ ਦਰਿਆ ਜਿਹੜਾ ਸਿਰਫ਼ ਆਪਣੀ ਜੂਹ ਵਿਚ ਹੀ ਵਗ ਸਕਦਾ ਸੀ
ਸ਼ਮਸ਼ਾਨਘਾਟ ਵਾਲਿਆਂ ਨੇ ਸਸਕਾਰ ਤੋਂ ਬਾਅਦ ਪ੍ਰੀਤ ਦੀ ਰਾਖ਼ ਅਤੇ 'ਫੁੱਲ' ਉਸ ਦੀ ਮਾਂ ਦਿਲਜੀਤ ਕੌਰ ਨੂੰ ਸੌਂਪ ਦਿੱਤੇ ਅਤੇ ਦਿਲਜੀਤ ਨੇ ਬਦਨ ਸਿੰਘ ਦੇ ਹਵਾਲੇ ਕਰ ਦਿੱਤੇ
ਪ੍ਰੀਤ ਦੇ ਫੁੱਲ ਲੈ ਕੇ ਪ੍ਰੀਤ ਦੀ ਮਾਂ ਦਿਲਜੀਤ ਅਤੇ ਬਦਨ ਸਿੰਘ ਇੰਡੀਆ ਨੂੰ ਜਹਾਜ਼ ਚੜ੍ਹ ਗਏਸਾਰੇ ਰਾਹ ਹੀ ਦੋਨਾਂ ਨੇ ਕੁਝ ਖਾਧਾ ਨਾ ਪੀਤਾ ਸੀਬਦਨ ਸਿੰਘ ਪ੍ਰੀਤ ਦੇ ਫੁੱਲਾਂ ਨੂੰ ਹਿੱਕ ਨਾਲ ਲਾਈ ਆਇਆ ਸੀ ਇੱਕ ਤਰ੍ਹਾਂ ਨਾਲ ਪ੍ਰੀਤ ਨੂੰ ਬੱਚੇ ਵਾਂਗ ਬੁੱਕਲ ਵਿਚ ਬਿਠਾਈ ਆਇਆ ਸੀਇੱਕ ਪਲ ਵੀ ਫੁੱਲ ਉਸ ਨੇ ਛਾਤੀ ਨਾਲੋਂ ਨਹੀਂ ਲਾਹੇ ਸਨਬਦਨ ਸਿੰਘ ਨੂੰ ਸਬਰ ਨਹੀਂ ਆ ਰਿਹਾ ਸੀ
-"
ਦਲਜੀਤ ਕੌਰੇ-ਆਹ ਵੀ ਕੱਲ੍ਹ ਨੂੰ ਤਾਰ ਦਿਆਂਗੇ-ਫੇਰ ਆਪਣੇ ਕੋਲ ਕੀ ਰਹਿ ਜਾਊ? ਜਾਣੀਂਦੀ ਜਮਾਂ ਈ ਹੱਥ ਮਾਂਜ ਕੇ ਬਹਿਜਾਂਗੇ।" ਬਦਨ ਸਿੰਘ ਦੇ ਦਿਲੋਂ ਵੈਰਾਗ਼ ਦਾ ਤੂਫ਼ਾਨ ਉਠਿਆਦਿਲਜੀਤ "ਹਾਏ ਰੱਬਾ...!" ਆਖ ਕੇ ਰੋ ਪਈਉਸ ਦਾ ਕਾਲਜਾ ਭਰਾੜ੍ਹ ਹੋ ਗਿਆ ਸੀਉਹ ਬਦਨ ਸਿੰਘ ਦੇ ਮੋਹ-ਭਿੱਜੇ ਮਨ ਨੂੰ, ਦਿਲ ਦੇ ਅਥਾਹ ਦਰਦ ਨੂੰ ਚੰਗੀ ਤਰ੍ਹਾਂ ਹੀ ਤਾਂ ਸਮਝਦੀ ਸੀ
ਪਿੰਡ ਪਹੁੰਚ ਕੇ ਉਸ ਨੇ ਇਸ਼ਨਾਨ ਕੀਤਾ ਅਤੇ 'ਵਾਹਿਗੁਰੂ-ਵਾਹਿਗੁਰੂ' ਕਰਦਾ ਫੁੱਲ ਲੈ ਕੇ ਗੁਰਦੁਆਰੇ ਪਹੁੰਚ ਗਿਆਪੂਰੇ ਵੀਹ ਸਾਲਾਂ ਬਾਅਦ ਉਹ ਪਿੰਡ ਆਇਆ ਸੀਗੁਰਦੁਆਰੇ ਦੇ ਪਿੱਪਲ ਨਾਲ ਉਸ ਨੇ ਪੋਟਲੀ ਟੰਗੀ ਅਤੇ ਅੰਦਰ ਚਲਾ ਗਿਆ
ਮੱਥਾ ਟੇਕਿਆ
ਓਪਰੇ ਗਰੰਥੀ ਸਾਹਿਬਾਨ ਨੂੰ 'ਫ਼ਤਹਿ' ਬੁਲਾਈ ਅਤੇ ਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਨਵਿਰਤ ਅਰਦਾਸ ਕਰਨ ਲਈ ਬੇਨਤੀ ਕੀਤੀ
-"
ਕੀ ਨਾਂ ਸੀ ਕਾਕੇ ਦਾ?" ਗਰੰਥੀ ਨੇ ਸੁਆਲ ਕੀਤਾ
-"
ਜੀ ਹਰਪ੍ਰੀਤ ਸਿੰਘ!" ਬਦਨ ਸਿੰਘ ਦੀਆਂ ਅੱਖਾਂ ਛਲਕੀਆਂਬੋਲਾਂ 'ਚ ਹੰਝੂ ਬੋਲੇਗਲ ਰੁਕ ਗਿਆ
-"
ਪਿਤਾ ਦਾ ਨਾਂ?"
ਬਦਨ ਸਿੰਘ ਡਰ ਕੇ, ਦਹਿਲ ਕੇ ਜਿਹੇ ਆਪਣੀ ਸਾਲੀ ਦਿਲਜੀਤ ਵੱਲ ਝਾਕਿਆਉਹ ਗੁਰੂ ਦੀ ਤਾਬਿਆ ਵਿਚ ਖੜ੍ਹੇ ਸਨਝੂਠ ਬੋਲਣਾ ਬੱਜਰ ਗੁਨਾਂਹ ਹੀ ਨਹੀਂ, ਘੋਰ ਪਾਪ ਵੀ ਸੀਦਿਲਜੀਤ ਨੇ ਅੱਖਾਂ ਮੀਟ ਕੇ ਲੰਮਾ ਸਾਹ ਲਿਆ ਅਤੇ 'ਹਾਂ' ਵਿਚ ਸਿਰ ਹਿਲਾ ਦਿੱਤਾ
-"
ਜੀ ਸਰਦਾਰ ਬਦਨ ਸਿੰਘ...!"
ਗਰੰਥੀ ਨੇ ਨੋਟ ਕਰ ਲਿਆ
ਅੱਜ ਉਸ ਦੇ ਸਿਰੋਂ ਮਣਾਂ-ਮੂੰਹੀਂ ਬੋਝ ਉੱਤਰ ਗਿਆ ਸੀਉਹ ਗੁਰੂ-ਦਰਬਾਰ ਵਿਚ ਸੁਰਖ਼ਰੂ ਜਿਹਾ ਹੋਇਆ ਖੜ੍ਹਾ ਸੀ
ਭਾਈ ਜੀ ਨੇ ਅਰਦਾਸ ਕਰ ਦਿੱਤੀ ਅਤੇ ਉਹ ਹਰਪ੍ਰੀਤ ਦੇ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਗਏ
ਸ਼ਿਵਚਰਨ ਜੱਗੀ ਕੁੱਸਾ email: jaggikussa65@gmail.com